BREAKING NEWS
Search

ਕੈਨੇਡਾ ਚ 376 ਭਾਰਤੀਆਂ ਦੀ ਯਾਦ ਚ ਸੜਕ ਦਾ ਨਾਮ ਰੱਖਿਆ ‘ਕਾਮਾਗਾਟਾ ਮਾਰੂ ਵੇਅ’

ਆਈ ਤਾਜਾ ਵੱਡੀ ਖਬਰ 

ਭਾਰਤ ਵਾਸੀ ਜਿਥੇ ਵੀ ਜਾਂਦੇ ਹਨ , ਓਥੇ ਆਪਣਾ ਤੇ ਆਪਣੇ ਦੇਸ਼ ਦਾ ਨਾਮ ਰੋਸ਼ਨ ਜ਼ਰੂਰ ਕਰਦੇ ਹਨ । ਹੁਣ ਤਕ ਦੁਨੀਆ ਭਰ ਦੇ ਵੱਖ ਵੱਖ ਹਿਸਿਆਂ ਚ ਦੇਸ਼ ਵਾਸੀਆਂ ਨੇ ਇੱਕ ਵੱਖਰੀ ਪਹਿਚਾਣ ਬਣਾਈ ਹੋਈ ਹੈ । ਇਸੇ ਵਿਚਾਲੇ ਹੁਣ ਕੈਨੇਡਾ ਚ 376 ਭਾਰਤੀਆਂ ਨੂੰ ਲੈ ਕੇ ਇੱਕ ਖਾਸ ਖਬਰ ਸਾਹਮਣੇ ਆਈ ਹੈ , ਦਰਅਸਲ ਹੁਣ ਇਹਨਾਂ ਭਾਰਤੀਆਂ ਦੀ ਯਾਦ ਚ ਸੜਕ ਦਾ ਨਾਮ ‘ਕਾਮਾਗਾਟਾ ਮਾਰੂ ਵੇਅ’ ਰੱਖਿਆ ਗਿਆ ਹੈ । ਹੁਣ ਕੈਨੇਡਾ ਸਰਕਾਰ ਨੇ ਅਹਿਮ ਫੈਸਲਾ ਲਿਆ ਹੈ ਜਿਸ ਕਾਰਨ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਵਿਚ ਐਬਟਸਫੋਰਡ ਸੜਕ ਦੇ ਇਕ ਹਿੱਸੇ ਦਾ ਨਾਂ ਉਨ੍ਹਾਂ 376 ਭਾਰਤੀਆਂ ਦੀ ਯਾਦ ਵਿਚ ‘ਕਾਮਾਗਾਟਾ ਮਾਰੂ ਵੇ’ ਰੱਖਿਆ ਜਾਵੇਗਾ, ਜੋ 1914 ਵਿਚ ਭਾਰਤ ਤੋਂ ਕੈਨੇਡਾ ਗਏ ਸਨ।

ਜਿਸ ਕਾਰਨ ਹੁਣ ਦੇਸ਼ ਵਾਸੀਆਂ ਚ ਇੱਕ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ , ਓਥੇ ਹੀ ਇਸ ਮਾਮਲੇ ਚ ਅਧਿਕਾਰੀਆਂ ਨੇ ਦੱਸਿਆ ਕਿ ਸਿਟੀ ਕੌਂਸਲ ਨੇ ਪਿਛਲੇ ਹਫਤੇ ਸਰਬ ਸੰਮਤੀ ਨਾਲ ਦੱਖਣ ਦੇ ਇਕ ਹਿੱਸੇ ਦਾ ਨਾਂ ਬਦਲਣ ਲਈ ਵੋਟ ਪਾਈ । ਇਹ ਫੈਸਲਾ ਵੈਨਕੂਵਰ ਵਿਚ ਕਾਮਾਗਾਟਾ ਮਾਰੂ ਜਹਾਜ਼ ‘ਤੇ ਫਸੇ ਲੋਕਾਂ ਦੀ ਅਪੀਲ ਦੇ ਬਾਅਦ ਆਇਆ , ਜਿਨ੍ਹਾਂ ਨੇ ਕੌਂਸਲ ਤੋਂ ਉਸ ਸਮੇਂ ਐਬਟਸਫੋਰਡ ਦੇ ਦੱਖਣੀ ਏਸ਼ੀਆਈ ਭਾਈਚਾਰੇ ਵੱਲੋਂ ਨਿਭਾਈ ਗਈ ਮਾਨਵਤਾਵਾਦੀ ਭੂਮਿਕਾ ਨੂੰ ਯਾਦ ਕਰਨ ਲਈ ਕਿਹਾ ਸੀ।

ਯੋਜਨਾ ਦਾ ਨਾਂ ਬਦਲ ਲਈ 4,000 ਡਾਲਰ ਖਰਚ ਹੋਣਗੇ। ਦੱਸਦੀਆ ਕਿ ਕਾਮਾਗਾਟਾ ਮਾਰੂ ਘਟਨਾ ਬਾਰੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਜਾਗਰੂਕ ਕਰਵਾਉਣ ਲਈ ਇਹ ਖਾਸ ਉਪਰਾਲਾ ਕੀਤੀ ਜਾ ਰਿਹਾ ਹੈ ।

ਓਥੇ ਹੀ ਕੈਨੇਡਾ de ਸਿੱਖ ਵਸਨੀਕਾਂ ਨੇ ਕਾਮਾਗਾਟਾਮਾਰੂ ‘ਤੇ ਸਵਾਰ ਯਾਤਰੀਆਂ ਦੀ ਮਦਦ ਲਈ ਇਕੱਠੇ ਹੋ ਕੇ ਰੈਲੀ ਕੀਤੀ। ਉਨ੍ਹਾਂ ਨੇ ਭੋਜਨ, ਰਿਹਾਇਸ਼, ਜਾਣਕਾਰੀ ਅਤੇ ਕਮਿਊਨਿਟੀ ਕਨੈਕਸ਼ਨ ਪ੍ਰਦਾਨ ਕੀਤੇ, ਜਿਸ ਕਰ ਹੁਣ ਸਿੱਖ, ਮੁਸਲਮਾਨ ਅਤੇ ਹਿੰਦੂਆਂ ਸਣੇ 376 ਭਾਰਤੀ ਸਨ ਜੋ 1914 ਵਿੱਚ ਭਾਰਤ ਤੋਂ ਕੈਨੇਡਾ ਚਲੇ ਗਏ ਸਨ, ਜਿਹਨਾਂ ਦੇ ਨਾਮ ਤੇ ਹੁਣ ਕੈਨੇਡਾ ਦੀਆਂ ਸੜਕਾਂ ਦਾ ਨਾਮ ਰੱਖਿਆ ਜਾਣਾ ਹੈ ।



error: Content is protected !!