BREAKING NEWS
Search

ਪੰਜਾਬ ਚ ਇਥੇ ਪਾਣੀ ਨੇ ਮਚਾਈ ਭਾਰੀ ਤਬਹੀ, ਮਚੀ ਹਾਹਾਕਾਰ- ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ 

ਦੇਸ਼ ਅੰਦਰ ਲਗਾਤਾਰ ਕੁਦਰਤੀ ਆਫ਼ਤਾਂ ਦੇ ਆਉਣ ਦਾ ਸਿਲਸਿਲਾ ਜਾਰੀ ਹੈ ਜੇਕਰ ਕਰੋਨਾ ਦਾ ਕਹਿਰ ਅਜੇ ਖਤਮ ਨਹੀਂ ਹੋਇਆ ਹੈ ਉੱਥੇ ਹੀ ਵੱਖ ਵੱਖ ਦੇਸ਼ਾਂ ਵਿੱਚ ਅਜਿਹੀਆਂ ਭਿਆਨਕ ਖ਼ਬਰਾਂ ਸਾਹਮਣੇ ਆਈਆਂ ਹਨ ਜਿਥੇ ਕੁਦਰਤ ਵੱਲੋਂ ਕਹਿਰ ਮਚਾਇਆ ਜਾਂਦਾ ਹੈ। ਜਿੱਥੇ ਕੁਦਰਤ ਦੀ ਇਸ ਮਾਰ ਹੇਠ ਆਉਣ ਕਾਰਨ ਬਹੁਤ ਸਾਰੇ ਦੇਸ਼ਾਂ ਵਿੱਚ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਹੋ ਰਿਹਾ ਹੈ। ਉਥੇ ਹੀ ਇਨ੍ਹਾਂ ਕੁਦਰਤੀ ਆਫਤਾਂ ਦੇ ਡਰ ਕਾਰਨ ਲੋਕਾਂ ਵਿਚ ਡਰ ਦਾ ਮਾਹੌਲ ਪੈਦਾ ਹੋ ਰਿਹਾ ਹੈ। ਆਏ ਦਿਨ ਹੀ ਸਾਹਮਣੇ ਆਉਣ ਵਾਲੀਆਂ ਕੁਦਰਤੀ ਕਰੋਪੀਆਂ ਦੇ ਚਲਦੇ ਹੋਏ ਲੋਕਾਂ ਨੂੰ ਭਾਰੀ ਮੁਸੀਬਤਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ।

ਹੁਣ ਪੰਜਾਬ ਵਿੱਚ ਪਾਣੀ ਨੇ ਭਾਰੀ ਤਬਾਹੀ ਮਚਾਈ ਹੈ ਜਿੱਥੇ ਹਾਹਾਕਾਰ ਮਚ ਗਈ ਹੈ ਜਿਸ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਸ਼੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਅਧੀਨ ਆਉਂਦੇ ਪਿੰਡ ਮਹਾਂਬੱਧਰ ਤੋਂ ਸਾਹਮਣੇ ਆਇਆ ਹੈ। ਜਿੱਥੇ ਇਸ ਪਿੰਡ ਦੇ ਨਜ਼ਦੀਕ ਲੰਘਣ ਵਾਲੀ ਅਰਨੀਵਾਲਾ ਨਹਿਰ ਵਿੱਚ ਬੀਤੀ ਰਾਤ ਪਏ ਪਾੜ ਕਾਰਨ ਲੋਕਾਂ ਲਈ ਮੁਸੀਬਤ ਬਣ ਗਈ ਹੈ। ਹੈਰਾਨੀ ਦੀ ਗਲ ਇਹ ਹੈ ਕੇ 12 ਘੰਟੇ ਬੀਤ ਜਾਣ ਦੇ ਬਾਵਜੂਦ ਵੀ ਅਜੇ ਤਕ ਪਾਣੀ ਨੂੰ ਪਿੱਛੋਂ ਬੰਦ ਨਹੀਂ ਕੀਤਾ ਗਿਆ ਸੀ।

ਜਿੱਥੇ ਕਿ ਨਹਿਰ ਵਿਚੋਂ ਰਾਤ ਦੇ ਸਮੇਂ 11 ਵਜੇ ਦੇ ਕਰੀਬ ਪਾੜ ਪਿਆ ਅਤੇ ਨਹਿਰ ਟੁੱਟ ਗਈ ਜਿਸ ਦਾ ਪਾਣੀ ਖੇਤਾਂ ਵਿਚ ਜਾ ਖੜ੍ਹਾ ਹੋਇਆ ਅਤੇ ਅੱਗੇ ਦੀ ਅੱਗੇ ਹੋਰ ਪਿੰਡਾਂ ਵਿੱਚ ਵੀ ਇਹ ਪਾਣੀ ਜਾ ਰਿਹਾ ਹੈ। ਇਸ ਪਾਣੀ ਦੇ ਕਾਰਣ ਜਿੱਥੇ ਪਿੰਡ ਭੰਗਚੜ੍ਹੀ ਵਿੱਚ ਵਧੇਰੇ ਨੁਕਸਾਨ ਹੋਇਆ ਹੈ ਕਿਉਂਕਿ ਇਸ ਸਮੇਂ ਜਿਥੇ ਕਣਕ ਦੀ ਫਸਲ ਦੀ ਕਟਾਈ ਕੀਤੀ ਜਾ ਚੁੱਕੀ ਹੈ ਅਤੇ ਕਿਸਾਨਾਂ ਵੱਲੋਂ ਤੂੜੀ ਬਣਾਉਣ ਦਾ ਕੰਮ ਕੀਤਾ ਜਾ ਰਿਹਾ ਹੈ। ਉਥੇ ਖੇਤਾਂ ਵਿੱਚ ਪਾਣੀ ਖੜ੍ਹ ਜਾਣ ਕਾਰਨ ਕਿਸਾਨਾਂ ਦੀ ਕਣਕ ਦੀ ਨਾੜ ਕਾਫੀ ਖਰਾਬ ਹੋ ਚੁੱਕੀ ਹੈ।

ਕਿਸਾਨਾਂ ਨੇ ਦੱਸਿਆ ਹੈ ਕਿ ਜਿਥੇ ਇੱਕ ਟਰਾਲੀ ਤੂੜੀ ਦੀ ਕੀਮਤ 4000 ਰੁਪਏ ਹੈ ਉਥੇ ਹੀ ਇਸ ਪਾਣੀ ਕਾਰਨ ਖੇਤਾਂ ਵਿੱਚ ਭਾਰੀ ਨੁਕਸਾਨ ਹੋਇਆ ਹੈ। ਇਸ ਘਟਨਾ ਦੀ ਜਾਣਕਾਰੀ ਰਾਤ ਸਮੇਂ ਕਿਸਾਨਾਂ ਵੱਲੋਂ ਨਹਿਰ ਦੇ ਅਧਿਕਾਰੀਆਂ ਨੂੰ ਦਿੱਤੀ ਗਈ ਤਾਂ ਕੁੱਝ ਛੋਟੇ ਮੁਲਾਜ਼ਮ ਉਸ ਸਮੇਂ ਹੀ ਇੱਕ ਵਜੇ ਤੱਕ ਉਥੇ ਪਹੁੰਚ ਗਏ ਸਨ। ਉੱਥੇ ਹੀ ਇਸ ਪਾੜ ਨੂੰ ਜਿੱਥੇ ਪਿੰਡ ਵਾਸੀਆਂ ਦੀ ਮਦਦ ਨਾਲ ਬੰਦ ਕੀਤਾ ਗਿਆ ਹੈ। ਉਥੇ ਹੀ ਕੋਈ ਵੀ ਸਿਆਸੀ ਨੇਤਾ ਤੇ ਨਾ ਹੀ ਕੋਈ ਪਰਸ਼ਾਸਨ ਦਾ ਅਧਿਕਾਰੀ ਕਿਸਾਨਾਂ ਦੀ ਸਾਰ ਲੈਣ ਨਹੀਂ ਪਹੁੰਚਿਆ। ਉਥੇ ਹੀ ਕਿਸਾਨਾਂ ਵੱਲੋਂ ਹੋਏ ਇਸ ਨੁਕਸਾਨ ਦੇ ਚਲਦਿਆਂ ਹੋਇਆਂ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਜਾ ਰਹੀ ਹੈ।



error: Content is protected !!