ਆਈ ਤਾਜਾ ਵੱਡੀ ਖਬਰ

ਇਕ ਵਾਰ ਫਿਰ ਪਵਿੱਤਰ ਰਿਸ਼ਤੇ ਹੋਏ ਤਾਰ-ਤਾਰ, ਕਲਯੁੱਗੀ ਪਿਓ ਨੇ ਆਪਣੇ ਦੋ ਮਾਸੂਮ ਬੱਚਿਆਂ ਨੂੰ ਜ਼ਹਿਰ ਦੇ ਕੇ ਮਾਰਨ ਦੀ ਕੋਸ਼ਿਸ਼ ਕੀਤੀ ਪਰ ਇਕ ਬੱਚੇ ਦੀ ਮੌਤ ਹੋ ਗਈ ਦੂਜਾ ਗੰਭੀਰ ਜ਼ਖ਼ਮੀ। ਦਰਅਸਲ ਇਹ ਮੰਦਭਾਗੀ ਖਬਰ ਰੂਪਨਗਰ ਤੋਂ ਸਾਹਮਣੇ ਆ ਰਹੀ ਹੈ। ਜਿੱਥੇ ਇਕ ਕਲਯੁੱਗੀ ਪਿਓ ਨੇ ਆਪਣੇ ਦੋ ਮਾਸੂਮ ਬੱਚੇ ਜਿਨ੍ਹਾਂ ਦੀ ਉਮਰ ਮਹਿਜ਼ ਪੰਜ ਤੇ ਸੱਤ ਸਾਲ ਉਨ੍ਹਾਂ ਨੂੰ ਜ਼ਹਿਰੀਲਾ ਪਦਾਰਥ ਦੇ ਕੇ ਮਾਰਨ ਦੀ ਕੋਸ਼ਿਸ਼ ਕੀਤੀ ਪਰ ਇਕ ਬੱਚਾ ਜ਼ੇਰੇ ਇਲਾਜ ਹੈ ਜਿਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਦੂਜੇ ਬੱਚੇ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਦੇ ਅਨੁਸਾਰ ਥਾਣਾ ਸਿੰਘ ਭਗਵੰਤਪੁਰ ਦੇ ਪਿੰਡ ਪਥਰੇੜੀ ਰਾਜਪੂਤਾਂ ਦੇ ਰਹਿਣ ਵਾਲੇ ਧਰਮਪਾਲ ਸਿੰਘ ਪੁੱਤਰ ਭੁਪਿੰਦਰ ਸਿੰਘ ਨੇ ਪੁਲਿਸ ਨੂੰ ਇਹ ਸ਼ਿਕਾਇਤ ਦਰਜ ਕਰਵਾਈ ਕਿ ਉਨ੍ਹਾਂ ਦੇ ਭਰਾ ਬਿੰਦਰ ਸਿੰਘ ਨੇ ਆਪਣੇ ਦੋ ਲੜਕੇ ਗੁਰਤੇਜ ਸਿੰਘ ਜਿਸ ਦੀ ਉਮਰ 7 ਸਾਲ ਹੈ ਅਤੇ ਯੁਵਰਾਜ ਸਿੰਘ ਜਿਸ ਦੀ ਉਮਰ 5 ਸਾਲ ਹੈ ਉਨ੍ਹਾਂ ਨੂੰ ਜ਼ਹਿਰੀਲਾ ਪਦਾਰਥ ਖੁਆਇਆ।

ਉਨ੍ਹਾਂ ਦੱਸਿਆ ਕਿ ਜਦੋਂ ਉਹ ਦੋਵੇਂ ਬੱਚੇ ਉਸ ਕੋਲ ਆਉਂਦੇ ਹਨ ਤਾਂ ਉਸ ਨੂੰ ਜੱਫੀ ਪਾ ਕੇ ਕਹਿੰਦੇ ਹਨ ਕਿ ਸਾਨੂੰ ਸਾਡੇ ਪਿਉ ਨੇ ਪਾਣੀ ਵਿਚ ਜ਼ਹਿਰ ਮਿਲਾ ਕੇ ਦਿੱਤਾ ਹੈ। ਜਦੋਂ ਉਸ ਨੂੰ ਇਹ ਜਾਣਕਾਰੀ ਮਿਲੀ ਤਾਂ ਉਹ ਹੈਰਾਨ ਹੋ ਗਿਆ ਅਤੇ ਉਹ ਤੁਰੰਤ ਦੋਵਾਂ ਬੱਚਿਆਂ ਨੂੰ ਇਲਾਜ ਲਈ ਨਜ਼ਦੀਕੀ ਹਸਪਤਾਲ ਰੂਪਨਗਰ ਲੈ ਗਿਆ। ਜਿੱਥੇ ਡਾਕਟਰਾਂ ਦੇ ਵੱਲੋਂ ਦੋਨਾਂ ਬੱਚਿਆਂ ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਪਰ ਦੇਰ ਰਾਤ ਗੁਰਤੇਜ ਸਿੰਘ ਜਿਸ ਉਮਰ 7 ਸਾਲ ਹੈ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ।

ਜਦ ਕਿ ਯੋਗਰਾਜ ਸਿੰਘ ਜਿਸ ਦੀ ਉਮਰ ਮਹਿਜ਼ ਪੰਜ ਸਾਲ ਹੈ ਉਸ ਦਾ ਇਲਾਜ ਚੱਲ ਰਿਹਾ ਹੈ ਪਰ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਪੁਲਿਸ ਵੱਲੋਂ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਅਧਾਰ ਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਦੋਵਾਂ ਬੱਚਿਆਂ ਦੇ ਪਿਤਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਪੁਲਿਸ ਦਾ ਕਹਿਣਾ ਹੈ ਕਿ ਉਹਨਾ ਦੇ ਵੱਲੋਂ ਬਿਆਨਾਂ ਦੇ ਅਧਾਰ ਤੇ ਬਣਦੀ ਕਾਰਵਾਈ ਕੀਤੀ ਗਈ ਹੈ ਪਰ ਜਾਂਚ ਪੜਤਾਲ ਤੋਂ ਬਾਅਦ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Home ਤਾਜਾ ਜਾਣਕਾਰੀ ਪਿਤਾ ਨੇ ਆਪਣੇ ਹੀ 5 ਤੇ 7 ਸਾਲ ਦੇ ਪੁੱਤਾਂ ਨਾਲ ਕੀਤੀ ਅਜਿਹੀ ਵਾਰਦਾਤ, ਹੈਵਾਨੀਅਤ ਦੇਖ ਉੱਡੇ ਸਭ ਦੇ ਹੋਸ਼

ਤਾਜਾ ਜਾਣਕਾਰੀ
ਪਿਤਾ ਨੇ ਆਪਣੇ ਹੀ 5 ਤੇ 7 ਸਾਲ ਦੇ ਪੁੱਤਾਂ ਨਾਲ ਕੀਤੀ ਅਜਿਹੀ ਵਾਰਦਾਤ, ਹੈਵਾਨੀਅਤ ਦੇਖ ਉੱਡੇ ਸਭ ਦੇ ਹੋਸ਼
ByadminMay 22, 2023Comments Off on ਪਿਤਾ ਨੇ ਆਪਣੇ ਹੀ 5 ਤੇ 7 ਸਾਲ ਦੇ ਪੁੱਤਾਂ ਨਾਲ ਕੀਤੀ ਅਜਿਹੀ ਵਾਰਦਾਤ, ਹੈਵਾਨੀਅਤ ਦੇਖ ਉੱਡੇ ਸਭ ਦੇ ਹੋਸ਼
Previous Postਪੰਜਾਬ ਪੁਲਿਸ ਨੇ ਗ੍ਰਿਫਤਾਰ ਕੀਤਾ 7 ਜਨਾਨੀਆਂ ਦਾ ਖ਼ਤਰਨਾਕ ਗਿਰੋਹ, ਕਰਤੂਤਾਂ ਜਾਣ ਹੋ ਜਾਵੋਗੇ ਹੈਰਾਨ
Next Postਵਿਆਹ ਚ ਲਾੜੀ ਨੂੰ ਕਾਰ ਦੇ ਬੋਨਟ ਤੇ ਰੀਲ ਬਣਾਉਣੀ ਪਈ ਮਹਿੰਗੀ, ਪੁਲਿਸ ਨੇ ਕਟਿਆ 15500 ਦਾ ਚਲਾਨ