ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅੱਜ ਆਪਣਾ 53ਵਾਂ ਜਨਮਦਿਨ ਮਨਾ ਰਹੇ ਹਨ। ਇਸ ਮੌਕੇ ਉਨ੍ਹਾਂ ਨੇ ਆਪਣੇ ਪਤੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਕੇਕ ਕੱਟ ਕੇ ਆਪਣਾ ਜਨਮਦਿਨ ਮਨਾਇਆ।ਪਰ ਇਥੇ ਇਕ ਅਜੀਬ ਗੱਲ੍ਹ ਹੋ ਗਈ ਕੇ ਜਦੋ ਉਹ ਕੇਕ ਕੱਟਣ ਲਗੇ ਤਾ
ਓਹਨਾ ਨੇ ਦੇਖਿਆ ਕੇ ਮੋਮਬਤੀਆਂ ਨਹੀਂ ਸਨ ਤਾਂ ਇਕ ਅਕਾਲੀ ਦਲ ਵਰਕਰ ਬੋਲਿਆ ਕੇ ਸੌਰੀ ਮੋਮਬਤੀਆਂ ਲਿਆਉਣਾ ਅਸੀਂ ਭੁੱਲ ਗਏ ਜੀ ਤਾਂ ਸੁਖਬੀਰ ਬਾਦਲ ਨੇ ਗਲ੍ਹ ਹਾਸੇ ਪਾ ਕੇ ਕਿਹਾ ਕੋਈ ਗੱਲ੍ਹ ਨਹੀ 2 ਸਾਲ ਰੁਕ ਜਾਵੋ ਮੋਮਬਤੀਆਂ ਕਠੀਆਂ ਜਗਾਵਾਂਗੇ ਜਿਸ ਨਾਲ ਸਾਰੇ ਪਾਸੇ ਹਾਸਾ ਪੈ ਗਿਆ।
ਆਹ ਵੀ ਪੜੋ :-
ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਦੇ ਵਿਹੜੇ ’ਚ ਤੋਹਫ਼ੇ ਛੱਪਰ ਪਾੜ ਕੇ ਡਿੱਗੇ ਹਨ। ਗੱਲ ਇਹ ਵੀ ‘24 ਕੈਰਟ’ ਸੱਚ ਹੈ ਕਿ ਬੀਬੀ ਬਾਦਲ ਕੋਲ ਏਨਾ ਸੋਨਾ ਹੈ ਜਿੰਨਾ ਕਿਸੇ ਗ਼ਰੀਬ ਦੇ ਪੀਪੇ ’ਚ ਆਟਾ ਨਹੀਂ ਹੁੰਦਾ। ਬੀਬਾ ਬਾਦਲ ਕੋਲ ਸਾਢੇ 21 ਕਿੱਲੋ ਸੋਨਾ ਹੈ। ਹਾਲਾਂਕਿ ਖ਼ਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਨੇ ‘ਮਜੀਠੀਆ ਪਰਿਵਾਰ’ ਦੇ ,,,, ਮਾਲੀ ਪਿਛੋਕੜ ‘ਤੇ ਵਿਅੰਗ ਕਸੇ ਸਨ ਪ੍ਰੰਤੂ ਹੁਣ ਮਜੀਠੀਆ ਪਰਿਵਾਰ ਨੇ ਆਪਣੀ ਧੀ ਹਰਸਿਮਰਤ ਨੂੰ 2017-18 ਦੌਰਾਨ ਕਰੋੜਾਂ ਰੁਪਏ ਦਾ ਤੋਹਫ਼ਾ ਦਿੱਤਾ ਹੈ। ਹਰਸਿਮਰਤ ਕੌਰ ਨੂੰ ਆਪਣੇ ਮਾਪਿਆਂ ਤੋਂ ਕਰੀਬ 19 ਏਕੜ ਬਹੁਕੀਮਤੀ ਜ਼ਮੀਨ ‘ਤੋਹਫ਼ੇ’ ਵਿਚ ਮਿਲੀ ਹੈ।
ਪ੍ਰਧਾਨ ਮੰਤਰੀ ਦਫ਼ਤਰ ਕੋਲ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਜੋ ਸਾਲ 2017-18 ਦੇ ਸੰਪਤੀ ਦੇ ਵੇਰਵੇ ਨਸ਼ਰ ਕੀਤੇ ਹਨ, ਉਨ੍ਹਾਂ ਅਨੁਸਾਰ ਸਤਿਆਜੀਤ ਸਿੰਘ ਮਜੀਠੀਆ, ਗੁਰਮੇਹਰ ਸਿੰਘ ਮਜੀਠੀਆ ਅਤੇ ਬਿਕਰਮਜੀਤ ਸਿੰਘ ਨੇ 153 ਕਨਾਲ਼ਾਂ 12 ਮਰਲੇ ਦੀ ‘ਗਿਫ਼ਟ ਡੀਡ’ 11 ਅਕਤੂਬਰ 2017 ਅਤੇ 21 ਦਸੰਬਰ 2017 ਨੂੰ ,,,,,, ਹਰਸਿਮਰਤ ਕੌਰ ਬਾਦਲ ਦੇ ਨਾਮ ਕਰਾਈ ਹੈ। ਜ਼ਿਲਾ ਸਿਰਸਾ (ਹਰਿਆਣਾ) ਦੇ ਰਾਣੀਆ ਵਿਚ ਬੀਬਾ ਬਾਦਲ ਦੇ ਨਾਮ ‘ਤੇ ਕਰੀਬ ਪੌਣੇ 31 ਏਕੜ ਖੇਤੀ ਵਾਲੀ ਜ਼ਮੀਨ ਹੈ।
ਕੇਂਦਰੀ ਮੰਤਰੀ ਬੀਬਾ ਬਾਦਲ ਦੇ ਨਾਮ ‘ਤੇ ਇੱਕ ‘ਗਿਫ਼ਟ ਡੀਡ’ 20 ਅਕਤੂਬਰ 2016 ਨੂੰ ਵੀ ਹੋਈ ਸੀ ਜੋ 255 ਕਨਾਲ਼ 12 ਮਰਲੇ ਦੀ ਸੀ। ਦੋ ਸਾਲ ਪਹਿਲਾਂ ਤੱਕ ਬੀਬੀ ਬਾਦਲ ਦੇ ਨਾਮ ‘ਤੇ ਖੇਤੀਬਾੜੀ ਵਾਲੀ ਕੋਈ ਜ਼ਮੀਨ ਨਹੀਂ ਸੀ। ਤੱਥਾਂ ਅਨੁਸਾਰ ਕੇਂਦਰੀ ਮੰਤਰੀ ਬਾਦਲ ਨੇ 2017-18 ਦੌਰਾਨ ਆਪਣੀ ਧੀ ਗੁਰਲੀਨ ਕੌਰ ਨੂੰ 20 ਏਕੜ ਦਾ ਤੋਹਫ਼ਾ ਦਿੱਤਾ ਹੈ।
ਬੀਬੀ ਬਾਦਲ ਨੇ 20 ਸਤੰਬਰ 2017 ਅਤੇ 31 ਅਕਤੂਬਰ 2017 ਨੂੰ ‘ਗਿਫ਼ਟ ਡੀਡ’ ਜ਼ਰੀਏ ਆਪਣੀ ਧੀ ਨੂੰ 162 ਏਕੜ 18 ਮਰਲੇ ਜ਼ਮੀਨ ਦੀ ਸੌਗਾਤ ਦਿੱਤੀ ਸੀ। ਹਰਸਿਮਰਤ ਨੂੰ ਸਭ ਤੋਂ ਪਹਿਲਾਂ ਆਪਣੀ ਸੱਸ ਮਰਹੂਮ ਸੁਰਿੰਦਰ ਕੌਰ ਬਾਦਲ ਤੋਂ ਵਸੀਅਤ ਰਾਹੀਂ ਗਹਿਣੇ ਮਿਲੇ ਸਨ। ,,,,,, ਇਸ ਵੇਲੇ ਬੀਬੀ ਬਾਦਲ ਕੋਲ ਕਰੀਬ 21.5 ਕਿਲੋਗ੍ਰਾਮ ਸੋਨੇ ਦੇ ਗਹਿਣੇ ਹਨ ਜਿਨ੍ਹਾਂ ਦੀ ਕੀਮਤ 7.03 ਕਰੋੜ ਰੁਪਏ ਬਣਦੀ ਹੈ।
ਸੱਜਣਾਂ ਵੇ ਸੱਜਣਾਂ ਕਿੰਨੀ ਸੋਹਣੀ ਲਗਦੀ ਦੁਪਹਿਰ
ਵੇਰਵਿਆਂ ਅਨੁਸਾਰ ਬੀਬਾ ਬਾਦਲ ਨੇ ਸਭਨਾਂ ਕੇਂਦਰੀ ਮਹਿਲਾ ਵਜ਼ੀਰਾਂ ਨੂੰ ਸੋਨੇ ਦੇ ਮਾਮਲੇ ‘ਚ ਪਿੱਛੇ ਛੱਡ ਦਿੱਤਾ ਹੈ। ਮੇਨਕਾ ਗਾਂਧੀ ਕੋਲ ਸਵਾ ਕਰੋੜ ਰੁਪਏ ਦੇ ਗਹਿਣੇ ਹਨ। ਜਦੋਂ ਬੀਬੀ ਬਾਦਲ ਕੇਂਦਰੀ ਮੰਤਰੀ ਬਣੀ ਸੀ ਤਾਂ ਉਦੋਂ ਉਨ੍ਹਾਂ ਕੋਲ 5.40 ਕਰੋੜ ਦੀ ਜਿਊਲਰੀ ਸੀ। ਸਾਬਕਾ ਉਪ ਮੁੱਖ ਮੰਤਰੀ ,,,,,, ਸੁਖਬੀਰ ਸਿੰਘ ਬਾਦਲ ਨੇ ਸਾਲ 2014-15 ਦੌਰਾਨ ਬੀਬੀ ਬਾਦਲ ਨੂੰ 11.92 ਕਰੋੜ ਰੁਪਏ ਦੇ ਔਰਬਿਟ ਰਿਜ਼ੌਰਟ ਲਿਮਟਿਡ ਦੇ ਸ਼ੇਅਰ ਗਿਫ਼ਟ ਕੀਤੇ ਸਨ।
ਇਵੇਂ ਹੀ ਸੁਖਬੀਰ ਸਿੰਘ ਬਾਦਲ ਨੂੰ ਪਿੰਡ ਬਾਦਲ ਵਿਚਲੇ ਰਿਹਾਇਸ਼ੀ ਮਕਾਨ ਦੀ ,,,,, ਜ਼ਮੀਨ ਤੋਹਫ਼ੇ ਵਿਚ ਮਿਲੀ ਸੀ। ਸੁਖਬੀਰ ਸਿੰਘ ਕੋਲ ਇਸ ਵਕਤ 9 ਲੱਖ ਰੁਪਏ ਦੀ ਜਿਊਲਰੀ ਹੈ ਅਤੇ ਦੋ ਮੈਸੀ ਟਰੈਕਟਰ ਵੀ ਹਨ।
ਬਾਦਲ ਪਰਿਵਾਰ ਕੋਲ 29.70 ਲੱਖ ਦੇ ਖੇਤੀ ਮਸ਼ੀਨਰੀ ਤੇ ਸੰਦਾਂ ਤੋਂ ਇਲਾਵਾ 10.31 ਲੱਖ ਦਾ ਬਾਲਾਸਰ ਫਾਰਮ ਹਾਊਸ ਵਿਚ ਫ਼ਰਨੀਚਰ ਹੈ। ਬਾਦਲ ਪਰਿਵਾਰ ਦਾ 11.06 ਕਰੋੜ ਦਾ ਪਿੰਡ ਬਾਦਲ ਵਿਚ ਰਿਹਾਇਸ਼ੀ ਮਕਾਨ ਵੀ ਹੈ ਜਿਸ ਵਿਚ 1.66 ਕਰੋੜ ਦਾ ਫ਼ਰਨੀਚਰ ਹੈ ਜਦੋਂ ਕਿ ਬਾਲਾਸਰ ਫਾਰਮ ਹਾਊਸ ’ਚ 10.31 ਲੱਖ ਰੁਪਏ ਦਾ ਫ਼ਰਨੀਚਰ ਹੈ। ਸੁਖਬੀਰ ਬਾਦਲ ਦੇ ਪੁੱਤਰ ,,,,,, ਦੇ ਇਕ ਬੈਂਕ ਖਾਤੇ ਵਿਚ ਕਰੀਬ 50.06 ਲੱਖ ਰੁਪਏ ਹਨ।
ਵਾਇਰਲ