=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਵੱਡਾ ਝੱਟਕਾ – ਡੀਜਲ ਕਾਰਾਂ ਰੱਖਣ ਵਾਲਿਆਂ ਨੂੰ ਜਲਦ ਹੀ ਲੱਗੇਗਾ , ਜੇਕਰ ਤੁਹਾਡੇ ਕੋਲ ਵੀ ਡੀਜਲ ਕਾਰ ਤਾਂ ਪੜ੍ਹ ਲਵੋ ਇਹ ਖ਼ਬਰ…

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਸਾਲ 2020 ‘ਚ ਲਾਗੂ ਹੋਣ ਵਾਲਾ ਬੀ. ਐੱਸ.-6 ਨਿਯਮ ਡੀਜ਼ਲ ਕਾਰਾਂ ਲਈ ਕਾਲ ਸਾਬਤ ਹੋ ਸਕਦਾ ਹੈ। ਮੌਜੂਦਾ ਸਮੇਂ ਦੇਸ਼ ‘ਚ ਬੀ. ਐੱਸ.-4 ਕਾਰਾਂ ਵਿਕ ਰਹੀਆਂ ਹਨ ਪਰ ਅਪ੍ਰੈਲ 2020 ਤੋਂ ਵਿਕਣ ਵਾਲੀ ਹਰ ਨਵੀਂ ਗੱਡੀ ਦਾ ਇੰਜਣ ਬੀ. ਐੱਸ.-6 ਹੋਵੇਗਾ।ਦੇਸ਼ ਦੀ ਸਭ ਤੋਂ ਵੱਡੀ ਕਾਰ ਕੰਪਨੀ ਮਾਰੂਤੀ ਸੁਜ਼ੂਕੀ ਨੇ ਸੰਕੇਤ ਦੇ ਦਿੱਤੇ ਹਨ ਕਿ ਇਨ੍ਹਾਂ ਨਿਯਮਾਂ ਦੇ ਬਾਅਦ ਉਸ ਲਈ ਡੀਜ਼ਲ ਕਾਰਾਂ ਦਾ ਨਿਰਮਾਣ ਕਰਨਾ ਸੰਭਵ ਨਹੀਂ ਹੋਵੇਗਾ।

ਇਸ ਪਿੱਛੇ ਵਜ੍ਹਾ ਇਹ ਹੈ ਕਿ ਬੀ. ਐੱਸ.-6 ਗੱਡੀ ਬਣਾਉਣ ‘ਚ ਲੱਗਣ ਵਾਲੇ ਖਰਚ ਕਾਰਨ ਡੀਜ਼ਲ ਕਾਰਾਂ ਦੀ ਕੀਮਤ ਬਹੁਤ ਜ਼ਿਆਦਾ ਵਧ ਸਕਦੀ ਹੈ। ਉੱਥੇ ਹੀ ਦੂਜੇ ਪਾਸੇ ਕਾਰ ਕੰਪਨੀਆਂ ਦੀ ਤਿਆਰੀ ਦੇਖ ਕੇ ਵੀ ਇਹੀ ਲੱਗਦਾ ਹੈ ਕਿ ਉਹ 10 ਲੱਖ ਰੁਪਏ ਤਕ ਦੀ ਕੀਮਤ ਵਾਲੀ ਕਾਰ ਦਾ ਡੀਜ਼ਲ ਮਾਡਲ ਬਣਾਉਣ ਤੋਂ ਪਰਹੇਜ਼ ਕਰਨਗੀਆਂ।ਮਾਰੂਤੀ ਸੁਜ਼ੂਕੀ ਦੇ ਚੇਅਰਮੈਨ ਆਰ. ਸੀ. ਭਾਰਗਵ ਦਾ ਕਹਿਣਾ ਹੈ ਕਿ ਬੀ. ਐੱਸ.-6 ਨਿਯਮ ਲਾਗੂ ਹੋਣ ਦੇ ਬਾਅਦ ਡੀਜ਼ਲ ਕਾਰ ਦੇ ਮੁਕਾਬਲੇ ਹਾਈਬ੍ਰਿਡ ਕਾਰ ਬਣਾਉਣ ‘ਚ ਹੀ ਸਮਝਦਾਰੀ ਹੈ।

ਇਸ ਦੀ ਵਜ੍ਹਾ ਹੈ ਕਿ ਡੀਜ਼ਲ ਕਾਰਾਂ ਦੀ ਕੀਮਤ ‘ਚ 2.50 ਲੱਖ ਰੁਪਏ ਤਕ ਦਾ ਵਾਧਾ ਹੋ ਸਕਦਾ ਹੈ। ਇਸ ਨਾਲ ਪੈਟਰੋਲ ਅਤੇ ਡੀਜ਼ਲ ਕਾਰਾਂ ਦੀ ਕੀਮਤ ‘ਚ ਜੋ ਫਰਕ ਹੈ, ਉਹ ਹੋਰ ਵਧ ਜਾਵੇਗਾ। ਉਨ੍ਹਾਂ ਦੱਸਿਆ ਕਿ ਮਾਰੂਤੀ ਸੁਜ਼ੂਕੀ ਇਕ ਨਵੀਂ ਤਕਨੀਕ ‘ਤੇ ਕੰਮ ਕਰ ਰਹੀ ਹੈ, ਜਿਸ ਦੀ ਮਦਦ ਨਾਲ ਪੈਟਰੋਲ ਕਾਰਾਂ ਦੀ ਮਾਈਲੇਜ ਵੀ 30 ਫੀਸਦੀ ਤਕ ਵਧਾਈ ਜਾ ਸਕੇਗੀ। ਇਸ ਨਾਲ ਉਨ੍ਹਾਂ ਗਾਹਕਾਂ ਨੂੰ ਕਵਰ ਕੀਤਾ ਜਾ ਸਕੇਗਾ ਜੋ ਮਾਈਲੇਜ ਲਈ ਡੀਜ਼ਲ ਕਾਰ ਖਰੀਦਦੇ ਹਨ।

ਭਾਰਗਵ ਨੇ ਡੀਜ਼ਲ ਜਾਂ ਪੈਟਰੋਲ ਨਾਲ ਚੱਲਣ ਵਾਲੀਆਂ ਕਾਰਾਂ ‘ਤੇ ਵਾਧੂ ਸਰਚਾਰਜ ਲਾ ਕੇ ਬਿਜਲੀ ਕਾਰਾਂ ਨੂੰ ਪ੍ਰੋਮੋਟ ਕਰਨ ਦੇ ਪ੍ਰਸਤਾਵ ਨੂੰ ਵੀ ਰੱਦ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਸਰਕਾਰ ਅਜਿਹਾ ਕਰ ਰਹੀ ਹੈ ਤਾਂ ਇਹ ਗਲਤ ਹੋਵੇਗਾ। ਜ਼ਿਕਰਯੋਗ ਹੈ ਕਿ ਸਰਕਾਰ ਨੇ ਬਿਜਲੀ ਨਾਲ ਚੱਲਣ ਵਾਲੀਆਂ ਕਾਰਾਂ ਨੂੰ ਪ੍ਰੋਮੋਟ ਕਰਨ ਲਈ ਪੈਟਰੋਲ ਤੇ ਡੀਜ਼ਲ ਕਾਰਾਂ ‘ਤੇ 12 ਤੋਂ 25 ਹਜ਼ਾਰ ਰੁਪਏ ਤਕ ਦਾ ਸਰਚਾਰਜ ਲਾਉਣ ਦਾ ਇਰਾਦਾ ਜ਼ਾਹਿਰ ਕੀਤਾ ਹੈ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ




error: Content is protected !!