ਆਈ ਤਾਜਾ ਵੱਡੀ ਖਬਰ

ਪੰਜਾਬੀ ਇੰਡਸਟਰੀ ਦੇ ਬਹੁਤ ਸਾਰੇ ਅਜਿਹੇ ਕਲਾਕਾਰ ਹਨ ਜਿਨਾਂ ਵੱਲੋਂ ਆਪਣੇ ਵੱਖਰੇ ਅੰਦਾਜ਼ ਨਾਲ ਇਸ ਖੇਤਰ ਦੇ ਵਿੱਚ ਵੱਡਾ ਨਾਮ ਕਮਾਇਆ ਗਿਆ ਹੈ। ਜਿਨਾਂ ਵਿੱਚ ਸਿੱਪੀ ਗਿੱਲ ਦਾ ਨਾਮ ਇੱਕ ਹੈ l ਇਸ ਕਲਾਕਾਰ ਨੇ ਕਈ ਸੁਪਰ ਹਿੱਟ ਗੀਤ ਪੰਜਾਬੀ ਇੰਡਸਟਰੀ ਦੀ ਝੋਲੀ ਪਾਏ ਤੇ ਉਨਾਂ ਦੇ ਗੀਤਾਂ ਨੂੰ ਲੋਕ ਅੱਜ ਵੀ ਬੜੇ ਚਾਵਾਂ ਨਾਲ ਸੁਣਨਾ ਪਸੰਦ ਕਰਦੇ ਹਨ l ਇਸੇ ਵਿਚਾਲੇ ਹੁਣ ਇਸ ਪੰਜਾਬੀ ਗਾਇਕ ਤੇ ਨਾਲ ਜੁੜੀ ਹੋਈ ਇੱਕ ਬੇਹੱਦ ਬੁਰੀ ਖਬਰ ਸਾਹਮਣੇ ਆਉਂਦੀ ਪਈ ਹੈ,ਜਿੱਥੇ ਪੰਜਾਬੀ ਗਾਇਕ ਸਿੱਪੀ ਗਿੱਲ ਦੇ ਨਾਲ ਇੱਕ ਵੱਡਾ ਹਾਦਸਾ ਵਾਪਰ ਚੁੱਕਿਆ ਹੈ, ਜਿਸ ਕਾਰਨ ਹੁਣ ਸਿਪੀ ਗਿੱਲ ਦੇ ਫੈਨਸ ਚਿੰਤਾ ਦੇ ਵਿੱਚ ਹਨ।

ਦੱਸ ਦਈਏ ਕਿ ਪੰਜਾਬੀ ਸਿੰਗਰ ਤੇ ਅਦਾਕਾਰ ਸਿੱਪੀ ਗਿੱਲ ਨਾਲ ਕੈਨੇਡਾ ‘ਚ ਇਕ ਦਰਦਨਾਕ ਤੇ ਭਿਆਨਕ ਹਾਦਸਾ ਵਾਪਰਿਆ l ਕੈਨੇਡਾ ਦੇ ਸ਼ਹਿਰ ਬ੍ਰਿਟਿਸ਼ ਕੋਲੰਬੀਆ ‘ਚ ਉਨਾਂ ਦੀ ਗੱਡੀ ਪਲਟ ਗਈ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਵਾਇਰਲ ਹੁੰਦੀਆਂ ਪਈਆਂ ਹਨ l ਸਿੱਪੀ ਗਿੱਲ ਵੱਲੋਂ ਵੀ ਆਪਣੇ ਅਕਾਊਂਟ ਉੱਪਰ ਇਸ ਘਟਨਾਕ੍ਰਮ ਦੀ ਵੀਡੀਓ ਸਾਂਝੀ ਕੀਤੀ ਗਈ l

ਜਿਸ ਤੋਂ ਬਾਅਦ ਹੁਣ ਉਹਨਾਂ ਦੇ ਫੈਨਸ ਦੇ ਵੱਲੋਂ ਲਗਾਤਾਰ ਕਮੈਂਟ ਕਰਕੇ ਉਨਾਂ ਦਾ ਹਾਲ ਪੁੱਛਿਆ ਜਾ ਰਿਹਾ ਹੈ। ਉੱਥੇ ਹੀ ਉਨਾਂ ਨੇ ਇਸ ਵੀਡੀਓ ਦੀ ਕੈਪਸ਼ਨ ਵਿੱਚ ਦੱਸਿਆ ਕਿ ਉਹ ਆਪਣੇ ਦੋਸਤਾਂ ਨਾਲ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ‘ਚ ਕੁਦਰਤੀ ਨਜ਼ਾਰਿਆਂ ਦਾ ਆਨੰਦ ਮਾਨਣ ਲਈ ਗਏ ਸਨ, ਪਰ ਇਸੇ ਦਰਮਿਆਨ ਉਸ ਦੇ ਦੋਸਤਾਂ ਨੇ ਆਪਣੇ ਕਮਰੇ ‘ਚ ਰਹਿਣ ਦਾ ਫੈਸਲਾ ਕੀਤਾ, ਜਿਸ ਕਾਰਨ ਉਹ ਇਕੱਲਾ ਹੀ ਆਫ-ਰੋਡਿੰਗ ਲਈ ਨਿਕਲ ਗਿਆ। ਪਰ ਰਸਤੇ ਵਿੱਚ ਉਨਾਂ ਦੀ ਗੱਡੀ ਪਲਟ ਗਈ ਜਿਸ ਕਾਰਨ ਉਨਾਂ ਦੇ ਮਾਮੂਲੀ ਸੱਟਾਂ ਲੱਗੀਆਂ ਨੇ, ਪਰ ਇਸ ਦੌਰਾਨ ਉਨਾਂ ਦੀ ਗੱਡੀ ਬੁਰੀ ਤਰ੍ਹਾਂ ਦੇ ਨਾਲ ਨੁਕਸਾਨੀ ਗਈ ਹੈ।

ਇਸ ਤੋਂ ਬਾਅਦ ਉੱਥੋਂ ਗੁਜ਼ਰ ਰਹੇ ਇਕ ਅੰਗਰੇਜ਼ ਨੇ ਉਸ ਦੀ ਮਦਦ ਕੀਤੀ ਤੇ ਉਸ ਦੀ ਗੱਡੀ ਕੱਢਣ ‘ਚ ਮਦਦ ਕੀਤੀ। ਉਥੇ ਹੀ ਇਸ ਘਟਨਾ ਤੋਂ ਬਾਅਦ ਹੁਣ ਸਿਪੀ ਗਿੱਲ ਦੇ ਫੈਨਸ ਵੱਲੋਂ ਉਨਾਂ ਦੇ ਠੀਕ ਹੋਣ ਦੀਆਂ ਦੁਆਵਾਂ ਕੀਤੀਆਂ ਜਾ ਰਹੀਆਂ ਹਨ ਕਿ ਉਹ ਪੂਰੀ ਤਰ੍ਹਾਂ ਦੇ ਨਾਲ ਤੰਦਰੁਸਤ ਹੋ ਜਾਣ l


ਤਾਜਾ ਜਾਣਕਾਰੀ
ਸਿੱਪੀ ਗਿੱਲ ਨਾਲ ਵਾਪਰਿਆ ਵੱਡਾ ਭਿਆਨਕ ਹਾਦਸਾ , ਆਫ-ਰੋਡਿੰਗ ਦੌਰਾਨ ਪਲਟੀ ਗੱਡੀ
ByadminJanuary 25, 2024Comments Off on ਸਿੱਪੀ ਗਿੱਲ ਨਾਲ ਵਾਪਰਿਆ ਵੱਡਾ ਭਿਆਨਕ ਹਾਦਸਾ , ਆਫ-ਰੋਡਿੰਗ ਦੌਰਾਨ ਪਲਟੀ ਗੱਡੀ
Previous Postਚਲ ਰਹੇ ਵਿਆਹ ਚ ਮਚਿਆ ਹੜਕੰਪ , ਨੱਚਦੇ ਨੱਚਦੇ 25 ਫੁੱਟ ਉਚਾਈ ਤੋਂ ਹੇਠਾਂ ਡਿੱਗੇ ਲਾੜਾ ਲਾੜੀ ਸਣੇ 40 ਮਹਿਮਾਨ
Next Postਫਿਲਮ ਇੰਡਸਟਰੀ ਤੋਂ ਆਈ ਵੱਡੀ ਮੰਦਭਾਗੀ ਖਬਰ , ਮਸ਼ਹੂਰ ਪੰਜਾਬੀ ਅਦਾਕਾਰ ਦੀ ਹੋਈ ਅਚਾਨਕ ਮੌਤ