=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਕੈਨੇਡਾ ਚ ਪੰਜਾਬੀ ਦਾ ਲੱਗਾ 6 ਕਰੋੜ ਦਾ ਜੈਕਪਾਟ , ਕਰੇਗਾ ਪਤਨੀ ਦਾ ਇਹ ਸੁਪਨਾ ਪੂਰਾ

ਆਈ ਤਾਜਾ ਵੱਡੀ ਖਬਰ 

ਕਹਿੰਦੇ ਹਨ ਕਿਸਮਤ ਚਮਕਣ ਲੱਗੇ, ਸਮਾਂ ਨਹੀਂ ਲੱਗਦਾ l ਜੇਕਰ ਪਰਮਾਤਮਾ ਦੀ ਰਜ਼ਾ ਹੋਵੇ ਤਾਂ ਮਿੰਟਾਂ ਵਿੱਚ ਮਨੁੱਖ ਫਰਸ਼ਾਂ ਤੋਂ ਅਰਸ਼ਾਂ ਤੇ, ਅਰਸ਼ਾਂ ਤੋਂ ਫਰਸ਼ਾਂ ਤੇ ਆ ਜਾਂਦਾ ਹੈ l ਚੰਗੀ ਕਿਸਮਤ ਦੇ ਨਾਲ ਜੁੜੀ ਖਾਸ ਖਬਰ ਸਾਂਝੀ ਕਰਾਂਗੇ, ਜਿੱਥੇ ਕਨੇਡਾ ਵਿੱਚ ਇੱਕ ਪੰਜਾਬੀ ਦਾ ਜੈਕਪੋਟ ਅਜਿਹਾ ਲਗਿਆ ਕਿ ਉਹ ਦਿਨਾਂ ਵਿੱਚ ਹੀ ਕਰੋੜਪਤੀ ਬਣ ਗਏ l ਦਰਅਸਲ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਦੇ ਰਹਿਣ ਵਾਲੇ ਪੰਜਾਬੀ ਜਸਵਿੰਦਰ ਸਿੰਘ ਬੱਸੀ ਦੀ 1 ਮਿਲੀਅਨ ਕੈਨੇਡੀਅਨ ਡਾਲਰ ਭਾਵ 6 ਕਰੋੜ ਰੁਪਏ ਦੀ ਲਾਟਰੀ ਨਿਕਲੀ ਹੈ, ਜਿਸ ਕਾਰਨ ਹੁਣ ਪਰਿਵਾਰ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਹੈ ।

ਮਿਲੀ ਜਾਣਕਾਰੀ ਮੁਤਾਬਕ ਜਸਵਿੰਦਰ ਬੱਸੀ ਨੇ 25 ਜੁਲਾਈ 2023 ਦੇ ਡਰਾਅ ਤੋਂ 1 ਮਿਲੀਅਨ ਡਾਲਰ ਜਾਣੀ ਛੇ ਕਰੋੜ ਇਨਾਮ ਜਿੱਤਿਆ ਹੈ। ਉਸ ਨੇ ਉੱਤਰੀ ਡੈਲਟਾ ਵਿੱਚ 120ਵੀਂ ਸਟਰੀਟ ‘ਤੇ 7-ਇਲੈਵਨ ਤੋਂ ਲੋਟੋ ਮੈਕਟ ਲਾਟਰੀ ਟਿਕਟ ਖ਼ਰੀਦੀ ਸੀ। ਬੱਸੀ ਮੁਤਾਬਕ ਜਦੋਂ ਓਹ ਸਵੇਰ ਉੱਠਿਆ ਤੇ ਫ਼ੋਨ ਵੱਲ ਦੇਖਿਆ, ਫਿਰ ਪਤਾ ਲੱਗਾ ਕਿ ਕਮਲੂਪਸ ਵਿੱਚ ਕਿਸੇ ਔਰਤ ਨੇ ਉਸੇ ਡਰਾਅ ਵਿਚ 35 ਮਿਲੀਅਨ ਡਾਲਰ ਜਿੱਤੇ ਹਨ, ਜਿਸ ਲਈ ਉਸ ਨੇ ਟਿਕਟ ਖ਼ਰੀਦੀ ਸੀ। ਇਸ ਲਈ ਉਸ ਨੇ ਸੋਚਿਆ ਕਿ ਉਹ ਵੀ ਆਪਣੀ ਟਿਕਟ ਚੈੱਕ ਕਰ ਲਵੇ, ਜਿਸ ਤੋਂ ਬਾਅਦ ਉਸ ਨੇ ਇਸਨੂੰ ‘ਲੋਟੋ’ ਐਪ ‘ਤੇ ਚੈੱਕ ਕੀਤਾ ਅਤੇ ਦੇਖਿਆ ਕਿ ਉਸ ਦਾ ਵੀ 1 ਮਿਲੀਅਨ ਡਾਲਰ ਦਾ ਜੈਕਪਾਟ ਲੱਗਾ ਸੀ।

ਜਿਸ ਤੋਂ ਬਾਅਦ ਉਸਦੇ ਪੈਰੋਂ ਹੇਠਾਂ ਜ਼ਮੀਨ ਖਿਸਕ ਗਈ, ਤੇ ਉਸਦੀ ਤੇ ਉਸਦੀ ਪਤਨੀ ਦੀ ਖੁਸ਼ੀ ਦਾ ਟਿਕਾਣਾ ਨਹੀਂ ਰਿਹਾ। ਇਸ ਤੋਂ ਜਸਵਿੰਦਰ ਨੇ ਇਸ ਜੈਕਪਾਟ ਬਾਰੇ ਆਪਣੀ ਪਤਨੀ ਨੂੰ ਦੱਸਿਆ ਤਾਂ ਉਸ ਨੂੰ ਵਿਸ਼ਵਾਸ ਨਹੀਂ ਹੋਇਆ, ਪਰ ਜਦੋਂ ਸੱਚਾਈ ਸਾਹਮਣੇ ਆਈ, ਤਾਂ ਬੱਸੀ ਤੇ ਉਸਦੀ ਪਤਨੀ ਦੀ ਖੁਸ਼ੀ ਦਾ ਟਿਕਾਣਾ ਨਹੀਂ ਰਿਹਾ।

ਇਸ ਇਨਾਮ ਨੂੰ ਜਿੱਤਣ ਤੋਂ ਬਾਅਦ ਬੱਸੀ ਨੇ ਕਿਹਾ ਕਿ ਉਹ ਆਪਣੀ ਪਤਨੀ ਨੂੰ ਯੂਰਪ ਦੀਆਂ ਛੁੱਟੀਆਂ ‘ਤੇ ਲੈ ਕੇ ਜਾਣ ਦੀ ਯੋਜਨਾ ਬਣਾ ਰਿਹਾ ਹੈ। ਉਹ ਹਮੇਸ਼ਾ ਯੂਰਪ ਦੇਖਣਾ ਚਾਹੁੰਦੀ ਸੀ, ਹੁਣ ਇਸ ਨੂੰ ਹਕੀਕਤ ਬਣਾ ਸਕਦੇ ਹਾਂ।” ਸੋ ਇਸ ਤੋਂ ਸਾਬਤ ਹੁੰਦਾ ਹੈ ਕਿ ਕਿਸਮਤ ਬਦਲਣ ਲੱਗੇ ਸਮਾਂ ਨਹੀਂ ਲਗਦਾ, ਕਿਸਮਤ ਮਿੰਟਾਂ ਵਿੱਚ ਮਨੁੱਖ ਨੂੰ ਕਿੱਥੇ ਤੋਂ ਕਿੱਥੇ ਪਹੁੰਚਾ ਦਿੰਦੀ ਹੈ, ਇਸ ਖਬਰ ਨੇ ਸਾਬਿਤ ਕਰ ਦਿੱਤਾ।




error: Content is protected !!