BREAKING NEWS
Search

ਨਵ ਵਿਆਹੀ ‘ਚੂੜੇ ਵਾਲੀ ਕੁੜੀ ਨੇ ਪੰਜਾਬ ਚ ਇਥੇ ਗੋਲ ਗੱਪਿਆਂ ਵਾਲੇ ਨੂੰ ਏਦਾਂ ਲੁਟਿਆ – ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ 

ਦੇਸ਼ ਅੰਦਰ ਲੁੱਟ-ਖੋਹ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ ਜਿਸ ਨੂੰ ਸੁਣ ਕੇ ਹਰ ਕੋਈ ਹੈਰਾਨ ਰਹਿ ਜਾਂਦਾ ਹੈ। ਪੁਲਿਸ ਪ੍ਰਸ਼ਾਸਨ ਵੱਲੋਂ ਜਿੱਥੇ ਅਜਿਹੀਆਂ ਘਟਨਾਵਾਂ ਨੂੰ ਠੱਲ ਪਾਉਣ ਵਾਸਤੇ ਅਤੇ ਅਜਿਹੇ ਅਪਰਾਧੀਆਂ ਨੂੰ ਕਾਬੂ ਕਰਨ ਲਈ ਬਹੁਤ ਸਾਰੇ ਸਖਤ ਤਰੀਕੇ ਅਪਣਾਏ ਜਾਂਦੇ ਹਨ ਉਥੇ ਹੀ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਅਪਰਾਧੀਆਂ ਵੱਲੋਂ ਕੋਈ ਨਾ ਕੋਈ ਵੱਖਰਾ ਤਰੀਕਾ ਅਪਣਾ ਲਿਆ ਜਾਂਦਾ ਹੈ। ਜਿਨ੍ਹਾਂ ਵੱਲੋਂ ਅਜਿਹੇ ਲੋਕਾਂ ਨੂੰ ਆਪਣੀ ਲੁੱਟ ਦਾ ਸ਼ਿਕਾਰ ਬਣਾ ਲਿਆ ਜਾਂਦਾ ਹੈ ਜਿਨ੍ਹਾਂ ਵੱਲੋਂ ਸਖਤ ਮਿਹਨਤ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕੀਤਾ ਜਾਂਦਾ ਹੈ। ਜਿੱਥੇ ਪੰਜਾਬ ਵਿੱਚ ਬਹੁਤ ਸਾਰੇ ਪ੍ਰਵਾਸੀਆਂ ਵੱਲੋਂ ਆ ਕੇ ਛੋਟੇ ਛੋਟੇ ਰੁਜ਼ਗਾਰ ਸ਼ੁਰੂ ਕੀਤੇ ਗਏ ਹਨ ਜਿਸ ਸਦਕਾ ਉਨ੍ਹਾਂ ਦੀ ਆਰਥਿਕ ਸਥਿਤੀ ਵਿੱਚ ਸੁਧਾਰ ਆ ਸਕੇ।

ਉਥੇ ਹੀ ਉਨ੍ਹਾਂ ਨੂੰ ਲੁੱਟ ਦੀਆਂ ਘਟਨਾਵਾਂ ਦਾ ਸ਼ਿਕਾਰ ਬਣਾ ਲਿਆ ਜਾਂਦਾ ਹੈ। ਹੁਣ ਇੱਥੇ ਨਵੀਂ ਵਿਆਹੀ ਚੂੜੇ ਵਾਲੀ ਇਕ ਲੜਕੀ ਵੱਲੋਂ ਪੰਜਾਬ ਵਿੱਚ ਗੋਲ ਗਪਿਆਂ ਵਾਲੇ ਨੂੰ ਇਦਾਂ ਲੁੱਟਿਆ ਗਿਆ ਹੈ ਜਿਸ ਬਾਰੇ ਤਾਜ਼ਾ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਬਾਬਾ ਬਕਾਲਾ ਸਾਹਿਬ ਦੇ ਅਧੀਨ ਆਉਂਦੇ ਪਿੰਡ ਠੱਠੀਆਂ ਤੋਂ ਸਾਹਮਣੇ ਆਈ ਹੈ। ਜਿੱਥੇ ਇਕ ਪਰਵਾਸੀ ਬਰਿੰਦਰ ਕੁਮਾਰ ਵੱਲੋਂ ਗੋਲ-ਗੱਪਿਆਂ ਦੀ ਰੇਹੜੀ ਲਗਾ ਕੇ ਹੋਣ ਵਾਲੀ ਕਮਾਈ ਨਾਲ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕੀਤਾ ਜਾ ਰਿਹਾ ਹੈ।

ਉਥੇ ਹੀ ਅੱਜ ਉਸ ਕੋਲ ਆਈ ਇਕ ਨਵ-ਵਿਆਹੁਤਾ ਲੜਕੀ ਵੱਲੋਂ ਉਸ ਦਾ ਫੋਨ ਚੋਰੀ ਕਰ ਲਿਆ ਗਿਆ ਹੈ। ਪੀੜਤ ਪਰਿਵਾਰ ਵੱਲੋਂ ਪੁਲੀਸ ਨੂੰ ਦਿੱਤੀ ਗਈ ਸ਼ਿਕਾਇਤ ਵਿਚ ਦੱਸਿਆ ਗਿਆ ਹੈ ਕਿ ਉਨ੍ਹਾਂ ਦੀ ਬੇਟੀ ਉਪਰ ਇਕ ਨਵਵਿਆਹੀ ਲੜਕੀ ਗੋਲਗੱਪੇ ਖਾਣ ਵਾਸਤੇ ਆਈ ਸੀ। ਜਿਸ ਨੇ ਉਸ ਦਾ ਫੋਨ ਮੰਗਿਆ ਸੀ ਕਿ ਇੱਕ ਮਿੰਟ ਲਈ ਫੋਨ ਉਪਰ ਗੱਲ ਕਰਨੀ ਹੈ। ਗੱਲ ਕਰਦੇ ਕਰਦੇ ਜਿੱਥੇ ਉਹ ਪੀੜਤ ਦੀ ਗੋਲ ਗੱਪੇ ਵਾਲੀ ਰਹੇੜੀ ਤੋਂ ਦੂਰ ਚਲੇ ਗਈ। ਉਥੇ ਹੀ ਉਹ ਭੱਜਣ ਵਿਚ ਸਫਲ ਹੋ ਗਈ, ਉੱਥੇ ਹੀ ਪੀੜਤ ਵੱਲੋਂ ਉਸ ਦਾ ਪਿੱਛਾ ਵੀ ਕੀਤਾ ਗਿਆ ਪਰ ਉਸ ਦੇ ਹੱਥ ਨਾ ਆਈ।

ਪੀੜਤ ਵੱਲੋਂ ਇਨਸਾਫ ਦੀ ਮੰਗ ਕੀਤੀ ਗਈ ਹੈ ਕਿ ਉਸ ਦਾ ਫੋਨ ਬਰਾਮਦ ਕਰ ਕੇ ਉਸ ਨੂੰ ਦਿੱਤਾ ਜਾਵੇ। ਉਥੇ ਹੀ ਉਸ ਵੱਲੋਂ ਮੰਗ ਕੀਤੀ ਗਈ ਹੈ ਕਿ ਇਲਾਕੇ ਵਿਚ ਵਧ ਰਹੀਆਂ ਅਜਿਹੀਆਂ ਘਟਨਾਵਾਂ ਨੂੰ ਤੁਰੰਤ ਕਾਬੂ ਕੀਤਾ ਜਾਵੇ ਤਾਂ ਜੋ ਲੋਕਾਂ ਵਿਚ ਡਰ ਦਾ ਮਾਹੌਲ ਪੈਦਾ ਨਾ ਹੋਵੇ।



error: Content is protected !!