BREAKING NEWS
Search

ਪੰਜਾਬ ਚ ਇਥੇ ਆਏ ਚੱਕਰਵਰਤੀ ਤੂਫਾਨ ਨੇ ਮਚਾਈ ਭਾਰੀ ਤਬਾਹੀ, ਕਰੋੜਾਂ ਦਾ ਨੁਕਸਾਨ – ਦੇਖੋ ਤਸਵੀਰਾਂ ਅਤੇ ਪੂਰੀ ਖਬਰ

ਇਥੇ ਆਏ ਚੱਕਰਵਰਤੀ ਤੂਫਾਨ ਨੇ ਮਚਾਈ ਭਾਰੀ ਤਬਾਹੀ

ਨਾਭਾ (ਖੁਰਾਣਾ, ਜੈਨ) : ਇੱਕ ਪਾਸੇ ਜਿੱਥੇ ਕੋਰੋਨਾ ਲਾਗ ਦੀ ਬੀਮਾਰੀ (ਮਹਾਮਾਰੀ) ਦੇ ਕਾਰਨ ਕੰਮਕਾਰ ਬਿਲਕੁਲ ਠੱਪ ਹੋ ਚੁੱਕੇ ਹਨ। ਉੱਥੇ ਦੂਜੇ ਪਾਸੇ ਕੁਦਰਤ ਦੇ ਕਹਿਰ ਨਾਲ ਲੱਖਾਂ ਰੁਪਏ ਦਾ ਨੁਕਸਾਨ ਹੋ ਰਿਹਾ ਹੈ। ਤਾਜ਼ਾ ਮਿਸਾਲ ਵੇਖਣ ਨੂੰ ਮਿਲੀ ਨਾਭਾ ਬਲਾਕ ਦੇ ਪਿੰਡ ਬਨੇਰਾ ਵਿਖੇ ਜਿੱਥੇ 10 ਮਿੰਟ ਦੇ ਤੇਜ਼ ਤੂਫਾਨ ਨੇ ਲੱਖਾਂ ਰੁਪਏ ਦਾ ਨੁਕਸਾਨ ਕਰ ਦਿੱਤਾ, ਜਿਸ ‘ਚ ਪਿੰਡ ਵਿੱਚ ਬਣੇ ਸ਼ੈਲਰ ਵਿੱਚ ਜਿੱਥੇ ਖੜ੍ਹੇ ਟਰੱਕਾਂ ਦਾ ਭਾਰੀ ਨੁਕਸਾਨਾਂ ਹੋ ਗਿਆ। ਉੱਥੇ ਹੀ ਸਾਰੇ ਬਿਲਡਿੰਗ ਢਹਿ-ਢੇਰੀ ਕਰ ਦਿੱਤੇ ਅਤੇ ਟੀਨ ਦੀਆਂ ਚਾਦਰਾਂ ਦੋ-ਦੋ ਕਿਲੋਮੀਟਰ ਦੀ ਦੂਰੀ ‘ਤੇ ਜਾ ਕੇ ਡਿੱਗੀਆਂ।

ਪਿੰਡ ਵਿੱਚ ਘਰਾਂ ਦਾ ਵੀ ਕਾਫੀ ਨੁਕਸਾਨ ਹੋਇਆ ਅਤੇ ਇੱਕ ਘਰ ਦੇ ਉੱਪਰ ਦੋ ਕਿਲੋਮੀਟਰ ਦੂਰੀ ਤੋਂ ਕੁਇੰਟਲਾਂ ਦੀ ਲੋਹੇ ਦੀ ਛੱਤ ਡਿੱਗ ਗਈ। ਲੋਕ ਵੀ ਇਸ ਚੱਕਰਵਾਤ ਤੂਫਾਨ ਤੋਂ ਕਾਫੀ ਸਹਿਮੇ ਹੋਏ ਹਨ ਕਿਉਂਕਿ ਇਹ ਤੂਫਾਨ ਸਿਰਫ ਪਿੰਡ ਬਨੇਰਾ ਦੇ ਦੋ ਕਿਲੋਮੀਟਰ ਖੇਤਰ ‘ਚ ਹੀ ਵੇਖਣ ਨੂੰ ਮਿਲਿਆ। ਤੁਹਾਨੂੰ ਦੱਸ ਦਈਏ ਪਹਿਲਾਂ ਵੀ ਬਨੇਰਾ ਪਿੰਡ ‘ਚ ਵੀ ਇਸੇ ਤਰ੍ਹਾਂ ਦਾ ਆਲਮ ਸੀ ਅਤੇ ਇੱਥੇ ਵੱਡੇ-ਵੱਡੇ ਬਿਜਲੀ ਦੇ ਟਾਵਰ ਤੇਜ਼ ਤੂਫਾਨ ਨੇ ਢਹਿ-ਢੇਰੀ ਕਰ ਦਿੱਤਾ ਸੀ। ਪਿੰਡ ਵਿੱਚ ਬਣੇ ਸ਼ੈਲਰ ਜਿਸਦੀ ਕੀਮਤ ਤਿੰਨ ਕਰੋੜ ਦੱਸੀ ਜਾ ਰਹੀ ਹੈ, ਉਸ ਦਾ ਸਾਰਾ ਸਮਾਨ ਤਹਿਸ ਨਹਿਸ ਕਰ ਦਿੱਤਾ ਅਤੇ ਚੱਦਰਾਂ ਹਵਾ ਵਿੱਚ ਉੱਡਦੀਆਂ ਹੋਈਆਂ ਖੇਤਾਂ ‘ਚ ਡਿੱਗਦੀਆਂ ਨਜ਼ਰ ਆਈਆਂ।

ਤੂਫ਼ਾਨ ਇੰਨਾ ਤੇਜ਼ ਸੀ ਕਿ ਵੱਡੇ-ਵੱਡੇ ਪਿੱਲਰ ਜੜ੍ਹਾਂ ‘ਚੋਂ ਉਖਾੜ ਦਿੱਤੇ ਅਤੇ ਉੱਥੇ ਖੜ੍ਹੇ ਚਾਰ ਟਰੱਕ ਵੀ ਕਾਫੀ ਨੁਕਸਾਨੇ ਗਏ ਅਤੇ ਮਸ਼ੀਨਰੀ ਦਾ ਵੀ ਕਾਫੀ ਭਾਰੀ ਨੁਕਸਾਨ ਹੋਇਆ, ਉੱਥੇ ਦੂਜੇ ਪਾਸੇ ਪਿੰਡ ਵਿੱਚ ਵੀ ਕਾਫ਼ੀ ਨੁਕਸਾਨ ਵੇਖਣ ਨੂੰ ਮਿਲਿਆ। ਇਸ ਮੌਕੇ ‘ਤੇ ਸ਼ੈੱਲਰ ਮਾਲਕ ਲਾਜਪੱਤ ਰਾਏ ਨੇ ਕਿਹਾ ਕਿ ਸਾਨੂੰ ਬਿਲਕੁਲ ਉਮੀਦ ਨਹੀਂ ਸੀ, ਅਸੀਂ ਤਿੰਨ ਕਰੋੜ ਦੀ ਲਾਗਤ ਨਾਲ ਇਹ ਸ਼ੈਲਰ ਬਣਾਇਆ ਸੀ ਜੋ ਕਿ ਪਟਿਆਲੇ ਜ਼ਿਲ੍ਹੇ ‘ਚ ਇਸ ਤਰ੍ਹਾਂ ਦਾ ਸ਼ੈਲਰ ਨਹੀਂ ਹੈ ਅਤੇ ਇਸ ਦੀਆਂ ਮਜ਼ਬੂਤ ਕੰਧਾਂ ਤੂਫਾਨ ਨੇ ਉਡਾ ਦਿੱਤੀਆਂ। ਇਸ ਦੀਆਂ ਚਾਦਰਾਂ ਵੀ ਦੂਰੋਂ-ਦੂਰੋਂ ਖੇਤਾਂ ‘ਚ ਡਿੱਗ ਪਈਆਂ ਅਤੇ ਸਾਡੇ ਸ਼ੈਲਰ ਦਾ ਕਰੀਬ 60 ਲੱਖ ਦਾ ਨੁਕਸਾਨ ਹੋ ਗਿਆ ਹੈ ਅਤੇ ਸ਼ੈਲਰ ਵਿੱਚ ਖੜ੍ਹੇ ਟਰੱਕਾਂ ਅਤੇ ਇੱਕ ਬੱਸ ਦਾ ਵੀ ਨੁਕਸਾਨ ਹੋਇਆ ਹੈ।

ਜੇਕਰ ਪੰਜਾਬ ਸਰਕਾਰ ਸਾਨੂੰ ਮਾਲੀ ਮਦਦ ਦੇਵੇਗੀ ਤਾਂ ਹੀ ਅਸੀਂ ਦੁਬਾਰਾ ਖੜ੍ਹੇ ਹੋਵਾਂਗੇ। ਕੋਰੋਨਾ ਵਾਇਰਸ ਨਾਲ ਪਹਿਲਾਂ ਹੀ ਕੰਮ ਕਾਜ ਠੱਪ ਹੋ ਚੁੱਕਾ ਹੈ। ਇਸ ਮੌਕੇ ‘ਤੇ ਪਿੰਡ ਬਨੇਰਾ ਦੇ ਸਰਪੰਚ ਭੀਮ ਸਿੰਘ ਨੇ ਕਿਹਾ ਕਿ ਇਹ ਜੋ ਤੂਫ਼ਾਨ ਹੈ, ਸਿਰਫ਼ ਦਸ ਮਿੰਟ ਦਾ ਤੂਫਾਨ ਸੀ ਅਤੇ ਇਸ ਵਿੱਚ ਪਿੰਡ ਦਾ ਅਤੇ ਸ਼ੈਲਰ ਦਾ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ। 25 ਦਿਨ ਪਹਿਲਾਂ ਵੀ ਇਸੇ ਤਰ੍ਹਾਂ ਮੰਜ਼ਰ ਵੇਖਣ ਨੂੰ ਮਿਲਿਆ ਸੀ, ਜਿਸ ‘ਚ ਬਿਜਲੀ ਦੇ ਟਾਵਰ ਵੀ ਢਹਿ ਢੇਰੀ ਹੋਏ ਸੀ ਅਤੇ ਹੋਰ ਵੀ ਨੁਕਸਾਨ ਹੋਇਆ ਸੀ।



error: Content is protected !!