BREAKING NEWS
Search

ਮੁੰਡੇ ਨੇ ਫੀਸਾਂ ਭਰਵਾ ਕਰਵਾਈ ਆਈਲੈਟਸ, ਬਾਅਦ ਚ ਕੁੜੀ ਨੇ ਕੀਤਾ ਵਿਆਹ ਤੋਂ ਕਿਨਾਰਾ, ਨੌਜਵਾਨ ਨੇ ਚੁਕਿਆ ਖੌਫਨਾਕ ਕਦਮ

ਆਈ ਤਾਜ਼ਾ ਵੱਡੀ ਖਬਰ 

ਅੱਜ ਦੇ ਦੌਰ ਵਿਚ ਜਿੱਥੇ ਬਹੁਤ ਸਾਰੇ ਨੌਜਵਾਨਾਂ ਵੱਲੋਂ ਵਿਦੇਸ਼ ਜਾਣ ਨੂੰ ਪਹਿਲ ਦਿੱਤੀ ਜਾਂਦੀ ਹੈ। ਜਿਸ ਵਕਤ ਬਹੁਤ ਸਾਰੇ ਨੌਜਵਾਨਾਂ ਵੱਲੋਂ ਕਾਨੂੰਨੀ ਅਤੇ ਗੈਰ ਕਾਨੂੰਨੀ ਰਸਤੇ ਵੀ ਅਪਣਾਅ ਲੈਂਦੇ ਹਨ ਉਥੇ ਹੀ ਬਹੁਤ ਸਾਰੇ ਨੌਜਵਾਨ ਅੱਜ ਪੜ੍ਹਾਈ ਦੇ ਤੌਰ ਤੇ ਵਿਦੇਸ਼ ਜਾਣ ਨੂੰ ਪਹਿਲ ਦਿੰਦੇ ਹਨ ਜਿੱਥੇ ਬਹੁਤ ਸਾਰੀਆਂ ਕੁੜੀਆਂ ਨੂੰ ਵਿਆਹ ਦੇ ਦੌਰਾਨ ਆਇਲੈਸ ਕਰਵਾ ਕੇ ਵਿਦੇਸ਼ ਭੇਜਿਆ ਜਾਂਦਾ ਹੈ ਜਿਸ ਨਾਲ ਉਨ੍ਹਾਂ ਦਾ ਪੁੱਤਰ ਵੀ ਵਿਦੇਸ਼ ਜਾ ਸਕੇ। ਉਥੇ ਹੀ ਬਹੁਤ ਸਾਰੀਆਂ ਕੁੜੀਆਂ ਵੱਲੋਂ ਵਿਦੇਸ਼ ਜਾ ਕੇ ਆਪਣੇ ਪਤੀ ਨੂੰ ਬੁਲਾਉਣ ਤੋਂ ਇਨਕਾਰ ਕਰ ਦਿੱਤਾ ਜਿਸ ਕਾਰਨ ਕਈ ਘਟਨਾਵਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ, ਤੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਜਾਂਦੀ ਹੈ।

ਹੁਣ ਆਈਲੈਟਸ ਕਰਨ ਵਾਸਤੇ ਮੁੰਡੇ ਵੱਲੋਂ ਫੀਸਾਂ ਭਰਾਈਆਂ ਗਈਆਂ ਅਤੇ ਬਾਅਦ ਵਿੱਚ ਕੁੜੀ ਵੱਲੋਂ ਵਿਆਹ ਤੋਂ ਇਨਕਾਰ ਕੀਤਾ ਗਿਆ ਹੈ ਅਤੇ ਨੌਜਵਾਨ ਵੱਲੋਂ ਇਹ ਕਦਮ ਚੁੱਕਿਆ ਗਿਆ ਹੈ। ਇਹ ਮਾਮਲਾ ਲੋਪੋ ਅਧੀਨ ਆਉਂਦੇ ਪਿੰਡ ਮੀਨੀਆਂ ਤੋਂ ਸਾਹਮਣੇ ਆਇਆ ਹੈ। ਜਿੱਥੇ ਇਕ ਨੌਜਵਾਨ ਵੱਲੋਂ ਜ਼ਹਿਰੀਲੀ ਦਵਾਈ ਖਾ ਕੇ ਇਸ ਲਈ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ ਹੈ ਕਿਉਂਕਿ ਉਸ ਦਾ ਸੁਪਨਾ ਟੁੱਟ ਗਿਆ। ਨੌਜਵਾਨ ਦਿਲਪ੍ਰੀਤ ਸਿੰਘ ਦੇ ਪਿਤਾ ਸੁਖਦੇਵ ਸਿੰਘ ਵੱਲੋਂ ਦੱਸਿਆ ਗਿਆ ਹੈ ਕਿ ਜਿੱਥੇ ਉਨ੍ਹਾਂ ਦੇ ਬੇਟੇ ਦੇ ਪਿੰਡ ਲੋਪੋ ਦੀ ਇੱਕ ਕੁੜੀ ਨਾਲ ਪਿਛਲੇ ਕਈ ਸਾਲਾਂ ਤੋਂ ਪ੍ਰੇਮ ਸਬੰਧ ਸਨ।

ਬੇਟਾ ਉਸ ਕੁੜੀ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ ਜਿਸ ਵਾਸਤੇ ਉਸ ਵੱਲੋਂ ਉਸ ਲੜਕੀ ਨੂੰ ਆਇਲਸ ਕਰਵਾਈ ਗਈ ਅਤੇ ਸਾਰੀਆਂ ਫੀਸਾਂ ਵੀ ਭਰ ਗਈਆਂ। ਹੁਣ ਲੜਕੀ ਵੱਲੋਂ ਆਈਲਸ ਕੀਤੇ ਜਾਣ ਤੋਂ ਬਾਅਦ ਵਿਆਹ ਤੋਂ ਆਨਾ-ਕਾਨੀ ਕਰਨੀ ਸ਼ੁਰੂ ਕਰ ਦਿੱਤੀ ਗਈ। ਜਿੱਥੇ ਕੁੜੀ ਨੂੰ ਚੰਗੇ ਬੈਡ ਆਏ ਸਨ ਉਥੇ ਹੀ ਉਸ ਵੱਲੋਂ ਵਿਆਹ ਤੋਂ ਇਨਕਾਰ ਕੀਤੇ ਜਾਣ ਕਾਰਨ ਉਨ੍ਹਾਂ ਦਾ ਬੇਟਾ ਮਾਨਸਿਕ ਤੌਰ ਤੇ ਪਰੇਸ਼ਾਨ ਰਿਹਾ ਤੇ ਇਸ ਤਰ੍ਹਾਂ ਰਹਿਣ ਪਿੱਛੋਂ ਉਸ ਵੱਲੋਂ ਜ਼ਹਿਰੀਲੀ ਦਵਾਈ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ।

ਇਸ ਘਟਨਾ ਨੂੰ ਲੈ ਕੇ ਥਾਣਾ ਬੱਧਨੀ ਕਲਾਂ ਦੀ ਪੁਲੀਸ ਵੱਲੋਂ ਪਰਮਜੀਤ ਕੌਰ, ਗੁਰਮੀਤ ਕੌਰ ਅਤੇ ਰਾਜਵੀਰ ਸਿੰਘ ਦੇ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ। ਮ੍ਰਿਤਕ ਨੌਜਵਾਨ ਵੱਲੋਂ ਖੁਦਕੁਸ਼ੀ ਕੀਤੇ ਜਾਣ ਤੋਂ ਪਹਿਲਾਂ ਇਸ ਸਾਰੀ ਘਟਨਾ ਦੀ ਜਾਣਕਾਰੀ ਵੀਡੀਓ ਬਣਾ ਕੇ ਆਪਣੇ ਪਿਤਾ ਨੂੰ ਭੇਜ ਦਿੱਤੀ ਗਈ ਸੀ।



error: Content is protected !!