ਆਈ ਤਾਜਾ ਵੱਡੀ ਖਬਰ

ਕਈ ਵਾਰ ਮਨੁੱਖ ਦੀ ਜ਼ਿੰਦਗੀ ਦੇ ਵਿੱਚ ਅਜਿਹਾ ਔਖਾ ਸਮਾਂ ਆਉਂਦਾ ਹੈ, ਜਿਹੜਾ ਉਸਦੀ ਜ਼ਿੰਦਗੀ ਨੂੰ ਵੱਡੀਆਂ ਮੁਸੀਲਤਾਂ ਵਿੱਚ ਪਾ ਦਿੰਦਾ ਹੈ। ਸੁੱਖ ਅਤੇ ਦੁੱਖ ਜ਼ਿੰਦਗੀ ਦੇ ਦੋ ਅਜਿਹੇ ਪਹਿਲੂ ਹਨ ਜੋ ਹਰੇਕ ਮਨੁੱਖ ਦੀ ਜ਼ਿੰਦਗੀ ਵਿੱਚ ਕਦੇ ਨਾ ਕਦੇ ਜਰੂਰ ਆਉਂਦੇ ਹਨ l ਪਰ ਮਨੁੱਖ ਹਮੇਸ਼ਾ ਔਖਾ ਵੇਲਾ ਵੇਖ ਕੇ ਡਾਵਾਂ ਡੋਲ ਹੋ ਜਾਂਦਾ ਹੈ , ਉਸਨੂੰ ਲੱਗਦਾ ਹੈ ਕਿ ਲੋਕ ਉਸ ਖਿਲਾਫ ਹੋ ਚੁੱਕੇ ਹਨ ਤੇ ਕਈ ਵਾਰ ਉਸ ਵੱਲੋਂ ਅਜਿਹੀਆਂ ਘਟਨਾਵਾਂ ਨੂੰ ਅਣਜਾਮ ਦਿੱਤਾ ਜਾਂਦਾ, ਜਿਸ ਨੂੰ ਵੇਖਣ ਤੋਂ ਬਾਅਦ ਸਾਰੇ ਹੈਰਾਨ ਰਹਿ ਜਾਂਦੇ ਹਨ। ਹੁਣ ਇੱਕ ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ, ਜਿੱਥੇ ਕੁੜੀ ਮੁੰਡੇ ਨੇ ਨਹਿਰ ਵਿੱਚ ਛਾਲ ਮਾਰੀ l

ਮਾਮਲਾ ਦਸੂਹਾ ਤੋਂ ਸਾਹਮਣੇ ਆਇਆ, ਜਿੱਥੇ ਪ੍ਰੇਮ ਸੰਬੰਧਾਂ ਦੇ ਚੱਲਦਿਆਂ ਮੁੰਡੇ ਤੇ ਕੁੜੀ ਵੱਲੋਂ ਅਜਿਹਾ ਕਦਮ ਚੁੱਕਿਆ ਗਿਆ, ਜਿਸ ਬਾਰੇ ਜਾਣਣ ਤੋਂ ਬਾਅਦ ਲੋਕਾਂ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਰਹੀ l ਦਰਅਸਲ ਮੁਕੇਰੀਆਂ ਹਾਈਡਲ ਪ੍ਰੋਜੈਕਟ ਉੱਚੀ ਬਸੀ ਨਹਿਰ ਦੇ ਨਜ਼ਦੀਕ ਪਿੰਡ ਸਦਰਪੁਰ ਵਿਖੇ ਇਕ ਮੋਟਰਸਾਈਕਲ ਸਵਾਰ ਲੜਕੇ ਕਰਨ ਮਸੀਹ ਤੇ ਲੜਕੀ ਮਨਪ੍ਰੀਤ ਕੌਰ ਨੇ ਨਹਿਰ ‘ਚ ਛਾਲ ਮਾਰ ਦਿੱਤੀ, ਜਿਸ ਤੋਂ ਬਾਅਦ ਮੌਕੇ ਤੇ ਹਫੜਾ ਦਫੜੀ ਦਾ ਮਾਹੌਲ ਬਣ ਗਿਆ । ਜਿਨਾਂ ਨੂੰ ਵੇਖਣ ਤੋਂ ਬਾਅਦ ਨਹਿਰ ਕੋਲ ਖੜ੍ਹੇ ਕੁਝ ਲੜਕਿਆਂ ਨੇ ਤੁਰੰਤ ਉਨ੍ਹਾਂ ਨੂੰ ਬਾਹਰ ਕੱਢਿਆ।

ਇਸ ਮੌਕੇ ਲੜਕੀ ਮਨਪ੍ਰੀਤ ਕੌਰ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਲੜਕਾ ਕਰਨ ਮਸੀਹ ਨੂੰ ਗੰਭੀਰ ਹਾਲਤ ‘ਚ ਬਾਹਰ ਕੱਢ ਲਿਆ ਗਿਆ। ਉੱਥੇ ਹੀ ਇਸ ਘਟਨਾ ਦੇ ਵਾਪਰਨ ਤੋਂ ਬਾਅਦ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਤੇ ਪੁਲਿਸ ਦੀ ਟੀਮ ਵੱਲੋਂ ਮੌਕੇ ਤੇ ਪਹੁੰਚ ਕੇ ਮ੍ਰਿਤਕ ਲੜਕੀ ਦੀ ਲਾਸ਼ ਨੂੰ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਹੈ ਤੇ ਜ਼ਖਮੀ ਨੌਜਵਾਨ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਭਰਤੀ ਕਰਵਾ ਦਿੱਤਾ ਗਿਆ ।

ਉੱਥੇ ਹੀ ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਪੁਲਿਸ ਅਧਿਕਾਰੀਆਂ ਵੱਲੋਂ ਦੱਸਿਆ ਗਿਆ ਕਿ ਲੜਕੇ ਤੇ ਲੜਕੀ ਦੇ ਵਾਰਸਾਂ ਨੂੰ ਸੂਚਿਤ ਕੀਤਾ ਗਿਆ ਤੇ ਮਾਮਲੇ ਸਬੰਧੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ ।

Home ਤਾਜਾ ਜਾਣਕਾਰੀ ਪੰਜਾਬ ਚ ਇਥੇ ਵਾਪਰੀ ਵੱਡੀ ਖੌਫਨਾਕ ਵਾਰਦਾਤ , ਕੁੜੀ ਮੁੰਡੇ ਨੇ ਨਹਿਰ ਚ ਠਾਠਾਂ ਮਾਰਦੇ ਪਾਣੀ ਚ ਮਾਰੀ ਛਾਲ

ਤਾਜਾ ਜਾਣਕਾਰੀ
ਪੰਜਾਬ ਚ ਇਥੇ ਵਾਪਰੀ ਵੱਡੀ ਖੌਫਨਾਕ ਵਾਰਦਾਤ , ਕੁੜੀ ਮੁੰਡੇ ਨੇ ਨਹਿਰ ਚ ਠਾਠਾਂ ਮਾਰਦੇ ਪਾਣੀ ਚ ਮਾਰੀ ਛਾਲ
ByadminJuly 3, 2024Comments Off on ਪੰਜਾਬ ਚ ਇਥੇ ਵਾਪਰੀ ਵੱਡੀ ਖੌਫਨਾਕ ਵਾਰਦਾਤ , ਕੁੜੀ ਮੁੰਡੇ ਨੇ ਨਹਿਰ ਚ ਠਾਠਾਂ ਮਾਰਦੇ ਪਾਣੀ ਚ ਮਾਰੀ ਛਾਲ
Previous Postਇਸ ਮਹਿਲਾ ਨੇ ਇਕੱਠਿਆਂ ਹੀ 60 ਲੋਕਾਂ ਨਾਲ ਰਚਾ ਲਿਆ ਵਿਆਹ , 3 ਦਿਨ ਚਲਿਆ ਪ੍ਰੋਗਰਾਮ ਮਨਾਇਆ ਜਸ਼ਨ`
Next Postਆਸਟ੍ਰੇਲੀਆ ਤੋਂ 4 ਸਾਲ ਬਾਅਦ ਪੰਜਾਬ ਆਉਣ ਲਈ ਕੁੜੀ ਜਹਾਜ ਚ ਬੈਠੀ , ਪਰ ਅਚਾਨਕ ਹੋਈ ਇਸ ਤਰਾਂ ਮੌਤ