=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਪੰਜਾਬ: ਵਿਆਹ ਤੋਂ ਪਰਤ ਰਹਿਆਂ ਨਾਲ ਵਾਪਰਿਆ ਦਰਦਨਾਕ ਹਾਦਸਾ, ਹੋਈ 3 ਜੀਆਂ ਦੀ ਮੌਤ

ਆਈ ਤਾਜਾ ਵੱਡੀ ਖਬਰ 

ਪੰਜਾਬ ਭਰ ‘ਚ ਹਰ ਰੋਜ਼ ਵਾਪਰ ਰਹੇ ਸੜਕੀ ਹਾਦਸੇ ਇੱਕ ਚਿੰਤਾ ਦਾ ਵਿਸ਼ਾ ਬਣਦੇ ਜਾ ਰਹੇ ਹਨ l ਹਰ ਰੋਜ਼ ਵਾਹਨਾਂ ਕਾਰਨ ਸੜਕਾਂ ਤੇ ਦਰਦਨਾਕ ਘਟਨਾਵਾਂ ਵਾਪਰਦੀਆਂ ਹਨ , ਜਿਹਨਾਂ ਨੂੰ ਵੇਖ ਕੇ ਰੂਹ ਕੰਬ ਉੱਠਦੀ ਹੈ l ਇੱਕ ਅਜਿਹਾ ਹੀ ਰੂਹ ਕੰਬਾਊ ਤੇ ਦਰਦਨਾਕ ਮਾਮਲਾ ਸਾਂਝਾ ਕਰਾਂਗੇ ਜਿੱਥੇ ਵਿਆਹ ਤੋਂ ਪਰਤ ਰਹੇ ਲੋਕਾਂ ਨਾਲ ਭਿਆਨਕ ਹਾਦਸਾ ਵਾਪਰ ਗਿਆ, ਜਿਸ ਕਾਰਨ ਇਸ ਪਰਿਵਾਰ ਦੇ 3 ਜੀਆਂ ਦੀ ਮੌਤ ਹੋ ਗਈ l ਮਾਮਲਾ ਫਾਜ਼ਿਲਕਾ ਤੋਂ ਸਾਹਮਣੇ ਆਇਆ ਜਿੱਥੇ ਫਾਜ਼ਿਲਕਾ-ਫਿਰੋਜ਼ਪੁਰ ਹਾਈਵੇ ’ਤੇ ਇੱਕ ਬਣੀ ਸਮਾਧ ਨੇੜੇ ਇਹ ਭਿਆਨਕ ਸੜਕ ਹਾਦਸਾ ਵਾਪਰ ਗਿਆ, ਇਹ ਹਾਦਸਾ ਇੰਨਾ ਜ਼ਿਆਦਾ ਭਿਆਨਕ ਸੀ ਕਿ ਇਸ ਹਾਦਸੇ ‘ਚ 6 ਮਹੀਨੇ ਦੇ ਇਕ ਬੱਚੇ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ l

ਇਨਾ ਹੀ ਨਹੀਂ ਸਗੋਂ ਇਸ ਹਾਦਸੇ ਵਿਚ 2 ਲੋਕ ਬੁਰੀ ਤਰਾਂ ਨਾਲ ਜ਼ਖਮੀ ਹੋ ਗਏ , ਜਿਹਨਾਂ ਨੂੰ ਇਲਾਜ਼ ਲਈ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਹੈ। ਇਨ੍ਹਾਂ ਜ਼ਖਮੀਆਂ ‘ਚੋ 1 ਦੀ ਹਾਲਤ ਗੰਭੀਰ ਦੱਸੀ ਜਾ ਰਹੀ , ਜਿਸਨੂੰ ਦੂਜੇ ਹਸਪਤਾਲ ਵਿਖੇ ਭਰਤੀ ਕਰਵਾ ਦਿੱਤਾ । ਉਧਰ ਘਟਨਾ ਦੀ ਸੂਚਨਾ ਮਿਲਦੇ ਸਾਰ ਹੀ ਪੁਲਿਸ ਵੀ ਮੌਕੇ ’ਤੇ ਪਹੁੰਚੀ ਗਈ , ਜਿਹਨਾਂ ਵਲੋਂ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ।

ਦੱਸਿਆ ਜਾ ਰਿਹੈ ਕਿ ਇਹ ਹਾਦਸਾ ਸੰਤੁਲਨ ਵਿਗੜਨ ਕਾਰਨ ਸੜਕ ’ਤੇ ਖੜ੍ਹੇ ਟਰੱਕ ਵਿਚ ਕਾਰ ਦੀ ਟੱਕਰ ਹੋ ਗਈ। ਫਿਲਹਾਲ ਮ੍ਰਿਤਕ ਲੋਕਾਂ ਦੀਆਂ ਲਾਸ਼ਾਂ ਨੂੰ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਦੇ ਮੁਰਦਾ ਘਰ ਵਿਚ ਰਖਵਾਇਆ ਗਿਆ ।

ਉਧਰ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਚ ਪੁੱਜੇ ਪਰਿਵਾਰਕ ਮੈਂਬਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਿਸ਼ਤੇਦਾਰੀ ‘ਚ ਵਿਆਹ ਸਮਾਗਮ ਤੋਂ ਵਾਪਸ ਘਰ ਜਾ ਰਿਹਾ ਸੀ ਕਿ ਰਸਤੇ ਚ ਇਹ ਭਾਣਾ ਵਾਪਰ ਗਿਆ, ਹਾਦਸਾ ਕਿਵੇਂ ਵਾਪਰਿਆ ਹੈ ਇਸ ਦਾ ਹਾਲੇ ਕੋਈ ਪਤਾ ਨਹੀਂ ਹੈ। ਪਰ 3 ਜੀਆਂ ਦੀ ਜਾਨ ਚਲੀ ਗਈ ਹੈ l ਜਿਸ ਤੋਂ ਬਾਅਦ ਪੁਲਿਸ ਹੁਣ ਮਾਮਲੇ ਦੀ ਤਫਤੀਸ਼ ਕਰਦੀ ਪਈ ਹੈ l




error: Content is protected !!