ਆਈ ਤਾਜ਼ਾ ਵੱਡੀ ਖਬਰ
ਇੰਨੀ ਦਿਨੀ ਜਿੱਥੇ ਤਿਉਹਾਰਾਂ ਦੇ ਮੌਕੇ ਤੇ ਜਿਥੇ ਲੋਕਾਂ ਵੱਲੋਂ ਖ਼ੁਸ਼ੀ ਖ਼ੁਸ਼ੀ ਤਿਉਹਾਰਾਂ ਨੂੰ ਮਨਾਇਆ ਜਾ ਰਿਹਾ ਹੈ। ਉੱਥੇ ਹੀ ਬਹੁਤ ਸਾਰੇ ਹਾਦਸੇ ਵਾਪਰ ਰਹੇ ਹਨ, ਇਨ੍ਹਾਂ ਹਾਦਸਿਆ ਦੇ ਕਾਰਨ ਲੋਕਾਂ ਦੀਆਂ ਖੁਸ਼ੀਆਂ ਗਮ ਵਿੱਚ ਤਬਦੀਲ ਹੋ ਜਾਂਦੀਆਂ ਹਨ। ਪਰ ਅਚਾਨਕ ਕੁੱਝ ਅਜਿਹੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ ਜਿਸ ਬਾਰੇ ਕਿਸੇ ਵੱਲੋਂ ਸੋਚਿਆ ਵੀ ਨਹੀਂ ਗਿਆ ਹੁੰਦਾ ਅਤੇ ਅਜਿਹੀਆਂ ਘਟਨਾਵਾਂ ਦਾ ਸ਼ਿਕਾਰ ਹੋਣ ਨਾਲ ਬਹੁਤ ਸਾਰੇ ਲੋਕਾਂ ਦੀ ਜਾਨ ਚਲੀ ਜਾਂਦੀ ਹੈ। ਅਚਾਨਕ ਹੀ ਅਜਿਹੇ ਹਾਦਸੇ ਲੋਕਾਂ ਨਾਲ ਉਸ ਸਮੇਂ ਵਾਪਰ ਜਾਂਦੇ ਹਨ ਜਦੋਂ ਉਹ ਘਰ ਵਿੱਚ ਹੀ ਮੌਜੂਦ ਹੁੰਦੇ ਹਨ ਅਤੇ ਅਜਿਹੇ ਹਾਦਸਿਆਂ ਤੋਂ ਅਣਜਾਣ ਹੁੰਦੇ ਹਨ।
ਨਾਲ ਉਨ੍ਹਾਂ ਲੋਕਾਂ ਦੇ ਮਨਾਂ ਵਿਚ ਡਰ ਪੈਦਾ ਹੋ ਜਾਂਦਾ ਹੈ। ਹੁਣ ਟੈਲੀਵਿਜ਼ਨ ਵਿੱਚ ਅਚਾਨਕ ਜ਼ਬਰਦਸਤ ਧਮਾਕਾ ਹੋਇਆ ਹੈ ਜਿੱਥੇ ਇਹ ਆਵਾਜ਼ 500 ਮੀਟਰ ਤੱਕ ਸੁਣੀ ਗਈ ਹੈ ਅਤੇ ਇੱਕ ਦੀ ਮੌਤ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਯੂਪੀ ਤੋਂ ਸਾਹਮਣੇ ਆਇਆ ਹੈ ਜਿਥੇ ਮੰਗਲਵਾਰ ਨੂੰ ਗਾਜ਼ੀਆਬਾਦ ਵਿਚ ਇਕ ਘਰ ਵਿਚ ਟੀਵੀ ਵਿੱਚ ਧਮਾਕਾ ਹੋਣ ਨਾਲ ਇਕ ਨੌਜਵਾਨ ਦੀ ਮੌਤ ਹੋ ਗਈ ਹੈ ਜਿੱਥੇ ਘਰ ਪੂਰੀ ਤਰ੍ਹਾਂ ਹਿੱਲ ਗਿਆ ਹੈ ਉਥੇ ਹੀ ਕੰਧਾਂ ਵਿੱਚ ਵੀ ਤਰੇੜਾਂ ਆ ਗਈਆਂ ਹਨ। ਦੱਸ ਦਈਏ ਕਿ ਇਹ ਘਟਨਾ ਹਰਸ਼ ਵਿਹਾਰ ਵਿਚ ਉਸ ਸਮੇਂ ਵਾਪਰੀ ਜਦੋਂ ਕਰਨ ਨਾਮ ਦਾ ਲੜਕਾ ਆਪਣੇ ਦੋਸਤ ਓਮੇਦਰ ਦੇ ਨਾਲ ਆਪਣੇ ਘਰ ਦੇ ਕਮਰੇ ਵਿੱਚ ਮੌਜੂਦ ਸੀ ਅਤੇ ਉਥੇ ਹੀ ਕਰਨ ਦੀ ਮਾਂ ਵੀ ਮੌਜੂਦ ਸੀ। ਸੋਮਵਾਰ ਨੂੰ ਜਿੱਥੇ ਕਰਨ ਨੂੰ ਇੱਕ ਕੁੱਤੇ ਵੱਲੋਂ ਵੱਢ ਦਿੱਤਾ ਗਿਆ ਸੀ।
ਉਥੇ ਵੀ ਮੰਗਲਵਾਰ ਨੂੰ ਉਸ ਦਾ ਦੋਸਤ ਮਿੱਤਰ ਉਸਦੇ ਟੀਕਾ ਲਗਵਾਉਣ ਲਈ ਲੈ ਕੇ ਗਿਆ ਸੀ ਅਤੇ ਉਸ ਤੋਂ ਬਾਅਦ ਉਹ ਕਰਨ ਦੇ ਘਰ ਵਿਚ ਠਹਿਰੇ ਸਨ। ਜਿੱਥੇ ਉਹ ਢਾਈ ਵਜੇ ਦੇ ਕਰੀਬ ਦੋਨੋ ਟੀਵੀ ਵੇਖ ਰਹੇ ਸਨ ਤਾਂ ਅਚਾਨਕ ਟੀਵੀ ਵਿੱਚ ਅਜਿਹਾ ਧਮਾਕਾ ਹੋਇਆ ਜਿਸ ਨਾਲ ਪੂਰਾ ਘਰ ਹਿਲ਼ ਗਿਆ ਅਤੇ ਇਕ ਕੰਧ ਵੀ ਨੁਕਸਾਨੀ ਗਈ।
ਘਰ ਵਿਚ ਮੌਜੂਦ ਜਿੱਥੇ ਕਰਨ ਦੀ ਭਰਜਾਈ ਭਰਾ ਮੌਕੇ ਤੇ ਭੱਜ ਕੇ ਆਏ ਅਤੇ ਵੇਖਿਆ ਗਿਆ ਕਿ ਕਮਰੇ ਵਿਚ ਮੌਜੂਦ ਦੋ ਦੋਸਤ ਅਤੇ ਮਾਂ ਜ਼ਖਮੀ ਹਾਲਤ ਵਿੱਚ ਸਨ। ਜਿਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਜਿੱਥੇ ਓਮੇਂਦਰ ਦੀ ਮੌਤ ਹੋ ਗਈ। ਉਥੇ ਹੀ ਕਰਨ ਅਤੇ ਉਸਦੀ ਮਾਂ ਜੇਰੇ ਇਲਾਜ ਹਨ। ਇਸ ਧਮਾਕੇ ਦੀ ਆਵਾਜ਼ 500 ਮੀਟਰ ਤੱਕ ਸੁਣਾਈ ਦਿੱਤੀ ਗਈ ਹੈ।
ਤਾਜਾ ਜਾਣਕਾਰੀ