ਆਈ ਤਾਜ਼ਾ ਵੱਡੀ ਖਬਰ

ਕਰੋਨਾ ਦੇ ਕਾਰਨ ਜਿੱਥੇ ਲੋਕਾਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਸਰਕਾਰ ਵੱਲੋਂ ਤਾਲਾਬੰਦੀ ਕਰ ਦਿੱਤੀ ਗਈ ਸੀ। ਉਥੇ ਹੀ ਕੀਤੀ ਗਈ ਇਸ ਤਾਲਾਬੰਦੀ ਦੇ ਚਲਦਿਆਂ ਹੋਇਆਂ ਲੋਕਾਂ ਨੂੰ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਅਤੇ ਕਾਰੋਬਾਰ ਠੱਪ ਹੋਣ ਕਾਰਨ ਘਰ ਦਾ ਗੁਜਾਰਾ ਕਰਨਾ ਵੀ ਮੁਸ਼ਕਿਲ ਹੋ ਗਿਆ ਸੀ। ਜਿਸ ਦੇ ਚੱਲਦੇ ਹੋਏ ਕਈ ਲੋਕ ਮਾਨਸਿਕ ਤਣਾਅ ਦੇ ਸ਼ਿਕਾਰ ਵੀ ਹੋਏ ਅਤੇ ਇਸ ਮਾਨਸਿਕ ਤਣਾਅ ਦੇ ਚਲਦਿਆਂ ਹੋਇਆਂ ਬਹੁਤ ਸਾਰੇ ਪ੍ਰਵਾਰਾਂ ਵਿੱਚ ਝਗੜੇ ਹੋਣ ਕਾਰਨ ਕਈ ਲੋਕਾਂ ਵੱਲੋਂ ਪ੍ਰੇਸ਼ਾਨੀ ਦੇ ਕਾਰਨ ਆਪਣੀ ਜਾਨ ਤੱਕ ਦੇ ਦਿੱਤੀ ਗਈ।

ਇਸ ਤਰਾਂ ਹੀ ਹੋਰ ਪਰਿਵਾਰਕ ਵਿਵਾਦਾਂ ਦੇ ਚਲਦਿਆਂ ਹੋਇਆਂ ਕਈ ਲੋਕਾਂ ਵੱਲੋਂ ਅਜਿਹੇ ਗਲਤ ਕਦਮ ਚੁੱਕ ਲਏ ਜਾਂਦੇ ਹਨ। ਜਿਸ ਕਾਰਨ ਕਈ ਲੋਕਾਂ ਦੀ ਜਾਨ ਜਾਣ ਤੇ ਉਨ੍ਹਾਂ ਘਰਾਂ ਵਿੱਚ ਸੋਗ ਦੀ ਲਹਿਰ ਫੈਲ ਜਾਂਦੀ ਹੈ। ਹੁਣ ਪੰਜਾਬ ਵਿੱਚ ਇੱਥੇ ਨਹਿਰ ਵਿੱਚ ਪਤਨੀ ਵੱਲੋਂ ਛਾਲ ਮਾਰੇ ਜਾਣ ਤੇ ਉਸ ਨੂੰ ਬਚਾਉਣ ਲਈ ਪਤੀ ਦੇ ਜਾਣ ਉਪਰੰਤ ਦੋਨੋਂ ਹੀ ਤੇਜ਼ ਵਹਾਅ ਵਿਚ ਰੁੜ ਗਏ ਹਨ ਜਿਸ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਸਰਦੂਲਗੜ੍ਹ ਦੇ ਅਧੀਨ ਆਉਂਦੇ ਪਿੰਡ ਫਤਿਹਪੁਰ ਤੋਂ ਸਾਹਮਣੇ ਆਇਆ ਹੈ।

ਜਿੱਥੇ ਇਸ ਪਿੰਡ ਦੀ ਰਹਿਣ ਵਾਲੀ ਕਿਰਨ ਕੌਰ 28 ਸਾਲਾ ਪਤਨੀ ਸੁਖਵਿੰਦਰ ਸਿੰਘ ਘਰ ਵਿੱਚ ਛੋਟੇ-ਮੋਟੇ ਵਿਵਾਦ ਦੇ ਚਲਦਿਆਂ ਹੋਇਆਂ ਪਰੇਸ਼ਾਨੀ ਵਿੱਚ ਸੀ, ਜਿਸ ਵੱਲੋਂ ਇਸੇ ਮਾਨਸਿਕ ਤਣਾਅ ਦੇ ਦੌਰਾਨ ਭਾਖੜਾ ਨਹਿਰ ਦੇ ਵਿੱਚ ਛਾਲ ਮਾਰ ਦਿੱਤੀ ਗਈ, ਜੋ ਕਿ ਉਨ੍ਹਾਂ ਦੇ ਘਰ ਦੇ ਨਜ਼ਦੀਕੀ ਸੀ।

ਪਤਨੀ ਨੂੰ ਬਚਾਉਣ ਲਈ ਜਿੱਥੇ ਤੁਰੰਤ ਹੀ ਪਤੀ 31 ਸਾਲਾ ਸੁਖਵਿੰਦਰ ਸਿੰਘ ਨੇ ਨਹਿਰ ਵਿਚ ਛਾਲ ਮਾਰੀ ਅਤੇ ਆਪਣੀ ਪਤਨੀ ਨੂੰ ਬਚਾਉਣ ਵਿਚ ਕਾਮਯਾਬ ਹੋਇਆ ਅਤੇ ਉਸ ਨੂੰ ਕਿਨਾਰੇ ਤੇ ਵੀ ਲੈ ਆਇਆ, ਪਰ ਅਚਾਨਕ ਹੀ ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਪਤੀ-ਪਤਨੀ ਦੋਨੋਂ ਹੀ ਪਾਣੀ ਦੇ ਵਹਾਅ ਵਿਚ ਅੱਗੇ ਵਹਿ ਗਏ। ਪਿੰਡ ਵਾਸੀਆਂ ਵੱਲੋਂ ਜਿੱਥੇ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਪੁਲਸ ਪ੍ਰਸ਼ਾਸਨ ਨੂੰ ਇਸ ਦੀ ਜਾਣਕਾਰੀ ਦਿੱਤੀ ਗਈ ਹੈ ਅਤੇ ਅੱਜ ਤਕ ਉਨ੍ਹਾਂ ਦਾ ਕੋਈ ਵੀ ਪਤਾ ਨਹੀਂ ਲੱਗ ਸਕਿਆ ਹੈ।


ਤਾਜਾ ਜਾਣਕਾਰੀ
ਪੰਜਾਬ ਚ ਇਥੇ ਨਹਿਰ ਚ ਪਤਨੀ ਨੇ ਮਾਰੀ ਛਾਲ, ਬਚਾਉਣ ਗਿਆ ਪਤੀ ਵੀ ਰੁੜ੍ਹਿਆ- ਤਾਜਾ ਵੱਡੀ ਖਬਰ
ByadminJune 29, 2022Comments Off on ਪੰਜਾਬ ਚ ਇਥੇ ਨਹਿਰ ਚ ਪਤਨੀ ਨੇ ਮਾਰੀ ਛਾਲ, ਬਚਾਉਣ ਗਿਆ ਪਤੀ ਵੀ ਰੁੜ੍ਹਿਆ- ਤਾਜਾ ਵੱਡੀ ਖਬਰ
Previous Postਪੰਜਾਬ ਦੇ ਮੌਸਮ ਬਾਰੇ ਹੁਣ ਜਾਰੀ ਹੋਇਆ ਇਹ ਨਵਾਂ ਵੱਡਾ ਅਲਰਟ ਮੀਂਹ ਪੈਣ ਦੇ ਬਾਰੇ
Next Postਪੰਜਾਬ ਚ ਇਥੇ ਸਾਢੇ 9 ਮਹੀਨੇ ਦੇ ਬੱਚੇ ਦੀ ਮੌਤ ਬਾਲਟੀ ਚ ਡੁੱਬਣ ਕਾਰਨ ਹੋਈ, ਛਾਇਆ ਸੋਗ