BREAKING NEWS
Search

ਪੰਜਾਬ ਚ ਇਥੇ ਮੁੰਡੇ ਕੋਲੋਂ ਇਸ ਤਰਾਂ ਸ਼ਰੇਆਮ ਲੁੱਟੇ 45 ਲੱਖ ਰੁਪਏ – ਸੁਣ ਹਰ ਕੋਈ ਰਹਿ ਗਿਆ ਹੱਕਾ ਬੱਕਾ

ਆਈ ਤਾਜ਼ਾ ਵੱਡੀ ਖਬਰ 

ਇਸ ਸਮੇਂ ਪੰਜਾਬ ਵਿੱਚ ਬੇਅਦਬੀ ਦੀਆਂ ਘਟਨਾਵਾਂ ਦੇ ਸਾਹਮਣੇ ਆਉਣ ਕਾਰਨ ਮਾਹੌਲ ਕਾਫੀ ਦਹਿਸ਼ਤ ਭਰਿਆ ਬਣਿਆ ਹੋਇਆ ਹੈ। ਉਥੇ ਹੀ ਪੰਜਾਬ ਵਿਚ ਵਾਪਰਨ ਵਾਲੇ ਸੜਕ ਹਾਦਸਿਆਂ ਵਰਗੀਆਂ ਭਿਆਨਕ ਘਟਨਾਵਾਂ ਨੇ ਵੀ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਇਸ ਤੋਂ ਇਲਾਵਾ ਸਾਹਮਣੇ ਆਉਣ ਵਾਲੀਆਂ ਚੋਰੀ ਠਗੀ ਅਤੇ ਲੁੱਟ-ਖੋਹ ਦੀਆਂ ਕਈ ਘਟਨਾਵਾਂ ਕਾਰਨ ਵੀ ਬਹੁਤ ਸਾਰੇ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿੱਥੇ ਲੋਕ ਤਾਂ ਕਰੋਨਾ ਦੇ ਕਾਰਨ ਪਹਿਲਾਂ ਹੀ ਆਰਥਿਕ ਮੰਦੀ ਦੇ ਦੌਰ ਵਿਚੋਂ ਗੁਜ਼ਰ ਰਹੇ ਹਨ ਉਥੇ ਹੀ ਉਨ੍ਹਾਂ ਲੋਕਾਂ ਨੂੰ ਹੋਰ ਮਾਨਸਿਕ ਤਣਾਅ ਦਾ ਸ਼ਿਕਾਰ ਬਣਾ ਦਿੰਦੀਆਂ ਹਨ। ਹੁਣ ਪੰਜਾਬ ਵਿੱਚ ਇੱਥੇ ਮੁੰਡੇ ਕੋਲੋਂ ਇਸ ਤਰ੍ਹਾਂ ਸ਼ਰੇਆਮ 45 ਲੱਖ ਰੁਪਏ ਲੁੱਟੇ ਗਏ ਹਨ ਜਿਸ ਬਾਰੇ ਸੁਣ ਕੇ ਹਰ ਕੋਈ ਹੱਕਾ ਬੱਕਾ ਰਹਿ ਗਿਆ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਫਗਵਾੜਾ ਤੋਂ ਸਾਹਮਣੇ ਆਈ ਹੈ। ਜਿੱਥੇ ਇਕ ਮਨੀ ਚੇਂਜਰ ਤੋਂ ਕੁਝ ਲੁਟੇਰਿਆਂ ਵੱਲੋਂ ਉਸ ਸਮੇਂ 45 ਲੱਖ ਰੁਪਏ ਲੁੱਟ ਲਏ ਗਏ। ਜਿਸ ਸਮੇਂ ਲੁਟੇਰਿਆਂ ਵੱਲੋਂ ਇਸ ਲੁੱਟ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਤਾਂ ਉਸ ਸਮੇਂ ਪੀੜਤ ਸ਼ੰਕਰ ਮੈਣੀ ਆਪਣੇ ਕੰਮ ਉਪਰ ਸੀ ਜੋ ਕਿ ਮਨੀ ਚੇਂਜ ਦਾ ਕੰਮ ਕਰਦਾ ਹੈ। ਉਸ ਸਮੇਂ ਉਹ ਚੰਡੀਗੜ੍ਹ ਤੋਂ ਹੁਸ਼ਿਆਰਪੁਰ ਜਾ ਰਿਹਾ ਸੀ ਅਤੇ ਉਸ ਦੇ ਕੋਲ 45 ਲੱਖ ਰੁਪਏ ਸਨ। ਇਸ ਤੋਂ ਪਹਿਲਾਂ ਉਹ ਕਿਸੇ ਹੋਰ ਮਨੀਚੇਂਜਰ ਨੂੰ ਪੈਸੇ ਦੇਣ ਵਾਸਤੇ ਫਗਵਾੜਾ ਰੁਕਿਆ ਸੀ। ਉਸ ਤੋਂ ਬਾਅਦ ਹੁਸ਼ਿਆਰਪੁਰ ਵਾਪਸ ਜਾਣਾ ਸੀ।

ਇਸ ਦੌਰਾਨ ਹੀ ਜਦੋਂ ਉਹ ਆਪਣੀ ਕਾਰ ਵਿੱਚ ਵਾਪਸ ਜਾ ਰਿਹਾ ਸੀ ਅਤੇ ਫਗਵਾੜਾ ਦੇ ਗੋਲ ਚੌਕ ਕੋਲ ਪਹੁੰਚਿਆ ਤਾਂ, ਉਸ ਸਮੇਂ ਹੀ ਅਣਪਛਾਤੇ ਵਿਅਕਤੀਆਂ ਵੱਲੋਂ ਇਕ ਕਾਰ ਨੂੰ ਅੱਗੇ ਲਾ ਕੇ ਉਸਨੂੰ ਰੋਕ ਲਿਆ ਗਿਆ। ਜਿਨ੍ਹਾਂ ਵੱਲੋਂ ਉਸ ਨੂੰ ਆਪਣੀ ਕਾਰ ਵਿਚ ਇਹ ਕਹਿ ਕੇ ਬਿਠਾ ਲਿਆ ਗਿਆ ਕਿ ਉਹ ਸੀ ਆਈ ਏ ਸਟਾਫ ਦੇ ਮੁਲਾਜ਼ਮ ਹਨ। ਜਿਸ ਕਾਰਨ ਪੀੜਤ ਵਿਅਕਤੀ ਨੂੰ ਉਨ੍ਹਾਂ ਆਪਣੀ ਕਾਰ ਵਿਚ ਬਿਠਾ ਲਿਆ। ਲੁਟੇਰਿਆਂ ਵੱਲੋਂ ਉਸ ਦੀ ਕਾਰ ਵਿਚ ਪਿਆ ਉਸ ਦਾ ਬੈਗ ਚੁੱਕ ਕੇ ਆਪਣੀ ਕਾਰ ਵਿਚ ਰੱਖ ਲਿਆ ਗਿਆ ਜਿਸ ਵਿਚ 45 ਲੱਖ ਰੁਪਏ ਦੀ ਨਕਦੀ ਸੀ।

ਲੁਟੇਰੇ ਉਸਦਾ ਫ਼ੋਨ ਅਤੇ 45 ਲੱਖ ਰੁਪਏ ਆਪਣੇ ਨਾਲ ਲੈ ਕੇ ਫਰਾਰ ਹੋ ਗਏ ਅਤੇ ਉਸ ਨੂੰ ਲੁਧਿਆਣਾ ਜਾਣ ਲੱਗੇ ਰਸਤੇ ਵਿੱਚ ਗੁਰਾਇਆ ਦੇ ਨਜ਼ਦੀਕ ਰਾਧਾ ਸੁਆਮੀ ਸਤਿਸੰਗ ਘਰ ਵਿਖੇ ਉਤਾਰ ਦਿੱਤਾ। ਪੀੜਤ ਵੱਲੋਂ ਇਸ ਘਟਨਾ ਦੀ ਜਾਣਕਾਰੀ ਪੁਲਸ ਨੂੰ ਦਿੱਤੀ ਗਈ ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।



error: Content is protected !!