ਆਈ ਤਾਜ਼ਾ ਵੱਡੀ ਖਬਰ
ਪਰਿਵਾਰਕ ਰਿਸ਼ਤਿਆਂ ਦੇ ਵਿੱਚ ਜਿੱਥੇ ਪਤੀ ਪਤਨੀ ਦਾ ਰਿਸ਼ਤਾ ਅਹਿਮ ਹੁੰਦਾ ਹੈ। ਤੁਸੀਂ ਕਿ ਪਤੀ-ਪਤਨੀ ਹਰ ਇਕ ਦੁੱਖ-ਸੁੱਖ ਦੇ ਵਿੱਚ ਇੱਕ ਦੂਜੇ ਦਾ ਸਾਥ ਦਿੰਦੇ ਹਨ। ਕਈ ਜਗ੍ਹਾ ਤੇ ਅਜਿਹੇ ਮਾਮਲੇ ਵੀ ਸਾਹਮਣੇ ਆਉਂਦੇ ਹਨ ਜਿੱਥੇ ਪਤੀ ਪਤਨੀ ਵੱਲੋਂ ਇਕ-ਦੂਸਰੇ ਦੀ ਖੁਸ਼ੀ ਲਈ ਬਹੁਤ ਕੁਝ ਕੀਤਾ ਜਾਂਦਾ ਹੈ ਜਿਸ ਬਾਰੇ ਸੁਣ ਕੇ ਹਰ ਇਕ ਵਿਅਕਤੀ ਹੈਰਾਨ ਰਹਿ ਜਾਂਦਾ ਹੈ। ਸਾਹਮਣੇ ਆਉਣ ਵਾਲੇ ਅਜਿਹੇ ਮਾਮਲੇ ਲੋਕਾਂ ਨੂੰ ਹੈਰਾਨ ਪ੍ਰੇਸ਼ਾਨ ਵੀ ਕਰ ਦਿੰਦੇ ਹਨ। ਜਿੱਥੇ ਕਰਵਾਚੌਥ ਦੇ ਮੌਕੇ ਤੇ ਪਤਨੀ ਵੱਲੋਂ ਆਪਣੇ ਪਤੀ ਦੀ ਲੰਮੀ ਉਮਰ ਲਈ ਵਰਤ ਰੱਖੇ ਜਾਂਦੇ ਹਨ।
ਉਥੇ ਹੀ ਅੱਜ ਦੇ ਦੌਰ ਵਿੱਚ ਬਹੁਤ ਸਾਰੇ ਪਤੀਆਂ ਵੱਲੋਂ ਵੀ ਉਸ ਦਿਨ ਆਪਣੀ ਪਤਨੀ ਵਾਸਤੇ ਵਰਤ ਰੱਖਿਆ ਜਾਂਦਾ ਹੈ। ਪਰ ਕੁਝ ਪਤੀ ਅਜਿਹੇ ਵੀ ਹੁੰਦੇ ਹਨ ਜੋ ਆਪਣੀ ਪਤਨੀ ਦੀ ਖੁਸ਼ੀ ਲਈ ਸਮਾਜ ਨਾਲ ਵੀ ਲੜ ਜਾਂਦੇ ਹਨ। ਹੁਣ ਤਾਂ ਪਤੀ ਵੱਲੋਂ ਕਰਵਾਚੌਥ ਦੇ ਮੌਕੇ ਤੇ ਅਨੋਖਾ ਕੰਮ ਕੀਤਾ ਗਿਆ ਹੈ ਜਿੱਥੇ ਪਤਨੀ ਦਾ ਪ੍ਰੇਮੀ ਨਾਲ ਕਰਵਾ ਕੇ ਆਪਣੇ ਬੱਚਿਆਂ ਦੀ ਜਿੰਮੇਵਾਰੀ ਵੀ ਲਈ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਬਿਹਾਰ ਤੋਂ ਸਾਹਮਣੇ ਆਇਆ ਹੈ।
ਕਰਵਾਚੌਥ ਦੇ ਮੌਕੇ ਉੱਤੇ ਇਕ ਪਤੀ ਵੱਲੋਂ ਆਪਣੀ ਪਤਨੀ ਦੀ ਖੁਸ਼ੀ ਨੂੰ ਦੇਖਦਿਆ ਹੋਇਆ ਪਰਿਵਾਰ ਅਤੇ ਪਿੰਡ ਵਾਸੀਆਂ ਦੀ ਸਹਿਮਤੀ ਦੇ ਨਾਲ ਆਪਣੀ ਪਤਨੀ ਦਾ ਵਿਆਹ ਉਸ ਦੇ ਪ੍ਰੇਮੀ ਦੇ ਨਾਲ ਕਰਵਾ ਚੌਥ ਦੇ ਦਿਨ ਕਰਵਾ ਦਿੱਤਾ ਗਿਆ ਹੈ। 2012 ਦੇ ਵਿੱਚ ਜਦੋਂ 16 ਸਾਲਾਂ ਦੀ ਪਤਨੀ ਦਾ ਵਿਆਹ ਸਰਵਣ ਦੇ ਨਾਲ ਕਰ ਦਿੱਤਾ ਗਿਆ ਸੀ। ਜਿਨ੍ਹਾਂ ਦੇ 2 ਤੋਂ 8 ਸਾਲ ਦੇ ਦਰਮਿਆਨ ਚਾਰ ਬੱਚੇ ਵੀ ਹਨ। ਜਿੱਥੇ ਹੁਣ ਪਤਨੀ ਵੱਲੋਂ ਆਪਣੇ ਪਤੀ ਨੂੰ ਦੱਸਿਆ ਗਿਆ ਸੀ ਕਿ ਪਿਛਲੇ ਕੁਝ ਸਾਲਾਂ ਤੋਂ ਉਹ ਆਪਣੇ ਪ੍ਰੇਮੀ ਛੋਟੂ ਦੇ ਨਾਲ ਵਿਆਹ ਕਰਵਾਉਣਾ ਚਾਹੁੰਦੀ ਹੈ।
ਜਿਸ ਵਾਸਤੇ ਉਸ ਵੱਲੋਂ ਆਪਣੇ ਬੱਚਿਆਂ ਨੂੰ ਛੱਡ ਕੇ ਜਾਣ ਦਾ ਫ਼ੈਸਲਾ ਵੀ ਕਰ ਲਿਆ ਗਿਆ ਸੀ। ਪਤੀ ਵੱਲੋਂ ਆਪਣੀ ਪਤਨੀ ਦੀ ਇਸ ਇੱਛਾ ਨੂੰ ਪੂਰਾ ਕਰਨ ਵਾਸਤੇ ਕਰਵਾ ਚੌਥ ਦਾ ਦਿਨ ਚੁਣਿਆ ਗਿਆ ਜਿਸ ਵਾਸਤੇ ਪਰਿਵਾਰ ਨਾਲ ਸਲਾਹ ਮਸ਼ਵਰਾ ਕਰਕੇ ਪੰਚਾਇਤ ਦੇ ਵਿੱਚ ਆਪਣੀ ਪਤਨੀ ਦਾ ਵਿਆਹ ਉਸ ਦੇ ਪ੍ਰੇਮੀ ਨਾਲ ਕਰਵਾ ਦਿੱਤਾ ਗਿਆ। ਪਤੀ ਵੱਲੋਂ ਬੱਚਿਆਂ ਦੀ ਜਿੰਮੇਵਾਰੀ ਵੀ ਲਈ ਗਈ ਹੈ।
Home ਤਾਜਾ ਜਾਣਕਾਰੀ ਪਤੀ ਨੇ ਕਰਵਾਚੌਥ ਤੇ ਕੀਤਾ ਅਨੋਖਾ ਕੰਮ, ਪਤਨੀ ਦਾ ਵਿਆਹ ਪ੍ਰੇਮੀ ਨਾਲ ਕਰਵਾ ਬੱਚਿਆਂ ਦੀ ਵੀ ਲਈ ਜਿਮੇਂਵਾਰੀ
ਤਾਜਾ ਜਾਣਕਾਰੀ