ਆਈ ਤਾਜ਼ਾ ਵੱਡੀ ਖਬਰ

ਅਜੋਕੇ ਸਮੇਂ ਵਿੱਚ ਟੈਕਨਾਲੋਜੀ ਦਾ ਏਨਾ ਜ਼ਿਆਦਾ ਸਮਾਂ ਆ ਚੁੱਕਿਆ ਹੈ ਕਿ ਬੱਚੇ ਤੋਂ ਲੈ ਕੇ ਵੱਡਿਆਂ ਤੱਕ ਦੇ ਹੱਥਾਂ ਵਿਚ ਮੋਬਾਇਲ ਫੋਨ ਹੁੰਦਾ ਹੈ ਤੇ ਮੋਬਾਇਲ ਫੋਨ ਦੇ ਵਿਚ ਵੱਖ ਵੱਖ ਫੀਚਰਸ , ਜਿਸ ਦਾ ਇਸਤੇਮਾਲ ਲੋਕ ਆਮ ਤੌਰ ਤੇ ਕਰਦੇ ਹਨ । ਪਰ ਕਈ ਵਾਰ ਕੁਝ ਚੀਜ਼ਾਂ ਜਦੋਂ ਜ਼ਿਆਦਾ ਉਪਯੋਗ ਕਰਨੀਆਂ ਸ਼ੁਰੂ ਕਰ ਦੇਈਏ ਤਾਂ ਉਹ ਚੀਜ਼ਾਂ ਸਾਡੇ ਲਈ ਕਾਫ਼ੀ ਘਾਤਕ ਸਿੱਧ ਹੁੰਦੀਆਂ ਹਨ । ਅਜਿਹੀ ਹੀ ਇਕ ਘਟਨਾ ਸਾਹਮਣੇ ਆਈ ਹੈ ਜਿਥੇ ਇਕ ਪਬਜੀ ਖੇਡਣ ਵਾਲੇ ਬੱਚੇ ਨੇ ਪਬਜੀ ਗੇਮ ਸਟਾਈਲ ਵਿੱਚ ਆਪਣੀ ਮਾਂ ਦੇ ਗੋਲੀ ਮਾਰ ਕੇ ਉਸਦਾ ਕਤਲ ਕਰ ਦਿੱਤਾ । ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਲਖਨਊ ਚ ਪਬਜੀ ਗੇਮ ਖੇਡਣ ਤੋਂ ਇੱਕ ਮਾਂ ਨੇ ਜਦੋ ਆਪਣੇ ਸੋਲ਼ਾਂ ਸਾਲਾ ਬੱਚੇ ਨੂੰ ਰੋਕਿਆ ਤਾਂ ਬੱਚੇ ਹੀ ਗੁੱਸੇ ਵਿੱਚ ਆ ਕੇ ਆਪਣੀ ਮਾਂ ਦੇ ਗੋਲੀ ਮਾਰ ਦਿੱਤੀ ਤੇ ਮਾਂ ਦੀ ਮੌਕੇ ਤੇ ਹੀ ਮੌਤ ਹੋ ਗਈ ।

ਇਸ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਬੱਚਾ ਤਿੰਨ ਦਿਨ ਤਕ ਆਪਣੀ ਮਾਂ ਦੀ ਲਾਸ਼ ਦੇ ਕੋਲ ਘਰ ਵਿੱਚ ਹੀ ਰਿਹਾ ਤੇ ਦਸ ਸਾਲ ਦੀ ਭੈਣ ਨੂੰ ਧਮਕਾਉਂਦਾ ਰਿਹਾ ਅਤੇ ਉਸ ਨੂੰ ਘਰ ਤੋਂ ਬਾਹਰ ਜਾਣ ਤੋਂ ਰੋਕ ਦਿੱਤਾ । ਜਦੋਂ ਮਾਂ ਦੀ ਲਾਸ਼ ਸੜਨਾ ਸ਼ੁਰੂ ਹੋ ਗਈ ਤੇ ਉਸ ਦੀ ਬਦਬੂ ਆਲੇ ਦੁਆਲੇ ਆਉਣੀ ਸ਼ੁਰੂ ਹੋ ਗਈ ਤਾਂ ਬੱਚੇ ਨੇ ਖੁਦ ਆਪਣੇ ਪਿਤਾ ਜੋ ਫੌਜ ਵਿੱਚ ਅਧਿਕਾਰੀ ਹਨ ਉਨ੍ਹਾਂ ਨੂੰ ਫੋਨ ਕਰਕੇ ਆਪਣੀ ਮਾਂ ਦੀ ਮੌਤ ਬਾਰੇ ਜਾਣਕਾਰੀ ਦਿੱਤੀ । ਬੱਚੇ ਨੇ ਆਪਣੇ ਪਿਤਾ ਨੂੰ ਵੀਡੀਓ ਕਾਲ ਦੇ ਜ਼ਰੀਏ ਦੱਸਿਆ ਕਿ ਉਸਨੇ ਆਪਣੀ ਮਾਂ ਦਾ ਕਤਲ ਕਰ ਦਿੱਤਾ ਹੈ ਤੇ ਪਿਤਾ ਨੂੰ ਆਪਣੀ ਮਾਂ ਦੀ ਲਾਸ਼ ਵੀ ਵਿਖਾਈ ।

ਜਿਸ ਤੋਂ ਬਾਅਦ ਉਸ ਦੇ ਪਿਤਾ ਦੇ ਵੱਲੋਂ ਆਪਣੇ ਰਿਸ਼ਤੇਦਾਰਾਂ ਨੂੰ ਬੁਲਾ ਕੇ ਤੁਰੰਤ ਉਨ੍ਹਾਂ ਨੂੰ ਘਰ ਵਿੱਚ ਭੇਜ ਦਿੱਤਾ ਤੇ ਜਦੋਂ ਪੁਲੀਸ ਪਹੁੰਚੀ ਤਾਂ ਅੰਦਰਲੇ ਹਾਲ ਦੇਖ ਕੇ ਸਾਰੇ ਦੰਗ ਰਹਿ ਗਏ । ਜ਼ਿਕਰਯੋਗ ਹੈ ਕਿ ਇਹ ਬੱਚਾ ਪਬਜੀ ਗੇਮ ਦਾ ਆਦੀ ਹੋ ਚੁੱਕਿਆ ਸੀ ਤੇ ਮਾਂ ਵੱਲੋਂ ਅਕਸਰ ਹੀ ਬੱਚੇ ਨੂੰ ਇਹ ਗੇਮ ਖੇਡਣ ਤੋਂ ਰੋਕਿਆ ਜਾਂਦਾ ਸੀ ।

ਇਸੇ ਤਰ੍ਹਾਂ ਮਾਂ ਦੇ ਵੱਲੋਂ ਜਦੋਂ ਬੱਚੇ ਨੂੰ ਰਾਤ ਦੇ ਸਮੇਂ ਪਬਜੀ ਖੇਡਣ ਤੋਂ ਰੋਕਿਆ ਗਿਆ ਤਾਂ ਗੁੱਸੇ ਵਿੱਚ ਆਏ ਬੇਟੇ ਨੇ ਰਾਤ ਦੇ ਦੋ ਵਜੇ ਗੂੜ੍ਹੀ ਨੀਂਦ ਵਿਚ ਸੌਂ ਰਹੀ ਮਾਤਾ ਨੂੰ ਆਪਣੇ ਪਿਤਾ ਦੀ ਪਿਸਤੌਲ ਨਾਲ ਗੋਲੀ ਮਾਰ ਦਿੱਤੀ । ਇਸ ਕਤਲ ਤੋਂ ਬਾਅਦ ਉਹ ਆਪਣੀ ਭੈਣ ਨੂੰ ਧਮਕੀਆਂ ਦੇ ਕੇ ਕਮਰੇ ਵਿੱਚ ਉਸ ਨੇ ਬੰਦ ਕਰ ਦਿੱਤਾ ।

ਤਾਜਾ ਜਾਣਕਾਰੀ
ਮੋਬਾਈਲ ਤੇ PUBG ਖੇਡਣ ਤੋਂ ਰੋਕਣ ਤੇ ਬੱਚੇ ਨੇ ਗੋਲੀ ਮਾਰ ਕੀਤਾ ਮਾਂ ਦਾ ਕਤਲ- ਤਾਜਾ ਵੱਡੀ ਖਬਰ
ByadminJune 9, 2022Comments Off on ਮੋਬਾਈਲ ਤੇ PUBG ਖੇਡਣ ਤੋਂ ਰੋਕਣ ਤੇ ਬੱਚੇ ਨੇ ਗੋਲੀ ਮਾਰ ਕੀਤਾ ਮਾਂ ਦਾ ਕਤਲ- ਤਾਜਾ ਵੱਡੀ ਖਬਰ
Previous Postਕੈਨੇਡਾ ਚ 4 ਜੁਲਾਈ ਤੋਂ ਇਹਨਾਂ ਵੀਜ਼ਾ ਵਾਲਿਆਂ ਲਈ ਹੋਇਆ ਵੱਡਾ ਐਲਾਨ, ਲੋਕਾਂ ਚ ਛਾਈ ਖੁਸ਼ੀ ਦੀ ਲਹਿਰ
Next Postਅਮਰੀਕਾ ਚ ਪੰਜਾਬੀ ਨੌਜਵਾਨ ਨੇ ਹਾਸਿਲ ਕੀਤਾ ਅਜਿਹਾ ਮੁਕਾਮ, ਪੂਰੇ ਪੰਜਾਬੀ ਭਾਈਚਾਰੇ ਦਾ ਨਾਮ ਕਰਤਾ ਰੋਸ਼ਨ