BREAKING NEWS
Search

IPL ਦੇ ਸ਼ੌਕੀਨਾਂ ਲਈ ਚੰਗੀ ਖਬਰ ਇਥੇ ਹੋਵੇਗਾ ਬਾਕੀ ਟੂਰਨਾਮੈਂਟ ਇਸ ਤਰੀਕ ਨੂੰ ਹੋ ਸਕਦਾ ਫਾਈਨਲ ਮੈਚ

ਆਈ ਤਾਜਾ ਵੱਡੀ ਖਬਰ

ਕਰੋਨਾ ਵਾਇਰਸ ਦੇ ਵਧ ਰਹੇ ਮਾਮਲਿਆਂ ਦੇ ਕਾਰਨ ਬਣੀ ਹਲਾਤਾਂ ਦੇ ਚੱਲਦਿਆਂ ਸਰਕਾਰ ਵੱਲੋਂ ਅਤੇ ਪ੍ਰਸ਼ਾਸ਼ਨ ਵੱਲੋਂ ਜ਼ਿਆਦਾ ਇਕੱਠ ਕਰਨ ਤੇ ਪਾਬੰਦੀਆਂ ਲਗਾ ਦਿੱਤੀਆਂ ਗਈਆਂ ਸਨ। ਤਾਂ ਜੋ ਕਰੋਨਾ ਵਾਇਰਸ ਕਾਰਨ ਬਣੇ ਹਲਾਤਾਂ ਤੇ ਕਾਬੂ ਕੀਤਾ ਜਾ ਸਕੇ। ਇਨ੍ਹਾਂ ਦਿਸ਼ਾ ਨਿਰਦੇਸ਼ਾਂ ਅਨੁਸਾਰ ਕਈ ਤਰ੍ਹਾਂ ਦੇ ਵੱਡੇ ਸਮਾਗਮ ਅਤੇ ਕਾਰਜਾਂ ਨੂੰ ਮੁਲਤਵੀ ਕਰ ਦਿੱਤਾ ਗਿਆ। ਜਿਸ ਕਾਰਨ ਕਈ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਵੀ ਕਰਨਾ ਪਿਆ ਸੀ। ਪਰ ਹੁਣ ਜਦੋਂ ਇਕ ਵੱਡੀ ਰਾਹਤ ਦੀ ਖਬਰ ਸਾਹਮਣੇ ਆਈ ਹੈ।‌ ਇਸ ਖ਼ਬਰ ਤੋਂ ਬਾਅਦ ਹਰ ਪਾਸੇ ਖੁਸ਼ੀ ਦੀ ਲਹਿਰ ਹੈ।

ਦਰਅਸਲ ਇਹ ਖ਼ਬਰ ਕਰੋਨਾ ਵਾਇਰਸ ਕਾਰਨ ਬਣੇ ਹਲਾਤਾਂ ਕਾਰਨ ਮੁਲਤਵੀ ਕੀਤੇ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐਲ.) 2021 ਨਾਲ ਸੰਬੰਧਿਤ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮੁਲਤਵੀ ਕੀਤਾ ਗਿਆ ਆਈਪੀਐੱਲ ਹੁਣ ਸੰਯੁਕਤ ਅਰਬ ਅਮੀਰਾਤ ਦੀ ਅਗਵਾਈ ਵਿਚ ਖੇਡਿਆ ਜਾਵੇਗਾ। ਇਸ ਸਬੰਧੀ ਜਾਣਕਾਰੀ ਭਾਰਤੀ ਕ੍ਰਿਕੇਟ ਕੰਟਰੋਲ ਬੋਰਡ ਬੀ.ਸੀ.ਸੀ.ਆਈ. ਦੇ ਇਕ ਸੀਨੀਅਰ ਅਧਿਕਾਰੀ ਨੇ ਸਾਂਝੀ ਕੀਤੀ ਹੈ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਮੁਲਤਵੀ ਇੰਡੀਅਨ ਪ੍ਰੀਮੀਅਰ ਲੀਗ ਦਾ ਫਾਈਨਲ ਮੈਚ 10 ਅਕਤੂਬਰ ਨੂੰ ਖੇਡਿਆ ਜਾਵੇਗਾ। ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਸੰਭਾਵਿਤ ਤੌਰ ਤੇ 18 ਜਾਂ 19 ਸਤੰਬਰ ਨੂੰ ਦੁਆਰਾ ਸ਼ੁਰੂ ਕੀਤਾ ਜਾ ਰਿਹਾ ਹੈ।

ਉਨ੍ਹਾਂ ਦੱਸਿਆ ਕਿ ਇਸ ਸੀਜ਼ਨ ਦੇ ਬਾਕੀ 31 ਮੈਚਾਂ ਨੂੰ ਪੂਰਾ ਕਰਨ ਲਈ ਤਿੰਨ ਹਫ਼ਤਿਆਂ ਦਾ ਸਮਾਂ ਕਾਫ਼ੀ ਹੋਵੇਗਾ। ਦੱਸ ਦਈਏ ਕਿ ਲੱਗਭਗ 3 ਕਰੋੜ ਰੁਪਏ ਦਾ ਨੁਕਸਾਨ ਮੁੜ ਸ਼ੁਰੂ ਕਰਨ ਨਾ ਕਰਨ ਤੇ ਝੱਲਣਾ ਪੈ ਸਕਦਾ ਹੈ। ਇਸੇ ਕਾਰਨ ਕਰਕੇ ਬੀ.ਸੀ.ਸੀ.ਆਈ. ਇਹ ਗੱਲ ਵੀ ਕਰ ਲਈਏ ਇਸ ਸੀਜ਼ਨ ਨੂੰ ਪੂਰਾ ਕਰਨਾ ਚਾਹੁੰਦਾ ਸੀ। ਪਰ ਭਾਰਤ ਵਿਚ ਕਰੋਨਾ ਵਾਇਰਸ ਕਾਰਨ ਬਣੇ ਹਾਲਾਤਾਂ ਦੇ ਚਲਦਿਆਂ ਇਸ ਸੀਜ਼ਨ ਨੂੰ ਸੰਭਵ ਨਹੀਂ ਹੋ ਸਕਦਾ।

ਦੱਸ ਦਈਏ ਕਿ ਪਿਛਲੇ ਸਾਲ ਆਈ.ਪੀ.ਐਲ. ਦਾ ਆਯੋਜਨ ਯੂਏਈ ਬਹੁਤ ਜ਼ਿਆਦਾ ਸਫ਼ਲ ਰਿਹਾ ਸੀ ਅਤੇ ਇਸ ਸਮੇਂ ਦੌਰਾਨ ਕੋਈ ਵੀ ਕਰੋਨਾ ਵਾਇਰਸ ਦਾ ਇਕ ਵੀ ਕੇਸ ਦਰਜ਼ ਨਹੀਂ ਕੀਤਾ ਗਿਆ ਸੀ। ਇਸ ਤੋਂ ਇਲਾਵਾ ਦੱਸ ਦਈਏ ਕਿ 9 ਅਪ੍ਰੈਲ ਨੂੰ ਆਈ.ਪੀ.ਐਲ ਦੇ 14ਵੇ ਸੀਜ਼ਨ ਦੀ ਸ਼ੁਰੁਆਤ ਹੋਈ ਸੀ। ਪਰ ਕਰੋਨਾ ਵਾਇਰਸ ਦੇ ਕਈ ਸੰਕਰਮਿਤ ਕੇਸ ਪਾਏ ਜਾਣ ਤੋਂ ਬਾਅਦ 29 ਮਾਰਚ ਤੋਂ ਬਾਅਦ ਮੁਲਤਵੀ ਕਰ ਦਿੱਤਾ ਗਿਆ ਸੀ।



error: Content is protected !!