ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਇੰਗਲੈਂਡ ਦੇ ਸਾਊਥ ਵੇਲਸ ਦੇ ਇਕ ਸ਼ਹਿਰ ਵਿਚ ਦਿਲ ਕੰਬਾਊ ਮਾਮਲਾ ਸਾਹਮਣੇ ਆਇਆ ਹੈ। ਇਥੇ ਅੰਧਵਿਸ਼ਵਾਸ ਵਿਚ ਮਾਂ ਨੇ ਆਪਣੀ ਹੀ 4 ਸਾਲਾ ਧੀ ਨੂੰ ਮਾਰ ਦਿੱਤਾ। ਨਿਊ ਪੋਰਟਰ ਕਰਾਉਣ ਕੋਰਟ ਵਿਚ ਖੁਲਾਸਾ ਹੋਇਆ ਕਿ ਮਾਂ ਨੇ ਆਪਣੀ ਮਹਿਜ਼ 4 ਸਾਲ ਦੀ ਧੀ ਨੂੰ ਪਾਣੀ ਵਿਚ ਡਬੋਇਆ, ਫਿਰ ਉਸ ਨੂੰ ਸਾੜ ਕੇ ਜ਼ਮੀਨ ਵਿਚ ਦੱਬ ਦਿੱਤਾ।
ਇਸ ਔਰਤ ਦਾ ਦੱਸਣਾ ਹੈ ਕਿ ਜੀਸਸ ਤੇ ਦੇਵਦੂਤਾਂ ਨੇ ਉਸ ਨੂੰ ਅਜਿਹਾ ਕਰਨ ਦਾ ਹੁਕਮ ਦਿੱਤਾ ਸੀ। ਮਾਂ ਨੂੰ ਭਰੋਸਾ ਸੀ ਕਿ 2 ਦਿਨ ਬਾਅਦ ਉਸ ਦੀ ਬੇਟੀ ਜਿੰਦਾ ਹੋ ਜਾਵੇਗੀ। ਪਰ ਅਜਿਹਾ ਨਹੀਂ ਹੋਇਆ। ਰੂਹ ਕੰਬਾਉਣ ਵਾਲੀ ਇਹ ਘਟਨਾ 8 ਜੂਨ ਨੂੰ ਸਾਹਮਣੇ ਆਈ ਸੀ। ਸਾਊਥ ਵੇਲਸ ਦੇ ਟੋਨੀਪੇਂਡੀ ਪਿੰਡ ਵਿਚ ਰਹਿਣ ਵਾਲੀ ਕਾਰਲੀ ਹੈਰਿਸ ਨੇ ਆਪਣੀ 4 ਸਾਲ ਦੀ ਬੱਚੀ ਏਮੋਲਿਆ ਬੁਰਕ ਨੂੰ ਪਾਣੀ ਦੇ ਟੱਪ ਵਿਚ ਡੋਬ ਕੇ ਮਾਰ ਦਿੱਤਾ। ਹੱਤਿਆ ਤੋਂ ਬਾਅਦ ਆਪਣੀ ਬੇਟੀ ਦੀ ਲਾਸ਼ ਨੂੰ ਸੀਟ ਨਾਲ ਕਵਰ ਕਰਦੇ ਹੋਏ ਘਰ ਦੇ ਪਿਛਲੇ ਹਿੱਸੇ ਵਿਚ ਇਕ ਗਾਰਡਨ ਵਿਚ ਲੈ ਗਈ ਤੇ ਸਾੜ ਦਿੱਤਾ। ਇਸ ਕੇਸ ਦੀ ਸੁਣਵਾਈ ਦੌਰਾਨ ਜੱਜ ਵੀ ਸਹਿਮ ਗਿਆ ਤੇ ਉਸ ਨੇ ਇਸ ਜ਼ਾਲਮ ਹਰਕਤ ਨੂੰ ਸੁਣਨ ਲਈ 10 ਮਿੰਟ ਦੀ ਬਰੇਕ ਵੀ ਲਈ।
ਅਦਾਲਤ ਵਿਚ ਸੁਣਵਾਈ ਦੌਰਾਨ ਖੁਲਾਸਾ ਹੋਇਆ ਕਿ ਆਪਣੀ ਧੀ ਦੀ ਹੱਤਿਆ ਤੋਂ ਪਹਿਲਾਂ ਕਾਰਲੀ ਨੇ ਕਿਹਾ ਕਿ ਤੂੰ ਪਰੀਆਂ ਨੂੰ ਮਿਲਣ ਜਾ ਰਹੀਆਂ ਹੈਂ। ਜੋ ਤੈਨੂੰ ਸਵਰਗ ਵਿਚ ਮਿਲਣਗੀਆਂ। ਗੁਆਂਢੀਆਂ ਨੇ ਵੀ ਕਿਹਾ ਕਿ ਘਟਨਾ ਵਾਲੀ ਰਾਤ ਉਨ੍ਹਾਂ ਨੇ ਚੀਕਾਂ ਸੁਣੀਆਂ ਸਨ। ਕੋਰਟ ਵਿਚ ਖੁਲਾਸਾ ਹੋਇਆ ਕਿ ਕਾਰਲੀ ਮਾਨਸਿਕ ਬਿਮਾਰੀ ਨਾਲ ਜੂਝ ਰਹੀ ਹੈ ਤੇ ਇਸੇ ਲਈ ਉਸ ਨੇ ਇਸ ਦਿਲ ਕੰਬਾਊ ਵਾਰਦਾਤ ਨੂੰ ਅੰਜਾਮ ਦਿੱਤਾ। ਇਸ ਲਈ ਅਦਾਲਤ ਨੇ ਇਸ ਉਤੇ ਫੈਸਲਾ ਸੁਣਾਉਂਦੇ ਹੋਏ ਕਿਹਾ ਕਿ ਕਾਰਲੀ ਨੇ ਪਾਗਲਪਣ ਦੀ ਵਜ੍ਹਾ ਨਾਲ ਇਹ ਹੱਤਿਆ ਕੀਤੀ ਹੈ। ਇਸ ਲਈ ਉਸ ਨੂੰ ਸਜ਼ਾ ਦੀ ਥਾਂ ਹਸਪਤਾਲ ਇਲਾਜ ਕਰਵਾਉਣ ਲਈ ਕਿਹਾ।
ਮਾਂ ਨੇ ਕਿਹਾ ਤੂੰ ਪਰੀਆਂ ਨੂੰ ਮਿਲਣ ਜਾ ਰਹੀ ਏਂ…