BREAKING NEWS
Search

ਕੁੜੀ ਹੋਈ ਦੁਰਲੱਭ ਬਿਮਾਰੀ ਦੀ ਸ਼ਿਕਾਰ , 8 ਸਾਲਾਂ ਤੋਂ ਨਹੀਂ ਖਾਧਾ ਖਾਣਾ ਫਿਰ ਵੀ ਹੈ ਜਿੰਦਾ

ਆਈ ਤਾਜਾ ਵੱਡੀ ਖਬਰ 

ਦੁਨੀਆਂ ਦੇ ਹਰੇਕ ਵਿਅਕਤੀ ਨੂੰ ਇਸ ਧਰਤੀ ਤੇ ਜੀਉਣ ਵਾਸਤੇ ਭੋਜਨ ਦੀ ਸਖਤ ਜਰੂਰਤ ਹੈ l ਬਿਨਾਂ ਭੋਜਨ ਮਨੁੱਖ ਦਾ ਜੀਵਨ ਸੰਭਵ ਨਹੀਂ ਹੈ ਤੇ ਜੀਵਤ ਰਹਿਣ ਦੇ ਲਈ ਚੰਗੇ ਭੋਜਨ ਦੀ ਜਰੂਰਤ ਹੈ l ਜੇਕਰ ਅਸੀਂ ਚੰਗਾ ਭੋਜਣ ਨਹੀਂ ਖਾਵਾਂਗੇ ਤਾਂ, ਸਾਡਾ ਸਰੀਰ ਕਈ ਪ੍ਰਕਾਰ ਦੀਆਂ ਬਿਮਾਰੀਆਂ ਨਾਲ ਪੀੜਤ ਹੋ ਜਾਵੇਗਾ l ਇਨਾ ਹੀ ਨਹੀਂ ਸਗੋਂ, ਜੇਕਰ ਕੋਈ ਵਿਅਕਤੀ ਕਿਸੇ ਬਿਮਾਰੀ ਦੀ ਲਪੇਟ ਵਿੱਚ ਆ ਜਾਂਦਾ ਹੈ ਤਾਂ ਉਸ ਨੂੰ ਡਾਕਟਰ ਚੰਗਾ ਖਾਣ ਪੀਣ ਦਾ ਸੁਝਾਅ ਦਿੰਦੇ ਹਨ l ਪਰ ਕਦੇ ਸੁਣਿਆ ਹੈ ਕਿ ਕਿਸੇ ਨੂੰ ਕੋਈ ਬਿਮਾਰੀ ਹੋਈ ਹੋਵੇ ਤੇ ਇਸ ਦੌਰਾਨ ਇਸ ਸ਼ਖਸ ਨੇ ਕਈ ਸਾਲਾਂ ਤੋਂ ਖਾਣਾ ਨਾ ਖਾਦਾ ਹੋਵੇ l

ਜੇਕਰ ਨਹੀਂ ਤਾਂ ਅਜਿਹਾ ਹੋ ਚੁੱਕਿਆ ਹੈ, ਮਾਮਲਾ ਬ੍ਰਿਟੇਨ ਤੋਂ ਸਾਹਮਣੇ ਆਇਆ ਜਿੱਥੇ ਰਹਿਣ ਵਾਲੀ ਲਿਵ ਜਦੋਂ 18 ਸਾਲ ਦੀ ਸੀ ਤਾਂ ਪੇਟ ਵਿਚ ਗੈਸ ਦੀ ਸਮੱਸਿਆ ਨੂੰ ਲੈ ਕੇ ਕਾਫੀ ਪ੍ਰੇਸ਼ਾਨ ਰਹਿੰਦੀ ਸੀ। ਉਸ ਨੂੰ ਬਹੁਤ ਤੇਜ਼ ਦਰਦ ਹੁੰਦਾ ਸੀ। ਅਜਿਹਾ ਲੱਗਦਾ ਸੀ ਕਿ ਜਾਨ ਨਿਕਲ ਜਾਵੇਗੀ। ਆਪਣੀ ਇਸ ਪ੍ਰੇਸ਼ਾਨੀ ਨੂੰ ਲੈ ਕੇ ਉਨ੍ਹਾਂ ਨੇ ਡਾਕਟਰਾਂ ਤੋਂ ਸਲਾਹ-ਮਸ਼ਵਰਾ ਕੀਤਾ ਤਾਂ ਉਨ੍ਹਾਂ ਨੇ ਇਸ ਨੂੰ ਸਾਧਾਰਨ ਐਸੀਡਿਟੀ ਦੀ ਸਮੱਸਿਆ ਦੱਸ ਕੇ ਦਵਾਈਆਂ ਦੇ ਦਿੱਤੀਆਂ, ਪਰ ਡਾਕਟਰ ਨੂੰ ਦਿਖਾਉਣ ਦੇ ਬਾਵਜੂਦ ਉਨ੍ਹਾਂ ਨੂੰ ਆਰਾਮ ਨਹੀਂ ਮਿਲਿਆ l ਪਰ ਫਿਰ ਆਲਮ ਅਜਿਹਾ ਹੋਇਆ ਕਿ ਉਸ ਨੇ 8 ਸਾਲਾਂ ਤੱਕ ਕੁਝ ਨਹੀਂ ਖਾਧਾ।

ਉੱਥੇ ਹੀ ਜਦੋਂ ਇਸ ਲੜਕੀ ਦੀ ਬਿਮਾਰੀ ਬਾਰੇ ਜਾਂਚ ਕੀਤੀ ਗਈ ਤਾਂ ਪਤਾ ਚੱਲਿਆ ਕਿ ਉਸ ਦੇ ਪੇਟ ਵਿੱਚ ਲਕਵੇ ਦੀ ਬੀਮਾਰੀ ਗੈਸਟ੍ਰੋਪੇਰੇਸਿਸ ਤੋਂ ਪੀੜਤ ਹੈ l ਜਿਸ ਕਾਰਨ ਇਸ ਲੜਕੀ ਨੇ ਪਿਛਲੇ ਅੱਠ ਸਾਲਾਂ ਤੋਂ ਕੁਝ ਵੀ ਨਹੀਂ ਖਾਦਾ l ਰੱਬ ਤੋਂ ਇਹ ਜਾਣਕਾਰੀ ਮੁਤਾਬਿਕ ਪਤਾ ਚੱਲਿਆ ਹੈ ਕਿ ਜਦੋਂ ਕਦੇ ਉਹ ਕੁਝ ਖਾਣ ਦੀ ਕੋਸ਼ਿਸ਼ ਕਰਦੀ ਸੀ ਤਾਂ, ਉਸ ਨੂੰ ਉਲਟੀ ਹੋ ਜਾਂਦੀ ਸੀ ਤੇ ਖਾਣਾ ਪਚਦਾ ਹੀ ਨਹੀਂ ਸੀ।

ਇਸ ਬੀਮਾਰੀ ਨੂੰ ਜਦੋਂ ਡਿਟੇਕਟ ਕਰ ਲਿਆ ਗਿਆ ਤਾਂ ਡਾਕਟਰਾਂ ਵੱਲੋਂ ਉਸ ਨੂੰ ਦਿਲ ਤੋਂ ਖਾਣਾ ਦੇਣਾ ਸ਼ੁਰੂ ਕਰ ਦਿੱਤਾ ਤਾਂ ਕਿ ਉਸ ਦੀ ਭੁੱਖ ਮਿਟਾਈ ਜਾ ਸਕੇ। ਫਿਲਹਾਲ ਇਸ ਲੜਕੀ ਦਾ ਇਲਾਜ ਚੱਲ ਰਿਹਾ ਹੈ ਤੇ ਡਾਕਟਰ ਦੇ ਦੱਸੇ ਇਲਾਜ ਮੁਤਾਬਕ ਹੀ ਉਸਦਾ ਸਾਰਾ ਟਰੀਟਮੈਂਟ ਚੱਲ ਰਿਹਾ ਹੈ ਤੇ ਪਾਈਪਾ ਜਰੀਏ ਉਸਨੂੰ ਲਿਕੁਡ ਚੀਜ਼ਾਂ ਦਿੱਤੀਆਂ ਜਾ ਰਹੀਆਂ ਹਨ।



error: Content is protected !!