ਆਈ ਤਾਜਾ ਵੱਡੀ ਖਬਰ

ਇਹਨੀ ਦਿਨੀਂ ਜਿਥੇ ਵਿਆਹਾਂ ਦਾ ਸੀਜ਼ਨ ਚੱਲ ਰਿਹਾ ਹੈ ਉਥੇ ਹੀ ਸਾਰੇ ਸੂਬਿਆਂ ਵਿੱਚ ਆਪਣੇ-ਆਪਣੇ ਰੀਤੀ ਰਿਵਾਜਾਂ ਤੇ ਅਨੁਸਾਰ ਸਾਰੇ ਰਸਮੋ-ਰਿਵਾਜ ਕੀਤੇ ਜਾਂਦੇ ਹਨ ਅਤੇ ਬਹੁਤ ਸਾਰੇ ਪਰਵਾਰਾਂ ਵਿੱਚ ਆਪਣੀ ਹਿੰਮਤ ਦੇ ਚਲਦਿਆਂ ਹੋਇਆਂ ਬਹੁਤ ਹੀ ਸ਼ਾਨੋ-ਸ਼ੌਕਤ ਦੇ ਨਾਲ ਵਿਆਹ ਕੀਤੇ ਜਾ ਰਹੇ ਹਨ। ਵਿਆਹਾਂ ਦੇ ਵਿਚ ਜਿੱਥੇ ਕੁਝ ਗ਼ੈਰ-ਸਮਾਜਿਕ ਅਨਸਰਾਂ ਵੱਲੋਂ ਅਜਿਹੀਆਂ ਘਟਨਾਵਾਂ ਨੂੰ ਅੰਜ਼ਾਮ ਦੇ ਦਿੱਤਾ ਜਾਂਦਾ ਹੈ ਜਿਸ ਨਾਲ ਲੋਕਾਂ ਦਾ ਭਾਰੀ ਜਾਨੀ-ਮਾਲੀ ਨੁਕਸਾਨ ਹੋ ਜਾਂਦਾ ਹੈ ਅਤੇ ਕੁਝ ਲੋਕਾਂ ਦੀ ਅਣਗਹਿਲੀ ਦੇ ਚਲਦਿਆਂ ਹੋਇਆਂ ਕਈ ਵਿਆਹ ਦੀਆਂ ਖੁਸ਼ੀਆਂ ਵੀ ਗ਼ਮ ਵਿਚ ਤਬਦੀਲ ਹੋ ਜਾਂਦੀਆਂ ਹਨ। ਇਹ ਲੜਕੇ ਪਰਿਵਾਰ ਵੱਲੋਂ ਵਿਆਹਾਂ ਦੇ ਵਿਚ ਜਿੱਥੇ ਕੁਝ ਖਾਸ ਕਰਨ ਦੀ ਮੰਗ ਕੀਤੀ ਜਾਂਦੀ ਹੈ।

ਉਥੇ ਹੀ ਲੜਕੀ ਦੇ ਪਰਿਵਾਰ ਵੱਲੋਂ ਸਭ ਪੂਰਾ ਨਹੀਂ ਕੀਤਾ ਜਾਂਦਾ, ਜਿਸ ਨਾਲ ਦੋਹਾਂ ਪਰਿਵਾਰਾਂ ਵਿਚ ਕਈ ਵਾਰ ਵਿਵਾਦ ਪੈਦਾ ਹੋ ਜਾਂਦਾ ਹੈ। ਹੁਣ ਇੱਥੇ ਫੁੱਫੜ ਨੂੰ ਵਿਆਹ ਵਿੱਚ ਪਨੀਰ ਨਾ ਮਿਲਣ ਤੇ ਲਾੜਾ ਅਤੇ ਲਾੜੀ ਦੇ ਪਰਵਾਰ ਵਿੱਚ ਜਬਰਦਸਤ ਵਿਵਾਦ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਉੱਤਰ ਪ੍ਰਦੇਸ਼ ਤੋਂ ਸਾਹਮਣੇ ਆਇਆ ਹੈ ਜਿੱਥੇ ਵਿਭਾਗ ਵਿੱਚ ਇੱਕ ਵਿਆਹ ਸਮਾਗਮ ਚੱਲ ਰਿਹਾ ਸੀ।

ਜਿੱਥੇ ਖਾਣੇ ਦੇ ਵਿੱਚ ਲੜਕੀ ਪਰਵਾਰ ਵੱਲੋਂ ਪਨੀਰ ਖਾਣੇ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਸੀ ਜਿਸ ਦੇ ਚਲਦਿਆਂ ਹੋਇਆਂ ਲਾੜੇ ਦਾ ਫੁਫੜ ਇਸ ਤੋਂ ਨਾਰਾਜ਼ ਹੋ ਗਿਆ। ਇਸੇ ਨਰਾਜ਼ਗੀ ਦੇ ਚਲਦਿਆਂ ਹੋਇਆਂ ਜਿੱਥੇ ਦੋਹਾਂ ਪਰਿਵਾਰਾਂ ਵਿਚ ਝਗੜਾ ਹੋ ਗਿਆ। ਉੱਥੇ ਹੀ ਇਹ ਵਿਵਾਦ ਇਸ ਕਦਰ ਵਧ ਗਿਆ ਕਿ ਦੋਹਾਂ ਪਰਿਵਾਰਾਂ ਵਿੱਚ ਇੱਕ ਦੂਜੇ ਨਾਲ ਕੁੱਟਮਾਰ ਵੀ ਕਰ ਦਿੱਤੀ ਗਈ। ਇਸ ਘਟਨਾ ਵਿੱਚ ਜਿੱਥੇ ਔਰਤਾਂ ਵੀ ਮੌਕੇ ਤੇ ਮੋਜੂਦ ਸਨ ਅਤੇ ਇਸ ਮਾਮਲੇ ਦੀ ਵੀਡੀਓ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਹੈ।

ਉੱਥੇ ਹੀ ਵੀਡੀਉ ਵਿਚ ਲੋਕਾਂ ਵੱਲੋਂ ਇਕ-ਦੂਸਰੇ ਉਪਰ ਚੱਪਲ ਜੁੱਤੀ ਨਾਲ ਕੁੱਟੇ ਜਾਣ ਦੀ ਘਟਨਾ ਵੀ ਕੈਦ ਹੋਈ ਹੈ। ਇਸ ਘਟਨਾ ਦੀ ਜਾਣਕਾਰੀ ਮਿਲਣ ਤੇ ਪੁਲਿਸ ਵੱਲੋਂ ਘਟਨਾ ਸਥਾਨ ਤੇ ਪਹੁੰਚ ਕੀਤੀ ਗਈ ਅਤੇ ਇਸ ਘਟਨਾ ਦੇ ਦੋਸ਼ੀਆਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।


ਤਾਜਾ ਜਾਣਕਾਰੀ
ਵਿਆਹ ਚ ਫੁਫੜ ਨੂੰ ਨਹੀਂ ਮਿਲਿਆ ਪਨੀਰ, ਲਾੜਾ ਤੇ ਲਾੜੀ ਦੇ ਪਰਿਵਾਰ ਚ ਹੋਈ ਜਬਰਦਸਤ ਝੜਪ
ByadminFebruary 13, 2023Comments Off on ਵਿਆਹ ਚ ਫੁਫੜ ਨੂੰ ਨਹੀਂ ਮਿਲਿਆ ਪਨੀਰ, ਲਾੜਾ ਤੇ ਲਾੜੀ ਦੇ ਪਰਿਵਾਰ ਚ ਹੋਈ ਜਬਰਦਸਤ ਝੜਪ
Previous Postਹੋ ਜਾਵੋ ਸਾਵਧਾਨ: ਕੈਨੇਡਾ ਗਏ ਪੁੱਤ ਦਾ ਨਾਮ ਲੈਕੇ ਮਾਰੀ ਏਨੇ ਲੱਖਾਂ ਦੀ ਠੱਗੀ
Next Postਚਲ ਰਹੇ ਵਿਆਹ ਚ ਪਹਿਲੀ ਪਤਨੀ ਨੇ ਰੁਕਵਾਇਆ ਵਿਆਹ, ਬਿਨਾ ਤਲਾਕ ਕਰਵਾ ਕਰ ਰਿਹਾ ਸੀ ਦੂਜਾ ਵਿਆਹ