=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਪੰਜਾਬ : ਪਹਿਲਾਂ ਪ੍ਰੇਮੀ ਨੂੰ ਬੁਲਾਇਆ ਘਰ , ਫਿਰ ਸ਼ਰਾਬ ਚ ਨਸ਼ੀਲੀ ਚੀਜ਼ ਪਿਆ ਕਰਤਾ ਖੌਫਨਾਕ ਕਾਰਾ

ਆਈ ਤਾਜਾ ਵੱਡੀ ਖਬਰ

ਪ੍ਰੇਮਿਕਾ ਨੇ ਪਹਿਲਾਂ ਤਾਂ ਪ੍ਰੇਮੀ ਨੂੰ ਘਰ ਬੁਲਾ ਲਿਆ, ਫਿਰ ਉਸ ਨਾਲ ਕੀਤਾ ਅਜਿਹਾ ਸਲੂਕ ਜਿਸ ਨੂੰ ਸੁਣ ਕੇ ਹਰ ਕੋਈ ਹੈਰਾਨ ਹੈ। ਦਰਅਸਲ ਆਪਣੇ ਪ੍ਰੇਮੀ ਨੂੰ ਘਰ ਬੁਲਾ ਕੇ ਸ਼ਰਾਬ ਵਿਚ ਮਿਕਾ ਕੇ ਦਿੱਤੀ ਨਸ਼ੀਲੀ ਚੀਜ਼। ਇਹ ਹੈਰਾਨੀਜਨਕ ਮਾਮਲਾ ਮਾਛੀਵਾੜਾ ਸਾਹਿਬ ਤੋ ਸਾਹਮਣੇ ਆਇਆ ਹੈ ਜਿਥੇ ਸਥਾਨਕ ਰਾਹੋਂ ਰੋਡ ’ਤੇ ਸਥਿਤ ਇੱਕ ਕਾਲੋਨੀ ਵਿਚ ਇਕ ਸਾਬਕਾ ਫ਼ੌਜੀ ਦੀ ਸ਼ੱਕੀ ਹਾਲਤ ‘ਚ ਮੌਤ ਹੋ ਗਈ। ਜਾਣਕਾਰੀ ਦੇ ਮੁਤਾਬਿਕ ਸਾਬਕਾ ਫ਼ੌਜੀ ਗਰੀਬ ਦਾਸ ਜਿਸ ਦੀ ਲਾਸ਼ ਬਲੀਏਵਾਲ ਦੀ ਇੱਕ ਔਰਤ ਦੇ ਘਰ ਵਿਚ ਮਿਲੀ ਹੈ। ਇਸ ਮਾਮਲੇ ਵਿਚ ਦੋ ਔਰਤਾਂ ਸੀਮਾ ਅਤੇ ਉਰਮਿਲਾ ਦੇਵੀ ਖ਼ਿਲਾਫ਼ ਪੁਲਿਸ ਵਲੋ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਦੱਸ ਦਈਏ ਕਿ ਮ੍ਰਿਤਕ ਦੇ ਬੇਟੇ ਦੇ ਬਿਆਨਾਂ ਦੇ ਅਧਾਰ ਉਤੇ ਹੀ ਪੁਲਿਸ ਵੱਲੋ ਕਰਵਾਈ ਕੀਤੀ ਗਈ ਹੈ।

ਉਸ ਨੇ ਦੱਸਿਆ ਕਿ 2016 ‘ਚ ਉਸ ਦਾ ਪਿਤਾ ਫ਼ੌਜ ਤੋਂ ਸੇਵਾਮੁਕਤ ਹੋਇਆ ਸੀ, ਇਸ ਤੋਂ ਬਾਅਦ ਉਸ ਦੇ ਪਿਤਾ ਨੇ ਕੇਂਦਰੀ ਜੇਲ੍ਹ ਲੁਧਿਆਣਾ ਵਿਖੇ ਵੀ ਪ੍ਰਾਈਵੇਟ ਸਕਿਓਰਿਟੀ ਗਾਰਡ ਵਜੋਂ ਕੰਮ ਕੀਤਾ। ਪਰ ਪਿਛਲੇ 3-4 ਸਾਲ ਤੋਂ ਘਰ ਵਿਚ ਹੀ ਸੀ ਕੋਈ ਨੌਕਰੀ ਨਹੀ ਕਰਦੇ ਸੀ। ਪਰ ਉਨ੍ਹਾਂ ਨੂੰ ਇਹ ਜਾਣਕਾਰੀ ਮਿਲੀ ਸੀ ਮਾਛੀਵਾੜਾ ਵਿਖੇ ਰਾਹੋਂ ਰੋਡ ’ਤੇ ਸਥਿਤ ਇੱਕ ਕਾਲੋਨੀ ਵਿਚ ਰਹਿ ਰਹੀ ਸੀਮਾ ਨਾਂਅ ਦੀ ਔਰਤ ਕੋਲ ਆਉਣਾ ਜਾਣਾ ਲੱਗਿਆ ਰਹਿੰਦਾ ਸੀ।

ਇਥੇ ਹੀ ਬਸ ਨਹੀ ਸਗੋ ਇੱਕ ਵਾਰ ਤਾਂ ਉਹ ਆਪਣੇ ਪਿਤਾ ਨੂੰ ਉਸ ਦੇ ਘਰ ਤੋ ਲੈ ਕੇ ਵੀ ਆਏ ਸੀ ਅਤੇ ਉਸ ਨੂੰ ਚਿਤਾਵਨੀ ਵੀ ਦਿੱਤੀ ਸੀ ਕਿ ਉਹ ਉਨ੍ਹਾਂ ਦੇ ਪਿਤਾ ਨੂੰ ਆਪਣੇ ਘਰ ਨਾ ਵੜਨ ਦੇਵੇ। ਪਰ ਉਕਤ ਔਰਤ ਨੇ ਅਜਿਹਾ ਨਹੀ ਕੀਤਾ। ਹੁਣ ਉਹ ਜਦੋ ਉਸ ਦੇ ਘਰ ਗਏ ਤਾਂ ਉਸ ਔਰਤ ਨੇ ਉਸ ਦੇ ਪਿਤਾ ਨੂੰ ਸ਼ਰਾਬ ‘ਚ ਕੁਝ ਨਸ਼ੀਲੀ ਵਸਤੂ ਮਿਲਾ ਕੇ ਦਿੱਤੀ। ਜਿਸ ਨਾਲ ਉਸ ਦੀ ਮੌਤ ਹੋ ਗਈ। ਇਸ ਤੋਂ ਬਾਅਦ ਸੀਮਾ ਨੇ ਉਸ ਦੀ ਗੁਆਂਢਣ ਉਰਮਿਲਾ ਦੇਵੀ ਨੇ ਮਿਲ ਕੇ ਗਰੀਬ ਦਾਸ ਦੀ ਮ੍ਰਿਤਕ ਦੇਹ ਨੂੰ ਘਰ ਤੋ ਕੱਢਿਆ ਅਤੇ ਬਾਹਰ ਕਿਸੇ ਖ਼ਾਲੀ ਪਲਾਟ ‘ਚ ਸੁੱਟ ਦਿੱਤਾ।

ਪੁਲਿਸ ਵੱਲੋ ਲਾਸ਼ ਨੂੰ ਪੋਟਸਮਾਰਟਮ ਲਈ ਹਸਪਤਾਲ ਭੇਜਿਆ ਗਿਆ ਹੈ। ਉਥੇ ਹੀ ਕਲੌਨੀ ਵਾਸੀਆ ਨੇ ਪੁਲਸ ਤੋਂ ਮੰਗ ਕੀਤੀ ਕਿ ਇਸ ਕਾਲੋਨੀ ‘ਚ ਜਿਹੜਾ ਵੀ ਵਿਅਕਤੀ ਗਲਤ ਕੰਮ ਕਰਦਾ ਹੈ, ਉਸ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ।




error: Content is protected !!