=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਇਹ ਕੁੜੀ ਹੱਥ ਨਾ ਹੋਣ ਤੇ ਪੈਰਾਂ ਨਾਲ ਚਲਾਉਂਦੀ ਗੱਡੀ , ਜਾਣੀ ਜਾਂਦੀ ਸੈਲੀਬ੍ਰਿਟੀ ਵਜੋਂ ਬਣਿਆ ਹੈ ਲਾਇਸੈਂਸ

ਆਈ ਤਾਜਾ ਵੱਡੀ ਖਬਰ 

” ਬੇਹਿੰਮਤੇ ਗਿਲਾ ਕਰਦੇ ਰਹਿਣ ਮੁਕੱਦਰਾਂ ਦਾ, ਉੱਗਣ ਵਾਲੇ ਉੱਗ ਹੀ ਜਾਂਦੇ ਸੀਨਾ ਚੀਰ ਕੇ ਪੱਥਰਾਂ ਦਾ” ਜੀ ਬਿਲਕੁਲ,ਇਸ ਡਾਇਲੋਗ ਤੋਂ ਇਹ ਗੱਲ ਸੱਚ ਸਾਬਤ ਹੁੰਦੀ ਹੈ ਕਿ ਜਿਨਾਂ ਨੇ ਕਿਸੇ ਮੰਜ਼ਲ ਨੂੰ ਹਾਸਲ ਕਰਨਾ ਹੁੰਦਾ ਹੈ, ਉਹ ਕਦੇ ਵੀ ਆਪਣੇ ਮੁਕਦਰਾਂ ਨੂੰ ਲੈ ਕੇ ਗਿਲੇ ਸ਼ਿਕਵੇ ਨਹੀਂ ਕਰਦੇ, ਬਲਕਿ ਉਹ ਜ਼ਿੰਦਗੀ ਵਿੱਚ ਕਾਮਯਾਬ ਹੋਣ ਦੇ ਲਈ ਅਜਿਹੇ ਤਰੀਕੇ ਅਪਣਾਉਂਦੇ ਹਨ, ਜਿਸ ਦੀ ਦੁਨੀਆਂ ਵੀ ਮਿਸਾਲ ਦਿੰਦੀ ਹੈ l ਹੁਣ ਇੱਕ ਅਜੇਹੀ ਧੀ ਬਾਰੇ ਦੱਸਾਂਗੇ, ਜਿਸ ਦੇ ਹੱਥ ਨਹੀਂ ਹੈ ਤੇ ਹੱਥ ਨਾ ਹੋਣ ਤੇ ਪੈਰਾਂ ਨਾਲ ਇਹ ਕੁੜੀ ਗੱਡੀ ਚਲਾਉਂਦੀ ਹੈ l ਪਰ ਇਸ ਦੌਰਾਨ ਸਭ ਦਾ ਧਿਆਨ ਖਿੱਚਣ ਵਾਲੀ ਗੱਲ ਹੈ ਕਿ ਇਸ ਕੁੜੀ ਦਾ ਡਰਾਈਵਿੰਗ ਲਾਇਸੰਸ ਵੀ ਬਣ ਚੁੱਕਿਆ ਹੈ।

ਇਹ ਕੁੜੀ ਅੱਜਕਲ ਕਾਫੀ ਚਰਚਾ ਵਿਚ ਹੈ, ਇਸ ਦੇ ਦੋਵੇਂ ਹੱਥ ਨਹੀਂ ਹਨ, ਪਰ ਫਿਰ ਵੀ ਅਜਿਹੇ-ਅਜਿਹੇ ਕੰਮ ਕਰਦੀ ਹੈ ਕਿ ਦੇਖ ਕੇ ਦੁਨੀਆ ਦੰਗ ਰਹਿ ਜਾਂਦੀ ਹੈ। ਇਸ ਲੜਕੀ ਦਾ ਨਾਂ ਜਿਲੁਮੋਲ ਮੈਰੀਏਟ ਥਾਮਸ ਹੈ, ਜਿਸ ਦੀਆਂ ਤਸਵੀਰਾਂ ਤੇ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਵਾਇਰਲ ਹੁੰਦੀਆਂ ਪਈਆਂ ਹਨ। ਉਹ ਕੇਰਲ ਦੀ ਰਹਿਣ ਵਾਲੀ ਹੈ। ਦਿਲਚਸਪ ਗੱਲ ਤਾਂ, ਇਹ ਹੈ ਕਿ ਉਨ੍ਹਾਂ ਦਾ ਡਰਾਈਵਿੰਗ ਲਾਇਸੈਂਸ ਵੀ ਬਣਿਆ ਹੋਇਆ ਹੈ।

ਸ਼ਾਇਦ ਹੀ ਤੁਸੀਂ ਕਦੇ ਸੋਚਿਆ ਹੋਵੇਗਾ ਕਿ ਕੋਈ ਆਪਣੇ ਪੈਰਾਂ ਨਾਲ ਵੀ ਕਾਰ ਚਲਾ ਸਕਦਾ ਹੈ ਤੇ ਉਸ ਕੋਲ ਕਾਰ ਚਲਾਉਣ ਲਈ ਵੈਲਿਡ ਡਰਾਈਵਿੰਗ ਲਾਇਸੈਂਸ ਵੀ ਹੋਵੇ। ਮੈਰੀਏਟ ਦਾ ਇਕ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ ਜਿਸ ਵਿਚ ਉਹ ਆਪਣੇ ਪੈਰਾਂ ਨਾਲ ਕਾਰ ਚਲਾਉਂਦੀ ਨਜ਼ਰ ਆਉਂਦੀ ਹੈ। ਉਨ੍ਹਾਂ ਨੇ ਦੋਵੇਂ ਪੈਰਾਂ ਦੇ ਇਸਤੇਮਾਲ ਨਾਲ ਬਾਖੂਬੀ ਕਾਰ ਚਲਾਉਣੀ ਸਿੱਖ ਲਈ ਹੈ।

ਉਹ ਪੈਰ ਨਾਲ ਹੀ ਕਾਰ ਦਾ ਗੀਅਰ ਵੀ ਬਦਲ ਲੈਂਦੀ ਹੈ। ਇਹ ਲੜਕੀ ਆਪਣੇ ਪੈਰਾਂ ਦੇ ਨਾਲ ਗੱਡੀ ਚਲਾਉਣ ਦਾ ਇੱਕ ਵੱਖਰਾ ਹੁਨਰ ਪੇਸ਼ ਕਰਦੀ ਪਈ ਹੈ ਤੇ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਲੋਕ ਇਸ ਨੂੰ ਲੈ ਕੇ ਆਪੋ ਆਪਣੀ ਪ੍ਰਤੀਕਰਿਆ ਦਿੰਦੇ ਪਏ ਹਨ l ਉਥੇ ਹੀ ਇਸ ਵੀਡੀਓ ਨੂੰ ਸੋਸ਼ਲ ਮੀਡੀਆ ਦੇ ਉੱਪਰ 68 ਲੱਖ ਲੋਕਾਂ ਨੇ ਹੁਣ ਤੱਕ ਦੇਖ ਲਿਆ ਹੈ। ਬਹੁਤ ਸਾਰੇ ਲੋਕ ਇਸ ਧੀ ਨੂੰ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਕਮੈਂਟਾਂ ਵਿੱਚ ਦੁਆਵਾਂ ਦਿੰਦੇ ਪਏ ਹਨ।




error: Content is protected !!