BREAKING NEWS
Search

ਚਲਦੇ ਵਿਆਹ ਚ ਲਾੜੇ ਨੇ ਕੀਤੀ ਅਜਿਹੀ ਕਰਤੂਤ ਲਾੜੀ ਨੇ ਕੀਤਾ ਵਿਆਹ ਤੋਂ ਇਨਕਾਰ , ਬੇਰੰਗ ਮੁੜੀ ਬਰਾਤ

ਆਈ ਤਾਜਾ ਵੱਡੀ ਖਬਰ 

ਵਿਆਹ ਸਮਾਗਮਾਂ ਦੇ ਵਿੱਚ ਅਕਸਰ ਹੀ ਛੋਟੀਆਂ ਛੋਟੀਆਂ ਗੱਲਾਂ ਨੂੰ ਲੈ ਕੇ ਲੜਾਈ ਝਗੜੇ ਹੋ ਜਾਂਦੇ ਹਨ ਤੇ ਜਿਸ ਕਾਰਨ ਵਿਆਹ ਦੇ ਵਿੱਚ ਮਾਹੌਲ ਕਾਫੀ ਤਨਾਪੂਰਨ ਬਣ ਜਾਂਦਾ ਹੈ। ਆਏ ਦਿਨ ਹੀ ਅਜਿਹੇ ਮਾਮਲੇ ਮੀਡੀਆ ਦੇ ਜਰੀਏ ਕਾਫੀ ਸੁਰਖੀਆਂ ਬਟੋਰਦੇ ਹਨ, ਜਿੱਥੇ ਛੋਟੀਆਂ ਛੋਟੀਆਂ ਗੱਲਾਂ ਨੂੰ ਲੈ ਕੇ ਵਿਆਹਾਂ ਦੇ ਵਿੱਚ ਵੱਡੇ ਹੰਗਾਮੇ ਹੋ ਜਾਂਦੇ ਹਨ l ਕਈ ਵਾਰ ਤਾਂ ਨੌਬਤ ਇੱਥੋਂ ਤੱਕ ਆ ਜਾਂਦੀ ਹੈ ਕਿ ਵਿਆਹ ਹੀ ਟੁੱਟ ਜਾਂਦਾ ਹੈ l ਹੁਣ ਇੱਕ ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ, ਜਿੱਥੇ ਲਾੜੇ ਦੇ ਵੱਲੋਂ ਅਜਿਹੀ ਕਰਤੂਤ ਕੀਤੀ ਗਈ, ਜਿਸ ਕਾਰਨ ਚਲਦੇ ਵਿਆਹ ਦੇ ਵਿੱਚ ਲਾੜੀ ਨੇ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ, ਜਿਸ ਕਾਰਨ ਬੇਰੰਗੀ ਬਰਾਤ ਵਾਪਸ ਮੁੜ ਗਈ।ਇਹ ਮਾਮਲਾ ਉੱਤਰ ਪ੍ਰਦੇਸ਼ ਦੇ ਭਦੋਹੀ ਜ਼ਿਲੇ ਦੇ ਉਂਝ ਇਲਾਕੇ ਤੋਂ ਸਾਹਮਣੇ ਆਇਆ ਜਿੱਥੇ ਇੱਕ ਵਿਆਹ ਸਮਾਰੋਹ ‘ਚ ਜੈਮਾਲਾ ਦੌਰਾਨ ਅਜਿਹਾ ਕੁਝ ਹੋ ਗਿਆ ਕਿ ਲਾੜੀ ਨੇ ਵਿਆਹ ਤੋਂ ਹੀ ਮਨਾ ਕਰ ਦਿੱਤਾ। ਦਰਅਸਲ ਜੈ ਮਾਲਾ ਮੌਕੇ ਲਾੜੇ ਦੇ ਮੂੰਹ ‘ਚੋਂ ਸ਼ਰਾਬ ਦੀ ਬਦਬੂ ਆਉਣ ‘ਤੇ ਲਾੜੀ ਗੁੱਸੇ ‘ਚ ਆ ਗਈ l ਇਹ ਗੁੱਸਾ ਇੰਨਾ ਜਿਆਦਾ ਵੱਧ ਗਿਆ ਕਿ ਲਾੜੀ ਨੇ ਵਿਆਹ ਤੋਂ ਇਨਕਾਰ ਕਰ ਦਿੱਤਾ l ਜਿਸ ਤੋਂ ਬਾਅਦ ਮੌਕੇ ਤੇ ਕਾਫੀ ਹੰਗਾਮਾ ਹੋਇਆ ਤੇ ਫਿਰ ਲਾੜਾ ਬਿਨਾਂ ਲਾੜੀ ਤੋਂ ਹੀ ਵਾਪਸ ਬਰਾਤ ਲੈ ਕੇ ਚਲਾ ਗਿਆ ।ਜਿਸ ਤੋਂ ਬਾਅਦ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਤੇ ਉਧਰ ਪੁਲਸ ਸੂਤਰਾਂ ਨੇ ਦੱਸਿਆ ਕਿ ਜ਼ਿਲੇ ਦੇ ਉਂਝ ਥਾਣਾ ਖੇਤਰ ਦੇ ਇਕ ਪਿੰਡ ‘ਚ ਬਰਾਤ ਸੀ। ਦੁਆਰ ਪੂਜਾ ਤੋਂ ਬਾਅਦ ਜੈਮਾਲਾ ਦੀ ਰਸਮ ਪੂਰੀ ਹੋਣ ਲੱਗੀ। ਇਸ ਦੌਰਾਨ ਲਾੜੇ ਦੇ ਮੂੰਹ ‘ਚੋਂ ਸ਼ਰਾਬ ਦੀ ਬਦਬੂ ਆਉਣ ‘ਤੇ ਕੁੜੀ ਨੇ ਵਿਆਹ ਤੋਂ ਇਨਕਾਰ ਕਰ ਦਿੱਤਾ।ਦੋਵਾਂ ਧਿਰਾਂ ਨੂੰ ਥਾਣੇ ਬੁਲਾ ਕੇ ਸਮਝਾਇਆ ਗਿਆ, ਪਰ ਜਦੋਂ ਕੁੜੀ ਨਾ ਮੰਨੀ ਤਾਂ ਬਰਾਤ ਬੇਰੰਗ ਵਾਪਸ ਪਰਤ ਗਈ। ਫਿਲਹਾਲ ਇਹਨਾਂ ਦੀ ਨਹੀਂ ਇਹ ਮਾਮਲਾ ਮੀਡੀਆ ਦੇ ਜਰੀਏ ਕਾਫੀ ਵਾਇਰਲ ਹੁੰਦਾ ਪਿਆ ਹੈ ਤੇ ਇਸ ਨੂੰ ਲੈ ਕੇ ਲੋਕ ਆਪੋ ਆਪਣੀ ਪ੍ਰਤੀਕਰਿਆ ਦਿੰਦੇ ਪਏ ਹਨ।



error: Content is protected !!