BREAKING NEWS
Search

ਹੁਣੇ ਹੁਣੇ ਇਸ ਮਸ਼ਹੂਰ ਅਦਕਾਰਾ ਦੀ ਹੋਈ ਅਚਾਨਕ ਮੌਤ , ਪ੍ਰਸੰਸਕਾਂ ਚ ਛਾਈ ਸੋਗ ਦੀ ਲਹਿਰ

ਆਈ ਤਾਜਾ ਵੱਡੀ ਖਬਰ

ਪਿਛਲੇ ਲੰਮੇ ਸਮੇਂ ਤੋਂ ਬਾਲੀਵੁੱਡ ਨਾਲ ਸਬੰਧਤ ਕਈ ਤਰ੍ਹਾਂ ਦੀਆਂ ਮੰਦਭਾਗੀਆਂ ਖ਼ਬਰਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ ਜਿਵੇਂ ਕਰੋਨਾ ਕਾਲ ਦੌਰਾਨ ਕਈ ਪ੍ਰਸਿੱਧ ਹਸਤੀਆਂ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਈਆਂ ਜਿਸ ਕਾਰਨ ਬਾਲੀਵੁੱਡ ਨੂੰ ਬਹੁਤ ਵੱਡਾ ਘਾਟਾ ਪਿਆ ਹੈ ਉਥੇ ਹੀ ਜੇਕਰ ਇਸ ਸਮੇਂ ਦੌਰਾਨ ਫ਼ਿਲਮਾਂ ਜਾਂ ਇਸ ਖੇਤਰ ਨਾਲ ਜੁੜੇ ਹੋਰ ਕੰਮਾਂ ਦੀ ਗੱਲ ਕੀਤੀ ਜਾਵੇ ਤਾਂ ਉਹ ਸਾਰੇ ਕੰਮ ਲੋਕ ਲੌਕਡਾਉਨ ਜਾਂ ਕਰਫਿਊ ਕਾਰਨ ਬੰਦ ਹਨ ਜਿਸ ਕਾਰਨ ਆਰਥਿਕ ਪੱਖੋਂ ਵੀ ਫ਼ਿਲਮੀ ਜਗਤ ਨੂੰ ਕਈ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸੇ ਤਰ੍ਹਾਂ ਹੁਣ ਇੱਕ ਹੋਰ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿਸ ਤੋਂ ਬਾਅਦ ਫਿਲਮੀ ਜਗਤ ਵਿੱਚ ਸੋਗ ਦੀ ਲਹਿਰ ਫੈਲ ਗਈ।

ਦਰਅਸਲ ਇਹ ਖਬਰ ਟੈਲੀਵਿਜ਼ਨ ਤੇ ਐਟਰਟੇਨਮੇਂਟ ਇੰਡਸਟਰੀ ਦੀ ਪ੍ਰਸਿੱਧ ਅਦਾਕਾਰਾ ਤਰਲਾ ਜੋਸ਼ੀ ਨਾਲ ਸੰਬੰਧਿਤ ਆ ਰਹੀ ਹੈ। ਜਿਨ੍ਹਾਂ ਦਾ ਬੀਤੇ ਦਿਨੀਂ ਦੇਹਾਂਤ ਹੋ ਗਿਆ। ਜਾਣਕਾਰੀ ਦੇ ਅਨੁਸਾਰ ਬੀਤੇ ਦਿਨੀਂ ਤਰਲਾ ਜੋਸ਼ੀ ਜ਼ਿੰਦਗੀ ਅਤੇ ਮੌਤ ਵੀ ਜੰਗ ਵਿਚੋਂ ਹਾਰ ਗਈ ਅਤੇ ਇਸ ਸੰਸਾਰ ਨੂੰ ਅਲਵਿਦਾ ਕਹਿ ਗਈ। ਉਨ੍ਹਾਂ ਦੀ ਮੌਤ ਦਾ ਕਾਰਨ ਦਿਲ ਦਾ ਦੌਰਾ ਦੱਸਿਆ ਜਾ ਰਿਹਾ ਹੈ। ਦੱਸ ਦਈਏ ਕਿ ਉਹ ਟੈਲੀਵਿਜ਼ਨ ਜਗਤ ਦੀ ਪ੍ਰਸਿੱਧ ਅਦਾਕਾਰਾ ਸੀ ਉਨ੍ਹਾਂ ਨੇ ਕਈ ਸਾਰੇ ਹਿੱਟ ਸ਼ੋਅਜ਼ ਵਿੱਚ ਕੰਮ ਕੀਤਾ।

ਜਿਵੇਂ ਕਿ ਉਨ੍ਹਾਂ ਨੇ ਆਪਣੀ ਕਲਾ ਦੇ ਰੰਗ ਏਕ ਹਜ਼ਾਰੋਂ ਮੇਂ ਮੇਰੀ ਬਹਿਨਾ ਹੈ ਅਤੇ ਸਾਰਾਭਾਈ ਵਰਸਿਸ ਸਾਰਾਭਾਈ ਵਰਗੇ ਵੱਡੇ ਨਾਟਕਾਂ ਵਿੱਚ ਵਿਖੇਰੇ। ਇਸ ਤੋਂ ਇਲਾਵਾ ਵੀ ਉਨ੍ਹਾਂ ਦੇ ਵੱਲੋਂ ਕਈ ਸਾਰੇ ਸੀਰੀਅਲਜ਼ ਵਿਚ ਕੰਮ ਕੀਤਾ ਗਿਆ। ਉਨ੍ਹਾਂ ਦੇ ਅਚਾਨਕ ਮੌਤ ਦੀ ਖਬਰ ਤੋਂ ਬਾਅਦ ਟੈਲੀਵਿਜ਼ਨ ਜਗਤ ਨਾਲ ਜੁੜੇ ਕਈ ਵੱਡੇ ਸਿਤਾਰਿਆਂ ਵੱਲੋਂ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਹੈ ਅਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।

ਇਸੇ ਤਰ੍ਹਾਂ ਏਕ ਹਜ਼ਾਰੋਂ ਮੇਂ ਮੇਰੀ ਬਹਿਨਾ ਹੈ ਵਿੱਚ ਉਨ੍ਹਾਂ ਨਾਲ ਕੰਮ ਕਰ ਚੁੱਕੀ ਅਦਾਕਾਰਾ ਨਿਆ ਸ਼ਰਮਾ ਨੇ ਸੋਸ਼ਲ ਮੀਡੀਆ ਉਤੇ ਉਨ੍ਹਾਂ ਨਾਲ ਤਸਵੀਰਾਂ ਸਾਂਝੀਆਂ ਕੀਤੀਆਂ ਅਤੇ ਲਿਖਿਆ RIP ਵੱਡੀ ਬੀਜੀ ਤੁਹਾਨੂੰ ਮਿਸ ਕੀਤਾ ਜਾਵੇਗਾ। ਇਸ ਤੋਂ ਅੱਗੇ ਉਨ੍ਹਾਂ ਨੇ ਲਿਖਿਆ ਕਿ ਤਰਲਾ ਜੀ ਤੁਸੀਂ ਹਮੇਸ਼ਾਂ ਸਾਡੇ ਵੱਡੇ ਬੀਜੀ ਜੀ ਰਹੋਗੇ। ਨਿਆਂ ਸ਼ਰਮਾ ਦੀ ਇਹ ਪੋਸਟ ਲਗਾਤਾਰ ਵਾਇਰਲ ਹੋ ਰਹੀ ਹੈ।



error: Content is protected !!