ਆਈ ਤਾਜ਼ਾ ਵੱਡੀ ਖਬਰ
ਅੱਜਕਲ ਲੋਕਾਂ ਦੇ ਖਾਣ ਪੀਣ ਵਿਚ ਜਿਥੇ ਕਾਫ਼ੀ ਤਬਦੀਲੀ ਆ ਗਈ ਹੈ ਜਿਸ ਦੇ ਚਲਦਿਆਂ ਹੋਇਆਂ ਲੋਕਾਂ ਨੂੰ ਬਹੁਤ ਸਾਰੀਆਂ ਬੀਮਾਰੀਆਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਖਾਣ ਵਾਲੀ ਹਰ ਇਕ ਚੀਜ਼ ਦੇ ਉਪਰ ਜਿੱਥੇ ਜ਼ਹਿਰੀਲੀ ਅਤੇ ਕੀਟਨਾਸ਼ਕ ਸਪਰੇਅ ਕੀਤੀ ਜਾਂਦੀ ਹੈ ਜਿੱਥੇ ਇਹ ਸਪਰੇ ਜੀਵ ਜੰਤੂਆਂ ਤੋਂ ਬਚਾਅ ਲਈ ਕੀਤੀ ਜਾਂਦੀ ਹੈ। ਉੱਥੇ ਹੀ ਇਹ ਕੀਟਨਾਸ਼ਕ ਸਪਰੇਅ ਇਨਸਾਨੀ ਜ਼ਿੰਦਗੀ ਲਈ ਘਾਤਕ ਸਾਬਤ ਹੋ ਰਹੀ ਹੈ ਜਿਸ ਕਾਰਨ ਬਹੁਤ ਸਾਰੇ ਇਨਸਾਨ ਕਈ ਗੰਭੀਰ ਸਮੱਸਿਆਵਾਂ ਤੋਂ ਪੀੜਤ ਹਨ।ਜਿਸਦੇ ਚਲਦੇ ਹੋਏ ਉਹਨਾਂ ਨੂੰ ਕਈ ਤਰਾਂ ਦੀਆਂ ਮੁਸੀਬਤਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ ਪਰ ਕਈ ਵਾਰ ਅਚਾਨਕ ਅਜਿਹੇ ਮਾਮਲੇ ਸਾਹਮਣੇ ਆ ਜਾਂਦੇ ਹਨ ਜਿਸ ਬਾਰੇ ਕਿਸੇ ਵੱਲੋਂ ਸੋਚਿਆ ਵੀ ਨਹੀਂ ਗਿਆ ਹੁੰਦਾ। ਅਣਜਾਣੇ ਵਿਚ ਕੀਤੀ ਹੋਈ ਗਲਤੀ ਸਾਰੇ ਪਰਿਵਾਰ ਲਈ ਭਾਰੀ ਪੈ ਜਾਂਦੀ ਹੈ।
ਜਿੱਥੇ ਇੱਕ ਛੋਟੀ ਜਿਹੀ ਗਲਤੀ ਦੇ ਕਾਰਨ ਸਾਰੇ ਪਰਿਵਾਰ ਉਪਰ ਜਾਨ ਤੇ ਖਤਰਾ ਪੈਦਾ ਹੋ ਜਾਂਦਾ ਹੈ। ਹੁਣ ਤਕ ਪਾਣੀ ਪੀਣ ਨਾਲ ਇੱਕੋ ਹੀ ਪਰਿਵਾਰ ਦੇ 9 ਲੋਕਾਂ ਦੀ ਸਿਹਤ ਖਰਾਬ ਹੋਈ ਹੈ ਅਤੇ ਗੰਭੀਰ ਹਾਲਤ ਕਾਰਨ ਹਸਪਤਾਲ ਦਾਖਲ ਕਰਾਇਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਪੰਜਾਬ ਦੇ ਗੁਆਂਢੀ ਸੂਬੇ ਰਾਜਸਥਾਨ ਤੋਂ ਸਾਹਮਣੇ ਆਇਆ ਹੈ। ਜਿੱਥੇ ਜੈਸਲਮੇਰ ਜ਼ਿਲ੍ਹੇ ਦੇ ਅਧੀਨ ਆਉਣ ਵਾਲੇ ਪਿੰਡ ਭਰੇਵਾਲਾ ਦੇ ਵਿਚ ਇਕ ਹੀ ਪਰਿਵਾਰ ਦੇ 9 ਲੋਕਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ, ਇਕ ਦੀ ਸਥਿਤੀ ਵਧੇਰੇ ਗੰਭੀਰ ਹੋਣ ਕਾਰਨ ਜੋਧਪੁਰ ਦੇ ਹਸਪਤਾਲ ਵਿਚ ਭੇਜ ਦਿੱਤਾ ਗਿਆ ਹੈ।
ਦੱਸਿਆ ਗਿਆ ਹੈ ਕਿ ਜਿੱਥੇ ਇਕ ਹੀ ਪਰਿਵਾਰ ਦੇ ਮੈਂਬਰਾਂ ਵੱਲੋਂ ਜ਼ਹਿਰੀਲਾ ਪਾਣੀ ਪੀ ਲਿਆ ਗਿਆ ਸੀ ਜਿਸ ਕਾਰਨ ਇਹ ਸਭ ਕੁੱਝ ਵਾਪਰਿਆ ਹੈ। ਘਰ ਵਿਚ ਜਿਥੇ ਖੇਤਾ ਚ ਕੀਟਨਾਸ਼ਕ ਛਿੜਕਾਅ ਕੀਤਾ ਗਿਆ ਸੀ ਅਤੇ ਉਸ ਘੜੇ ਵਿਚ ਫਿਰ ਤੋਂ ਔਰਤ ਵੱਲੋਂ ਉਸ ਨੂੰ ਸਾਫ ਕਰ ਕੇ ਪੀਣ ਵਾਸਤੇ ਪਾਣੀ ਭਰਿਆ ਗਿਆ ਸੀ ਅਤੇ ਉਸ ਵਿੱਚੋਂ ਹੀ ਪਰਿਵਾਰ ਵਾਸਤੇ ਚਾਹ ਬਣਾਈ ਗਈ ਸੀ।
ਪਰਿਵਾਰ ਵੱਲੋਂ ਘੜੇ ਚੋਂ ਪੀਤੇ ਗਏ ਪਾਣੀ ਅਤੇ ਚਾਹ ਦੇ ਕਾਰਨ ਹਾਲਤ ਖਰਾਬ ਹੋ ਗਈ ਅਤੇ ਛੇ ਲੋਕਾਂ ਨੂੰ ਇਲਾਜ ਵਾਸਤੇ ਪਿੰਡ ਦੇ ਹਸਪਤਾਲ ਲਿਜਾਇਆ ਗਿਆ ਹੈ ਜਦ ਕਿ ਇੱਕ ਦੀ ਸਥਿਤੀ ਗੰਭੀਰ ਹੋਣ ਤੇ ਹੋਰ ਹਸਪਤਾਲ ਭੇਜਿਆ ਗਿਆ ਹੈ। ਇਹ ਪਾਣੀ ਪੀਣ ਕਾਰਨ ਪਰਿਵਾਰ ਦੇ ਨੌ ਲੋਕਾਂ ਦੀ ਸਿਹਤ ਖਰਾਬ ਹੋਈ।
Home ਤਾਜਾ ਜਾਣਕਾਰੀ ਅਚਾਨਕ ਪਾਣੀ ਪੀਣ ਨਾਲ ਇਕੋ ਪਰਿਵਾਰ ਦੇ 9 ਲੋਕਾਂ ਦੀ ਸਿਹਤ ਹੋਈ ਖਰਾਬ, ਗੰਭੀਰ ਹਾਲਤ ਚ ਹਸਪਤਾਲ ਕਰਾਇਆ ਦਾਖਿਲ
ਤਾਜਾ ਜਾਣਕਾਰੀ