BREAKING NEWS
Search

ਆਹ ਚਕੋ ਇੰਡੀਆ ਵਾਲਿਓ 100 ਰੁਪਏ ਦੇ ਨੋਟ ਬਾਰੇ ਹੁਣ ਆ ਰਹੀ ਇਹ ਵੱਡੀ ਖਬਰ ਮੋਦੀ ਸਰਕਾਰ ਵਲੋਂ

ਆਈ ਤਾਜਾ ਵੱਡੀ ਖਬਰ

ਦੇਸ਼ ਦੀ ਮੋਦੀ ਸਰਕਾਰ ਵੱਲੋਂ ਹੁਣ ਤੱਕ ਦੇਸ਼ ਦੀ ਉਨਤੀ ਲਈ ਬਹੁਤ ਸਾਰੇ ਉਪਰਾਲੇ ਕੀਤੇ ਜਾ ਚੁੱਕੇ ਹਨ। ਜਿੱਥੇ ਲੋਕਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਬਹੁਤ ਸਾਰੀਆਂ ਯੋਜਨਾਵਾਂ ਉਲੀਕੀਆਂ ਜਾ ਰਹੀਆਂ ਹਨ। ਉਥੇ ਹੀ ਦੇਸ਼ ਦੇ ਲੋਕਾਂ ਵੱਲੋਂ ਕੁਝ ਚੀਜ਼ਾਂ ਦਾ ਵਿਰੋਧ ਵੀ ਕੀਤਾ ਜਾਂਦਾ ਹੈ। ਮੋਦੀ ਸਰਕਾਰ ਵੱਲੋਂ ਜਾਰੀ ਕੀਤੀ ਗਈ ਨੋਟਬੰਦੀ ਦੋਰਾਨ ਵੀ ਲੋਕਾਂ ਨੂੰ ਭਾਰੀ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ ਸੀ। ਉਸ ਤੋਂ ਬਾਅਦ ਕਿਸਾਨਾਂ ਦੀ ਆਮਦਨ ਨੂੰ ਦੁਗਣਾ ਕਰਨ ਲਈ ਲਾਗੂ ਕੀਤੇ ਗਏ ਤਿੰਨ ਕਾਲੇ ਖੇਤੀ ਕਾਨੂੰਨਾਂ ਦਾ ਵੀ ਕਿਸਾਨਾਂ ਵੱਲੋਂ ਲਗਾਤਾਰ ਪਿਛਲੇ ਸਾਲ ਤੋਂ ਵਿਰੋਧ ਕੀਤਾ ਜਾ ਰਿਹਾ ਹੈ। ਕਿਸਾਨਾਂ ਵੱਲੋਂ ਇਨਾਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਮੰਗ ਕੀਤੀ ਜਾ ਰਹੀ ਹੈ।

ਹੁਣ ਭਾਰਤ ਵਿੱਚ 100 ਰੁਪਏ ਦੇ ਨੋਟ ਬਾਰੇ ਮੋਦੀ ਸਰਕਾਰ ਵੱਲੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਮੋਦੀ ਸਰਕਾਰ ਵੱਲੋਂ ਜਿਥੇ 2016 ਵਿੱਚ ਨੋਟ ਬੰਦੀ ਕਰਕੇ ਨਵੇਂ ਕੁੱਝ ਨੋਟਾਂ ਨੂੰ ਜਾਰੀ ਕੀਤਾ ਗਿਆ ਸੀ। ਜਿਸ ਕਾਰਨ ਲੋਕਾਂ ਨੂੰ ਆਪਣੇ ਪੈਸੇ ਲਈ ਬੈਂਕਾਂ ਦੇ ਬਾਹਰ ਲੰਬੀਆਂ ਕਤਾਰਾਂ ਵਿਚ ਲੱਗਣਾ ਪਿਆ ਸੀ। ਹੁਣ ਮੋਦੀ ਸਰਕਾਰ ਵੱਲੋਂ ਸੌ ਰੁਪਏ ਦਾ ਨਵਾਂ ਨੋਟ ਜਾਰੀ ਕਰਨ ਦਾ ਐਲਾਨ ਕੀਤਾ ਗਿਆ ਹੈ। ਹੁਣ ਭਾਰਤੀ ਰਿਜ਼ਰਵ ਬੈਂਕ 100 ਰੁਪਏ ਦਾ ਵਾਰਨਿਸ਼ ਨੋਟ ਜਾਰੀ ਕਰਨ ਦੀ ਤਿਆਰੀ ਵਿਚ ਹੈ। ਇਸ ਸਮੇਂ ਦੇਸ਼ ਅੰਦਰ ਜਿਥੇ ਬਜ਼ਾਰਾਂ ਵਿੱਚ ਜਾਮਨੀ ਰੰਗ ਦਾ ਸੌ ਰੁਪਏ ਦਾ ਨੋਟ ਇਸ ਸਮੇਂ ਮੌਜੂਦ ਹੈ।

ਉਥੇ ਹੀ ਨਵਾਂ ਜਾਰੀ ਕੀਤਾ ਜਾਣ ਵਾਲਾ ਨੋਟ ਵੀ ਜਾਮਨੀ ਰੰਗ ਦਾ ਹੋਵੇਗਾ। ਇਸ ਨੋਟ ਦੀ ਖਾਸੀਅਤ ਇਹ ਹੈ ਕਿ ਇਹ ਜਲਦੀ ਖਰਾਬ ਨਹੀਂ ਹੋਵੇਗਾ ਤੇ ਨਾ ਹੀ ਹਟੇਗਾ। ਇਸ ਉਪਰ ਪਾਣੀ ਦਾ ਕੋਈ ਵੀ ਅਸਰ ਨਹੀਂ ਹੋ ਸਕੇਗਾ। ਪਹਿਲੇ ਵਾਲੇ ਨੋਟ ਦੀ ਉਮਰ ਢਾਈ ਤੋਂ 3 ਸਾਲ ਹੈ। ਨਵੇਂ ਲਾਗੂ ਕੀਤੇ ਜਾਣ ਵਾਲੇ ਨੋਟ ਦੀ ਉਮਰ ਲਗਭਗ 7 ਸਾਲ ਹੋਵੇਗੀ। ਸਰਕਾਰ ਵੱਲੋਂ 1 ਅਰਬ ਸੌ ਰੁਪਏ ਦੇ ਨਵੇਂ ਨੋਟ ਨੂੰ ਪੇਸ਼ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ।

ਪਿਛਲੇ ਸਾਲ ਵਿਚ ਰਾਜ ਮੰਤਰੀ ਅਨੁਰਾਗ ਸਿੰਘ ਠਾਕਰ ਨੇ ਵਿਧਾਨ ਸਭਾ ਵਿਚ ਇਕ ਪ੍ਰਸ਼ਨ ਦੇ ਲਿਖਤੀ ਜਵਾਬ ਵਿੱਚ ਇਹ ਜਾਣਕਾਰੀ ਦਿੱਤੀ ਸੀ। ਨਵੇਂ ਵਰਜ਼ਨ ਤੇ ਨੋਟ ਨੂੰ ਬਾਜ਼ਾਰ ਵਿੱਚ ਉਤਾਰੇ ਜਾਣ ਤੋਂ ਬਾਅਦ ਹੌਲੀ-ਹੌਲੀ ਪੁਰਾਣੇ ਨੋਟਾਂ ਨੂੰ ਖਤਮ ਕਰ ਦਿੱਤਾ ਜਾਵੇਗਾ। ਇਸ ਦੀ ਜਾਣਕਾਰੀ ਰਿਜ਼ਰਵ ਬੈਂਕ ਨੇ ਆਪਣੀ ਸਾਲਾਨਾ ਰਿਪੋਰਟ ਵਿੱਚ ਵੀ ਦਿੱਤੀ ਹੈ। ਰਿਜ਼ਰਵ ਬੈਂਕ ਵੱਲੋਂ ਅਜਿਹੇ ਨੋਟ ਛਾਪਣ ਦਾ ਮਕਸਦ ਲੋਕਾਂ ਨੂੰ ਸੁਰੱਖਿਅਤ ਬਣਾਉਣਾ ਹੈ, ਤਾਂ ਜੋ ਨੋਟਾਂ ਦੀ ਉਮਰ ਵਧਾਈ ਜਾ ਸਕੇ।



error: Content is protected !!