ਆਈ ਤਾਜ਼ਾ ਵੱਡੀ ਖਬਰ

ਇਸ ਸਮੇਂ ਜਿਥੇ ਸਿਆਸੀ ਮਾਹੌਲ ਨੂੰ ਲੈ ਕੇ ਸਰਕਾਰ ਵੱਲੋਂ ਚੋਣਾਂ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਉੱਥੇ ਹੀ ਵਾਪਰ ਰਹੀਆਂ ਵੱਖ ਵੱਖ ਘਟਨਾਵਾਂ ਦੇ ਚਲਦੇ ਹੋਏ ਵੀ ਲੋਕਾਂ ਨੂੰ ਕਈ ਤਰਾਂ ਦੀਆਂ ਸਮੱਸਿਆਵਾਂ ਨਾਲ ਸਾਹਮਣਾ ਕਰਨਾ ਪੈ ਰਿਹਾ ਹੈ। ਆਏ ਦਿਨ ਹੀ ਵਾਪਰ ਰਹੇ ਸੜਕ ਹਾਦਸਿਆਂ ਵਿੱਚ ਜਿੱਥੇ ਲੋਕਾਂ ਦਾ ਭਾਰੀ ਜਾਨੀ-ਮਾਲੀ ਨੁਕਸਾਨ ਹੋ ਰਿਹਾ ਹੈ ਉਥੇ ਹੀ ਬਹੁਤ ਸਾਰੇ ਘਰਾਂ ਵਿੱਚ ਸੋਗ ਦੀ ਲਹਿਰ ਫੈਲ ਜਾਂਦੀ ਹੈ। ਵਾਪਰਨ ਵਾਲੇ ਇਨ੍ਹਾਂ ਸੜਕ ਹਾਦਸਿਆਂ ਦਾ ਸ਼ਿਕਾਰ ਹੋਣ ਵਾਲੇ ਲੋਕਾਂ ਦੇ ਪਰਿਵਾਰਾਂ ਵਿੱਚ ਉਨ੍ਹਾਂ ਦੀ ਕਮੀ ਕਦੇ ਵੀ ਪੂਰੀ ਨਹੀਂ ਹੋ ਸਕਦੀ। ਬਹੁਤ ਸਾਰੇ ਹਾਦਸੇ ਪੰਜਾਬ ਵਿੱਚ ਜਿੱਥੇ ਧੁੰਦ ਦੇ ਕਾਰਨ ਵਾਪਰ ਰਹੇ ਹਨ ਉੱਥੇ ਹੀ ਬਹੁਤ ਸਾਰੇ ਲੋਕਾਂ ਦੀ ਅਣਗਹਿਲੀ ਕਾਰਨ ਵੀ ਵਾਪਰ ਰਹੇ ਹਨ।

ਹੁਣ ਪੰਜਾਬ ਵਿੱਚ ਇੱਥੇ ਭਿਆਨਕ ਸੜਕ ਹਾਦਸਾ ਵਾਪਰਿਆ ਹੈ ਜਿਥੇ ਮੌਤਾਂ ਹੋਣ ਕਾਰਨ ਸੋਗ ਦੀ ਲਹਿਰ ਫੈਲ ਗਈ ਹੈ ,ਜਿਸ ਬਾਰੇ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਭਿਆਨਕ ਸੜਕ ਹਾਦਸਾ ਮਹਾਂਨਗਰ ਲੁਧਿਆਣਾ ਤੋਂ ਸਾਹਮਣੇ ਆਇਆ ਹੈ ਜਿੱਥੇ ਦੋ ਵਜੇ ਦੇ ਕਰੀਬ ਅੱਜ ਲੁਧਿਆਣਾ ਤੋ ਮਲੇਰਕੋਟਲਾ ਰੋਡ ਤੇ ਪੈਂਦੇ ਜੀਐਨਈ ਕਾਲਜ ਕੋਲ ਵਾਪਰਿਆ ਹੈ। ਦੱਸੇ ਅਨੁਸਾਰ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਆਹਮੋ-ਸਾਹਮਣੇ ਦੋ ਗੱਡੀਆਂ ਦੀ ਟੱਕਰ ਹੋ ਗਈ। ਜਦੋਂ ਇੱਕ ਟਰੱਕ ਮਲੇਰਕੋਟਲਾ ਵਾਲੀ ਸਾਈਡ ਤੋਂ ਆ ਰਿਹਾ ਸੀ, ਉਸ ਸਮੇਂ ਹੀ ਗਲਤ ਪਾਸਿਓਂ ਲੁਧਿਆਣਾ ਵੱਲੋਂ ਆ ਰਹੀ ਸੈਂਟਰੋ ਕਾਰ ਦੀ ਟੱਕਰ ਇਸ ਟਰੱਕ ਨਾਲ ਹੋ ਗਈ।

ਉੱਥੇ ਹੀ ਇਨ੍ਹਾਂ ਦੋਹਾਂ ਗੱਡੀਆਂ ਦੀ ਟੱਕਰ ਵਿੱਚ ਇਕ ਸਕੂਟਰ ਸਵਾਰ ਵੀ ਇਸ ਹਾਦਸੇ ਦੀ ਚਪੇਟ ਵਿਚ ਆ ਗਿਆ। ਇਹ ਹਾਦਸਾ ਇੰਨਾ ਭਿਆਨਕ ਸੀ ਕਿ ਇਸ ਹਾਦਸੇ ਵਿਚ ਸਕੂਟਰ ਸਵਾਰ 25 ਸਾਲਾਂ ਨੌਜਵਾਨ ਦੀ ਮੌਤ ਹੋ ਗਈ ਹੈ। ਜਿਸ ਦੀ ਪਹਿਚਾਣ ਨਿਸ਼ਾਨ, ਨਿਵਾਸੀ ਗਿੱਲ ਪਿੰਡ ਵਜੋਂ ਹੋਈ ਹੈ।

ਇਸ ਘਟਨਾ ਦੀ ਜਾਣਕਾਰੀ ਮਿਲਣ ਤੇ ਪੁਲਿਸ ਵੱਲੋਂ ਤੁਰੰਤ ਮੌਕੇ ਉਪਰ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਹਾਦਸੇ ਕਾਰਨ ਸੜਕ ਦੇ ਦੋਨੋਂ ਸਾਈਡ ਉਪਰ ਕਾਫੀ ਲੰਮਾ ਜਾਮ ਲੱਗ ਗਿਆ। ਜਿਸ ਨੂੰ ਕਾਫੀ ਲੰਮੇ ਸਮੇਂ ਬਾਅਦ ਪੁਲਸ ਵੱਲੋਂ ਮੁੜ ਤੋਂ ਬਹਾਲ ਕੀਤਾ ਗਿਆ।


ਤਾਜਾ ਜਾਣਕਾਰੀ
ਪੰਜਾਬ ਚ ਇਥੇ ਵਾਪਰਿਆ ਭਿਆਨਕ ਹਾਦਸਾ ਹੋਇਆ ਮੌਤ ਦਾ ਤਾਂਡਵ – ਤਾਜਾ ਵੱਡੀ ਖਬਰ
ByadminDecember 21, 2021Comments Off on ਪੰਜਾਬ ਚ ਇਥੇ ਵਾਪਰਿਆ ਭਿਆਨਕ ਹਾਦਸਾ ਹੋਇਆ ਮੌਤ ਦਾ ਤਾਂਡਵ – ਤਾਜਾ ਵੱਡੀ ਖਬਰ
Previous Postਕਪੂਰਥਲਾ ਚ ਮਾਰੇ ਮੁੰਡੇ ਦੀ ਘਟਨਾ ਤੋਂ 2 ਦਿਨ ਪਹਿਲਾਂ ਦੀ ਵੀਡੀਓ ਆਈ ਸਾਹਮਣੇ – ਤਾਜਾ ਵੱਡੀ ਖਬਰ
Next Postਮੁੱਖ ਮੰਤਰੀ ਚੰਨੀ ਵਲੋਂ ਆ ਗਿਆ ਇਹ ਵੱਡਾ ਬਿਆਨ ਮਜੀਠੀਆ ਤੇ ਹੋਈ FIR ਦੇ ਬਾਅਦ