ਆਈ ਤਾਜ਼ਾ ਵੱਡੀ ਖਬਰ

ਬੀਤੇ ਦੋ ਦਿਨਾਂ ਦੌਰਾਨ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ ਨੇ ਜਿਥੇ ਪੰਜਾਬ ਵਿੱਚ ਲੋਕਾਂ ਨੂੰ ਹਿਲਾ ਕੇ ਰੱਖ ਦਿੱਤਾ ਹੈ। ਉਥੇ ਹੀ ਲੋਕਾਂ ਦੇ ਗੁੱਸੇ ਨੂੰ ਵੇਖਦੇ ਹੋਏ ਪੰਜਾਬ ਸਰਕਾਰ ਵੱਲੋਂ ਪੰਜਾਬ ਵਿਚ ਹਾਈ ਅਲਰਟ ਜਾਰੀ ਕੀਤਾ ਗਿਆ ਹੈ। ਜਿਸ ਸਦਕਾ ਸਥਿਤੀ ਨੂੰ ਕਾਬੂ ਹੇਠ ਰਖਿਆ ਜਾ ਸਕੇ। ਉਥੇ ਹੀ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਸਖਤੀ ਨਾਲ ਕਈ ਪੁਖ਼ਤਾ ਕਦਮ ਚੁੱਕੇ ਜਾ ਰਹੇ ਹਨ ਤਾਂ ਜੋ ਇਸ ਬੇਅਦਬੀ ਦੀ ਘਟਨਾ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਬਾਰੇ ਪਤਾ ਲਗ ਸਕੇ। ਦੋ ਦਿਨ ਦਾ ਸਮਾਂ ਬੀਤ ਜਾਣ ਉਪਰ ਵੀ ਅਜੇ ਤਕ ਇਨ੍ਹਾਂ ਦੋਹਾਂ ਦੋਸ਼ੀਆਂ ਦੀਆਂ ਲਾਸ਼ਾਂ ਦੀ ਪਹਿਚਾਣ ਨਹੀਂ ਹੋ ਸਕਦੀ ਹੈ। ਜਿਸ ਵਾਸਤੇ ਪੁਲਿਸ ਵੱਲੋਂ ਫਿੰਗਰ ਪ੍ਰਿੰਟ ਦੇ ਜ਼ਰੀਏ ਆਧਾਰ ਕਾਰਡ ਨਾਲ ਡਾਟਾ ਬੇਸ ਮਿਲਾ ਕੇ ਦੇਖਣ ਦੀ ਕੋਸ਼ਿਸ਼ ਵੀ ਕੀਤੀ ਗਈ ਸੀ।

ਹੁਣ ਕਪੂਰਥਲਾ ਵਿਚ ਮਾਰੇ ਗਏ ਮੁੰਡੇ ਦੀ ਘਟਨਾ ਤੋਂ ਦੋ ਦਿਨ ਪਹਿਲਾਂ ਦੀ ਇਕ ਵੀਡੀਓ ਸਾਹਮਣੇ ਆਈ ਹੈ ਜਿਸ ਬਾਰੇ ਤਾਜਾ ਵੱਡੀ ਖਬਰ ਪ੍ਰਾਪਤ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕਪੂਰਥਲਾ ਦੇ ਅਧੀਨ ਆਉਣ ਵਾਲੇ ਇੱਕ ਪਿੰਡ ਨਿਜ਼ਾਮਪੁਰ ਦੇ ਵਿੱਚ ਜਿੱਥੇ ਐਤਵਾਰ ਦੀ ਸਵੇਰ ਨੂੰ ਇਕ ਨੌਜਵਾਨ ਨੂੰ ਬੇਅਦਬੀ ਦੇ ਮਾਮਲੇ ਵਿੱਚ ਪਿੰਡ ਦੇ ਲੋਕਾਂ ਵੱਲੋਂ ਕੁੱਟਮਾਰ ਕਰਕੇ ਹੀ ਮਾਰ ਦਿਤਾ ਗਿਆ ਸੀ। ਉਸ ਨੂੰ ਕਪੂਰਥਲਾ ਪੁਲਸ ਵੱਲੋਂ ਸਿਵਲ ਹਸਪਤਾਲ ਕਪੂਰਥਲਾ ਵਿਖੇ ਮੋਰਚਰੀ ਵਿੱਚ ਰੱਖਵਾ ਦਿੱਤਾ ਗਿਆ ਹੈ। ਉਥੇ ਹੀ ਇਸ ਨੌਜਵਾਨ ਦੀ ਸ਼ਨੀਵਾਰ ਦੀ ਇਕ ਵੀਡੀਓ ਸਾਹਮਣੇ ਆਈ ਹੈ।

ਜੋ ਇੱਕ ਔਰਤ ਵੱਲੋਂ ਬਣਾਈ ਗਈ ਸੀ, ਦੱਸਿਆ ਜਾ ਰਿਹਾ ਹੈ ਕਿ ਇਹ ਵੀਡੀਓ ਜਿਮ ਦੇ ਬਾਹਰ ਦੀ ਹੈ, ਜੋ ਕਾਂਝਲੀ ਰੋਡ ਤੇ ਹੈ। ਉਥੇ ਹੀ ਜਿਮ ਦੇ ਸੰਚਾਲਕ ਹਰਵਿੰਦਰ ਸਿੰਘ ਵੱਲੋਂ ਵੀ ਦੱਸਿਆ ਗਿਆ ਹੈ , ਕਿ ਉਹ ਨੌਜਵਾਨ ਵੇਖਣ ਤੋਂ ਹੀ ਮੰਦਬੁੱਧੀ ਲੱਗ ਰਿਹਾ ਸੀ। ਵੀਡੀਓ ਵਿੱਚ ਵੀ ਵੇਖਿਆ ਜਾ ਰਿਹਾ ਹੈ ਕਿ ਉਸ ਨੌਜਵਾਨ ਤੋਂ ਇੱਕ ਔਰਤ ਪੁੱਛ ਰਹੀ ਹੈ ਕਿ ਤੁਸੀਂ ਕ੍ਰਿਸ਼ਨਾ ਬਣੇ ਹੋ।

ਉਸ ਨੌਜਵਾਨ ਵੱਲੋਂ ਜਿੱਥੇ ਸਿਰ ਉਪਰ ਨਕਲੀ ਗਹਿਣੇ ਵਰਗੀ ਕੋਈ ਚੀਜ਼ ਲਗਾਈ ਹੋਈ ਸੀ, ਉਥੇ ਹੀ ਖੇਤੀਬਾੜੀ ਦਾ ਸੰਦ ਖੁਰਪੀ ਇੱਕ ਹੱਥ ਵਿੱਚ ਫੜਿਆ ਹੋਇਆ ਸੀ, ਪੈਰਾਂ ਵਿਚ ਘੁੰਗਰੂ ਬੰਨ੍ਹੇ ਹੋਏ ਸਨ। ਉਥੇ ਹੀ ਪੁਲਿਸ ਵੱਲੋਂ ਸੀਸੀਟੀਵੀ ਕੈਮਰੇ ਇਲਾਕੇ ਅੰਦਰ ਚੈੱਕ ਕੀਤੇ ਜਾ ਰਹੇ ਹਨ। ਇਸ ਘਟਨਾ ਨੂੰ ਲੈ ਕੇ ਜਿੱਥੇ ਪੁਲਿਸ ਪ੍ਰਸ਼ਾਸ਼ਨ ਵੱਲੋਂ ਸਖਤੀ ਨਾਲ ਜਾਂਚ ਕੀਤੀ ਜਾ ਰਹੀ ਹੈ। ਉਥੇ ਹੀ ਆਈ ਜੀ ਜਲੰਧਰ ਰੇਂਜ ਗੁਰਿੰਦਰਜੀਤ ਸਿੰਘ ਢਿੱਲੋਂ ਵੱਲੋਂ ਆਖਿਆ ਗਿਆ ਹੈ ਕਿ ਇਹ ਮਾਮਲਾ ਕਾਫੀ ਸੰਵੇਦਨਸ਼ੀਲ ਹੈ।


ਤਾਜਾ ਜਾਣਕਾਰੀ
ਕਪੂਰਥਲਾ ਚ ਮਾਰੇ ਮੁੰਡੇ ਦੀ ਘਟਨਾ ਤੋਂ 2 ਦਿਨ ਪਹਿਲਾਂ ਦੀ ਵੀਡੀਓ ਆਈ ਸਾਹਮਣੇ – ਤਾਜਾ ਵੱਡੀ ਖਬਰ
ByadminDecember 21, 2021Comments Off on ਕਪੂਰਥਲਾ ਚ ਮਾਰੇ ਮੁੰਡੇ ਦੀ ਘਟਨਾ ਤੋਂ 2 ਦਿਨ ਪਹਿਲਾਂ ਦੀ ਵੀਡੀਓ ਆਈ ਸਾਹਮਣੇ – ਤਾਜਾ ਵੱਡੀ ਖਬਰ
Previous Postਅਮਰੀਕਾ ਚ ਇਥੇ ਆਇਆ ਜਬਰਦਸਤ ਭੂਚਾਲ ਕੰਬੀ ਧਰਤੀ , ਤਾਜਾ ਵੱਡੀ ਖਬਰ
Next Postਪੰਜਾਬ ਚ ਇਥੇ ਵਾਪਰਿਆ ਭਿਆਨਕ ਹਾਦਸਾ ਹੋਇਆ ਮੌਤ ਦਾ ਤਾਂਡਵ – ਤਾਜਾ ਵੱਡੀ ਖਬਰ