ਆਈ ਤਾਜ਼ਾ ਵੱਡੀ ਖਬਰ

ਪੰਜਾਬ ਵਿੱਚ ਜਿੱਥੇ ਲੋਕਾਂ ਦੀ ਅਣਗਹਿਲੀ ਦੇ ਚਲਦਿਆਂ ਹੋਇਆਂ ਅਤੇ ਸੜਕੀ ਆਵਾਜਾਈ ਮੰਤਰੀ ਵੱਲੋਂ ਲਾਗੂ ਕੀਤੇ ਗਏ ਨਿਯਮਾਂ ਦੀ ਪਾਲਣਾ ਨਾ ਕਰਨ ਦੇ ਚਲਦਿਆਂ ਸੜਕ ਹਾਦਸੇ ਵਾਪਰ ਜਾਂਦੇ ਹਨ ਇਨ੍ਹਾਂ ਵਿੱਚ ਬਹੁਤ ਸਾਰੇ ਲੋਕਾਂ ਦਾ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਹੋ ਜਾਂਦਾ ਹੈ। ਉੱਥੇ ਹੀ ਇਕ ਤੋਂ ਬਾਅਦ ਇਕ ਸਾਹਮਣੇ ਆਉਣ ਵਾਲੀਆਂ ਅਜਿਹੀਆਂ ਦੁਖਦਾਈ ਘਟਨਾ ਨੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਜਿੱਥੇ ਅਚਾਨਕ ਹੀ ਵਾਪਰਣ ਵਾਲ਼ੇ ਹਾਦਸੇ ਦੇ ਵਿੱਚ ਵੀ ਬਹੁਤ ਸਾਰੇ ਲੋਕਾਂ ਦੀ ਜਾਨ ਜਾ ਰਹੀ ਹੈ। ਜਿੱਥੇ ਰੁਜ਼ਗਾਰ ਦੀ ਖਾਤਰ ਬਹੁਤ ਸਾਰੇ ਲੋਕ ਵਿਦੇਸ਼ਾਂ ਦੀ ਧਰਤੀ ਤੇ ਜਾ ਕੇ ਵਸੇ ਹੋਏ ਹਨ ਉਥੇ ਹੀ ਉਹਨਾਂ ਦੀ ਮੌਤ ਉਹਨਾਂ ਨੂੰ ਪੰਜਾਬ ਤੱਕ ਖਿੱਚ ਕੇ ਲੈ ਲਿਆਉਂਦੀ ਹੈ।

ਹੁਣ ਪੰਜਾਬ ਵਿੱਚ ਇੱਥੇ ਇੱਕ ਭਿਆਨਕ ਹਾਦਸਾ ਵਾਪਰਿਆ ਹੈ ਜਿੱਥੇ ਨਹਿਰ ਵਿੱਚ ਡਿੱਗੀ ਕਾਰ ਕਾਰਨ 5 ਲੋਕਾਂ ਦੀ ਮੌਤ ਹੋਈ ਹੈ, ਜਿਸ ਬਾਰੇ ਤਾਜ਼ਾ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਦਰਦਨਾਕ ਹਾਦਸਾ ਖੰਨਾ ਦੇ ਅਧੀਨ ਆਉਣ ਵਾਲੇ ਪਿੰਡ ਝਮਟ ਨੇੜੇ ਪੈਂਦੀ ਨਹਿਰ ਤੋਂ ਸਾਹਮਣੇ ਆਇਆ ਹੈ। ਜਿੱਥੇ ਇੱਕ ਕਾਰ ਦੇ ਅਚਾਨਕ ਹੀ ਨਹਿਰ ਵਿਚ ਡਿੱਗਣ ਕਾਰਨ ਕੇ ਭਿਆਨਕ ਹਾਦਸਾ ਵਾਪਰਿਆ ਹੈ। ਜਿੱਥੇ ਫੋਰਚੂਨਰ ਗੱਡੀ ਵਿੱਚ ਸਵਾਰ ਪੰਜ ਦੋਸਤਾਂ ਦੀ ਇਸ ਹਾਦਸੇ ਦੇ ਕਾਰਨ ਮੌਤ ਹੋ ਗਈ।

ਇਹ ਸਾਰੇ ਹਾਦਸੇ ਦੀ ਜਾਣਕਾਰੀ ਦਿੰਦੇ ਹੋਏ ਪਿੰਡ ਨੰਗਲਾ ਦੇ ਸਰਪੰਚ ਗੋਪਾਲ ਸਿੰਘ ਵੱਲੋਂ ਦੱਸਿਆ ਗਿਆ ਹੈ ਕਿ ਉਨ੍ਹਾਂ ਦਾ ਇੱਕ ਦੋਸਤ ਜਤਿੰਦਰ ਸਿੰਘ ਜੋ ਕਿ ਕੁਝ ਦਿਨ ਪਹਿਲਾਂ ਹੀ ਕੈਨੇਡਾ ਤੋਂ ਆਇਆ ਸੀ। ਅਤੇ ਲਹਿਲ ਪਿੰਡ ਵਿਖੇ ਆਪਣੇ ਦੋਸਤਾਂ ਦੇ ਨਾਲ ਅਫਸੋਸ ਕਰਨ ਲਈ ਗਿਆ ਹੋਇਆ ਸੀ। ਜਦੋਂ ਉਹ ਆਪਣੇ ਦੋਸਤਾਂ ਦੇ ਨਾਲ ਆਪਣੇ ਰਿਸ਼ਤੇਦਾਰਾਂ ਦੇ ਘਰ ਤੋਂ ਅਫਸੋਸ ਕਰਨ ਤੋਂ ਬਾਅਦ ਵਾਪਸ ਆ ਰਿਹਾ ਸੀ ਢਾਬੇ ਤੇ ਖਾਣਾ ਖਾਣ ਲਈ ਜਾਂਦੇ ਸਮੇਂ ਰਸਤੇ ਵਿਚ ਰਾਤ ਦੇ ਕਰੀਬ 11 ਵਜੇ ਇਹ ਹਾਦਸਾ ਵਾਪਰ ਗਿਆ।

ਦੱਸਿਆ ਗਿਆ ਹੈ ਕਿ ਨਹਿਰ ਦੇ ਨਾਲ ਟਕਰਾ ਕੇ ਇਹ ਫਾਰਚੂਨਰ ਗੱਡੀ ਨਹਿਰ ਦੇ ਵਿੱਚ ਡਿੱਗ ਗਈ। ਜਿੱਥੇ ਗੱਡੀ ਦਾ ਸ਼ੀਸ਼ਾ ਟੁੱਟਣ ਦੇ ਨਾਲ ਹੀ ਪਿਛਲੇ ਪਾਸੇ ਬੈਠਾ ਸੰਦੀਪ ਸਿੰਘ ਸੜਕ ਦੇ ਕਿਨਾਰੇ ਤੇ ਡਿੱਗਿਆ ਅਤੇ ਉਸ ਦੀ ਜਾਨ ਬਚ ਗਈ। ਉਥੇ ਹੀ ਗੱਡੀ ਵਿੱਚ ਸਵਾਰ ਪੰਜ ਦੋਸਤਾਂ ਦੀਆਂ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ ਹੈ। ਜਿਨ੍ਹਾਂ ਵਿੱਚ ਜਤਿੰਦਰ ਸਿੰਘ ਪੁੱਤਰ ਭਗਵਾਨ ਸਿੰਘ ਵਾਸੀ ਨੰਗਲਾ 40 ਸਾਲ, ਜੋ ਕਿ ਕੈਨੇਡਾ ਤੋਂ ਆਇਆ ਸੀ। ਉਸਦੇ ਨਾਲ ਹੀ ਜਗਤਾਰ ਸਿੰਘ, ਕੁਲਦੀਪ ਸਿੰਘ ,ਜੱਗਾ ਸਿੰਘ, ਜਗਦੀਪ ਸਿੰਘ, ਸ਼ਾਮਲ ਸਨ।


ਤਾਜਾ ਜਾਣਕਾਰੀ
ਪੰਜਾਬ ਚ ਇਥੇ ਵਾਪਰਿਆ ਭਿਆਨਕ ਹਾਦਸਾ, ਨਹਿਰ ਚ ਡਿਗੀ ਕਾਰ- ਹੋਈਆਂ 5 ਮੌਤਾਂ
ByadminApril 26, 2022Comments Off on ਪੰਜਾਬ ਚ ਇਥੇ ਵਾਪਰਿਆ ਭਿਆਨਕ ਹਾਦਸਾ, ਨਹਿਰ ਚ ਡਿਗੀ ਕਾਰ- ਹੋਈਆਂ 5 ਮੌਤਾਂ
Previous Postਪੰਜਾਬ ਚ ਇਥੇ ਪਾਣੀ ਨੇ ਮਚਾਈ ਭਾਰੀ ਤਬਹੀ, ਮਚੀ ਹਾਹਾਕਾਰ- ਤਾਜਾ ਵੱਡੀ ਖਬਰ
Next Postਸਾਬਕਾ ਮੁੱਖਮੰਤਰੀ ਰਾਜਿੰਦਰ ਕੌਰ ਭੱਠਲ ਬਾਰੇ ਆਈ ਮਾੜੀ ਖਬਰ, ਲਗਿਆ ਇਹ ਵੱਡਾ ਝਟਕਾ