ਆ ਗਈ ਇੱਕ ਹੋਰ ਵੱਡੀ ਖਬਰ

ਦੇਸ਼ ‘ਚ ਲੌਕਡਾਊਨ ਦਰਮਿਆਨ ਬੱਸ ਤੇ ਰੇਲ ਸੇਵਾ ਸ਼ੁਰੂ ਹੋਣ ਤੋਂ ਬਾਅਦ ਅੱਜ ਘਰੇਲੂ ਹਵਾਈ ਸੇਵਾ ਵੀ ਸ਼ੁਰੂ ਹੋ ਗਈ ਹੈ। ਕਰੀਬ ਦੋ ਮਹੀਨੇ ਤਕ ਉਡਾਣਾਂ ਮੁਅੱਤਲ ਰਹਿਣ ਮਗਰੋਂ ਘਰੇਲੂ ਜਹਾਜ਼ਾਂ ਦਾ ਸੰਚਾਲਨ ਦੇਸ਼ ਭਰ ‘ਚ ਅੱਜ ਤੋਂ ਬਹਾਲ ਹੋ ਗਿਆ। ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ‘ਤੇ ਚਾਰ ਵੱਜ ਕੇ 45 ਮਿੰਟ ਤੇ ਪੁਣੇ ਲਈ ਪਹਿਲੀ ਫਲਾਇਟ ਰਵਾਨਾ ਹੋਈ। ਇਹ ਫਲਾਇਟ ਇੰਡੀਗੋ ਏਅਰਲਾਇਨ ਦੀ ਸੀ। ਦਿੱਲੀ ਏਅਰਪੋਰਟ ‘ਤੇ ਤਮਾਮ ਤਿਆਰੀਆਂ ਕੀਤੀਆਂ ਗਈਆਂ।

ਸੋਸ਼ਲ ਡਿਸਟੈਂਸਿੰਗ ਲਈ ਏਅਰਪੋਰਟ ਸਿਕਿਓਰਟੀ ਤਾਇਨਾਤ ਕੀਤੀ ਗਈ। ਏਅਰਪੋਰਟ ‘ਤੇ ਲਗਾਤਾਰ ਅਨਾਊਂਸਮੈਂਟ ਹੁੰਦੀ ਰਹੀ ਤਾਂ ਜੋ ਯਾਤਰੀਆਂ ਨੂੰ ਜਾਗਰੂਕ ਕੀਤਾ ਜਾ ਸਕੇ। ਇਸ ਤੋਂ ਇਲਾਵਾ ਲੋਕਾਂ ਦੇ ਮਾਸਕ ਪਹਿਨੇ ਹੋਏ ਨਜ਼ਰ ਆਏ। ਹਵਾਈ ਅੱਡਿਆਂ ‘ਤੇ ਯਾਤਰੀਆਂ ਦੇ ਬੈਠਣ ਦੀ ਵਿਵਸਥਾ ‘ਚ ਕੁਰਸੀਆਂ ‘ਤੇ ਇਕ ਸੀਟ ਛੱਡ ਕੇ ਹੀ ਬੈਠਣ ਦੇ ਇੰਤਜ਼ਾਮ ਕੀਤੇ ਗਏ ਹਨ।
ਏਅਰਪੋਰਟ ‘ਤੇ ਹਰ ਦੂਜੇ ਗੇਟ ਨੂੰ ਛੱਡ ਕੇ ਸੈਨੇਟਾਇਜ਼ਰ, ਪੀਪੀਈ ਕਿਟਸ ਤੇ ਮਾਸਕ ਜਿਹਾ ਸਮਾਨ ਲੋਕਾਂ ਦੇ ਖਰੀਦਣ ਲਈ ਉਪਲਬਧ ਹੈ। ਆਂਧਰਾ ਪ੍ਰਦੇਸ਼ ਤੇ ਪੱਛਮੀ ਬੰਗਾਲ ਨੂੰ ਛੱਡ ਕੇ ਪੂਰੇ ਦੇਸ਼ ‘ਚ ਦੇਰ ਰਾਤ ਤੋਂ ਯਾਤਰੀ ਏਅਰਪੋਰਟ ‘ਤੇ ਆਉਣੇ ਸ਼ੁਰੂ ਹੋ ਗਏ ਸਨ। ਯਾਤਰੀਆਂ ‘ਚ ਉਤਸ਼ਾਹ ਦੇ ਨਾਲ-ਨਾਲ ਕੋਰੋਨਾ ਦਾ ਸਹਿਮ ਵੀ ਪਾਇਆ ਗਿਆ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |


ਤਾਜਾ ਜਾਣਕਾਰੀ
ਕੈਨੇਡਾ ਅਮਰੀਕਾ ਜਾਣ ਵਾਲਿਓ ਹੁਣ ਤੁਸੀਂ ਵੀ ਖਿੱਚ ਲਓ ਤਿਆਰੀ-ਆ ਗਈ ਇੱਕ ਹੋਰ ਵੱਡੀ ਖਬਰ
ByadminMay 25, 2020Comments Off on ਕੈਨੇਡਾ ਅਮਰੀਕਾ ਜਾਣ ਵਾਲਿਓ ਹੁਣ ਤੁਸੀਂ ਵੀ ਖਿੱਚ ਲਓ ਤਿਆਰੀ-ਆ ਗਈ ਇੱਕ ਹੋਰ ਵੱਡੀ ਖਬਰ
Previous Postਸ਼ੂਗਰ ਦੇ ਮਰੀਜ ਹੋ ਜੋ ਸਾਵਧਾਨ ,ਆਈ ਮਾੜੀ ਖਬਰ - ਲਾਕਡਾਊਨ ਹਟਣ ਤੋਂ ਬਾਅਦ ਵੀ ਰਹਿਣਾ ਹੋਵੇਗਾ ਘਰਾਂ ਦੇ ਅੰਦਰ ਕਿਓੰਕੇ
Next Postਇਸ ਜਗ੍ਹਾ ਲਗੇਗਾ 30 ਜੂਨ ਤੱਕ ਕਰਫਿਊ,ਹੋ ਗਿਆ ਵੱਡਾ ਐਲਾਨ