=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਪੰਜਾਬ: 2 ਭੈਣਾਂ ਦੇ ਇਕਲੌਤੇ ਭਰਾ ਦਾ ਹੋਇਆ ਬੇਰਹਿਮੀ ਨਾਲ ਕਤਲ, ਪੁਲਿਸ ਕਰ ਰਹੀ ਮਾਮਲੇ ਦੀ ਜਾਂਚ

ਆਈ ਤਾਜਾ ਵੱਡੀ ਖਬਰ

ਪੰਜਾਬ ਦੇ ਹਾਲਾਤ ਦਿਨ ਪ੍ਰਤੀਦਿਨ ਖ਼ਰਾਬ ਹੁੰਦੇ ਜਾ ਰਹੇ ਹਨ , ਬਿਗੜ ਰਹੀ ਕਾਨੂੰਨ ਵਿਵਸਥਾ ਕਾਰਨ ਪੰਜਾਬ ਸਰਕਾਰ ਸਵਾਲਾਂ ਦੇ ਘੇਰੇ ‘ਚ ਹੈ l ਇੱਕ ਅਜਿਹਾ ਹੀ ਦਰਦਨਾਕ ਮਾਮਲਾ ਪੰਜਾਬ ਨਾਲ ਸਬੰਧਿਤ ਦੱਸਾਂਗੇ ਜਿੱਥੇ 2 ਭੈਣਾਂ ਦੇ ਇਕਲੌਤੇ ਭਰਾ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ , ਜਿਸ ਕਾਰਨ ਜਿੱਥੇ ਪਰਿਵਾਰ ਵਿੱਚ ਸੋਗ ਦੀ ਲਹਿਰ ਹੈ , ਉਥੇ ਹੀ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ l ਮਾਮਲਾ ਗੜ੍ਹਸ਼ੰਕਰ ਤੋਂ ਸਾਹਮਣੇ ਆਇਆ ਜਿੱਥੇ ਦੇ ਪਿੰਡ ਡੱਲੇਵਾਲ ਵਿਖੇ 23 ਸਾਲਾ ਨੌਜਵਾਨ ਦਾ ਕੁਝ ਅਣਪਛਾਤੇ ਲੋਕਾਂ ਵੱਲੋਂ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਜਿਸ ਕਾਰਨ ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਹੈ , ਮ੍ਰਿਤਕ ਦੀ ਪਛਾਣ ਰਜਿੰਦਰ ਕੁਮਾਰ ਉਰਫ ਰਵੀ, ਉਮਰ 23 ਸਾਲਾਂ ਵਜੋਂ ਹੋਈ ।

ਮ੍ਰਿਤਕ ਨੌਜਵਾਨ ਦੋ ਭੈਣਾਂ ਦਾ ਇਕੌਲਤਾ ਵੀਰ ਸੀ। ਉਥੇ ਹੀ ਘਟਨਾ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੱਲ੍ਹ ਦੁਪਹਿਰ ਰਾਜਿੰਦਰ ਆਪਣੇ ਦੋਸਤਾਂ ਨਾਲ ਘਰੋਂ ਤੋਂ ਬਾਹਰ ਗਿਆ ਸੀ ਜਿਸਦੇ ਕੁਝ ਸਮੇਂ ਬਾਅਦ ਹੀ ਉਸਦਾ ਤੇ ਉਸ ਦੇ ਦੋਸਤਾਂ ਦਾ ਫੋਨ ਬੰਦ ਆਉਣ ਲੱਗਾ, ਜਿਸ ਤੋਂ ਬਾਅਦ ਨੌਜਵਾਨ ਦ ਭਾਲ ਸ਼ੁਰੂ ਹੋ ਗਈ । ਫਿਰ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ। ਪੁਲਿਸ ਨੇ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ, ਸਵੇਰ ਤੱਕ ਰਾਜਿੰਦਰ ਨੂੰ ਲੱਭਦੇ ਰਹੇ ,ਜਿਸਤੋ ਬਾਅਦ ਉਸਦਾ ਮੋਟਰਸਾਈਕਲ ਕੱਚੇ ਰਸਤੇ ’ਤੇ ਖੜ੍ਹਾ ਮਿਲਿਆ, ਅੱਗੇ ਜੰਗਲ ਵਿਚ ਜਾ ਕੇ ਦੇਖਿਆ ਤਾਂ ਉਥੇ ਰਾਜਿੰਦਰ ਦੀ ਲਾਸ਼ ਮਿਲੀ ।

ਇਸ ਦੇ ਬਾਅਦ ਪੰਜਾਬ ਪੁਲਿਸ ਪਹੁੰਚੀ ਤੇ ਹੱਤਿਆ ਵਾਲੀ ਜਗ੍ਹਾ ਹਿਮਾਚਲ ਪ੍ਰਦੇਸ਼ ਵਿਚ ਹੋਣ ਕਾਰਨ ਪੁਲਿਸ ਨੇ ਹਿਮਾਚਲ ਪ੍ਰਦੇਸ਼ ਨੂੰ ਸੂਚਿਤ ਕੀਤਾ।

ਇਸ ਦੇ ਬਾਅਦ ਹੱਤਿਆ ਵਾਲੀ ਜਗ੍ਹਾ ‘ਤੇ ਹਿਮਾਚਲ ਪੁਲਿਸ ਦੇ ਅਧਿਕਾਰੀਆਂ ਨੇ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਤੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ।




error: Content is protected !!