BREAKING NEWS
Search

ਪੰਜਾਬ ਚ ਇਥੇ ਹੋਇਆ ਅਨੋਖਾ ਵਿਆਹ, ਸਾਰੇ ਪਾਸੇ ਹੋਈ ਚਰਚਾ- ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ 

ਦੇਸ਼ ਅੰਦਰ ਬਹੁਤ ਸਾਰੀਆਂ ਅਜਿਹੀਆਂ ਖਬਰਾ ਆਏ ਦਿਨ ਹੀ ਸਾਹਮਣੇ ਆ ਜਾਂਦੀਆਂ ਹਨ ਜੋ ਲੋਕਾਂ ਨੂੰ ਹੈਰਾਨ ਕਰ ਦਿੰਦੀਆਂ ਹਨ ਜਿਨ੍ਹਾਂ ਵਿੱਚ ਬਹੁਤ ਸਾਰੀਆਂ ਖਬਰਾਂ ਅੱਜਕਲ ਦੀ ਨੌਜਵਾਨ ਪੀੜੀ ਦੇ ਨਾਲ ਜੁੜੀਆਂ ਹੁੰਦੀਆਂ ਹਨ। ਕਰੋਨਾ ਵਿਚ ਜਿੱਥੇ ਲੋਕਾਂ ਦੇ ਇਕੱਠ ਨੂੰ ਘਟਾ ਦਿਤਾ ਗਿਆ ਸੀ ਅਤੇ ਬਹੁਤ ਸਾਰੇ ਪਰਵਾਰਾਂ ਵੱਲੋਂ ਕਰੋਨਾ ਦੇ ਦੌਰ ਵਿੱਚ ਸਾਦੇ ਵਿਆਹ ਦਾ ਰਿਵਾਜ਼ ਵੀ ਸ਼ੁਰੂ ਕਰ ਦਿੱਤਾ ਗਿਆ ਸੀ । ਸਾਦੇ ਵਿਆਹਾਂ ਦੇ ਸ਼ੁਰੂ ਹੋਏ ਰਿਵਾਜ਼ ਨੇ ਜਿੱਥੇ ਲੋਕਾਂ ਦੇ ਫਜ਼ੂਲ ਖਰਚੇ ਨੂੰ ਘਟਾ ਦਿੱਤਾ ਸੀ ਅਤੇ ਨੌਜਵਾਨ ਪੀੜੀ ਵਿੱਚ ਵੀ ਸਾਦੇ ਵਿਆਹ ਕਰਵਾਉਣ ਨੂੰ ਉਤਸ਼ਾਹਿਤ ਕੀਤਾ ਸੀ।

ਉਥੇ ਹੀ ਕਰੋਨਾ ਦੇ ਦੌਰਾਨ ਸਾਦੇ ਵਿਆਹਾਂ ਦੀਆਂ ਬਹੁਤ ਸਾਰੀਆਂ ਮਿਸਾਲਾਂ ਸਾਹਮਣੇ ਆਈਆਂ ਸਨ ਜਿਥੇ ਲੋਕਾਂ ਵੱਲੋਂ ਅਜਿਹੇ ਬਿਆਨ ਦੀ ਸ਼ਲਾਘਾ ਵੀ ਕੀਤੀ ਗਈ। ਉਥੇ ਹੀ ਕੁਝ ਅਜਿਹੇ ਸਾਦੇ ਵਿਆਹ ਕਈ ਵਿਵਾਦਾਂ ਦੇ ਚਲਦਿਆਂ ਚਰਚਾ ਦਾ ਵਿਸ਼ਾ ਬਣ ਜਾਂਦੇ ਹਨ। ਹੁਣ ਪੰਜਾਬ ਵਿੱਚ ਇੱਥੇ ਅਨੋਖਾ ਵਿਆਹ ਹੋਇਆ ਹੈ ਜਿਸ ਦੀ ਚਰਚਾ ਸਭ ਪਾਸੇ ਹੋ ਰਹੀ ਹੈ ਜਿਸ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਜਲੰਧਰ ਤੋਂ ਸਾਹਮਣੇ ਆਇਆ ਹੈ ਜਿੱਥੇ ਇਕ ਨੌਜਵਾਨ ਲੜਕੇ ਅਤੇ ਲੜਕੀ ਵੱਲੋਂ ਥਾਣੇ ਦੇ ਬਾਹਰ ਵਿਆਹ ਕਰਵਾਇਆ ਗਿਆ ਹੈ।

ਜਿਥੇ ਇੱਕ ਨੌਜਵਾਨ ਲੜਕੀ ਅਤੇ ਲੜਕਾ ਆਪਸੀ ਪਿਆਰ ਦੇ ਚਲਦੇ ਹੋਏ ਵਿਆਹ ਕਰਵਾਉਣਾ ਚਾਹੁੰਦੇ ਸਨ ਉਥੇ ਹੀ ਦੋਹਾਂ ਦੇ ਪਰਿਵਾਰ ਇਸ ਵਿਆਹ ਨੂੰ ਮਨਜ਼ੂਰੀ ਨਹੀਂ ਦੇ ਰਹੇ ਸਨ। ਜਿਸ ਵਿਰੋਧ ਦੇ ਕਾਰਨ ਦੋਨੋਂ ਪਰਵਾਰ ਹੀ ਮਹਿਲਾ ਥਾਣੇ ਪਹੁੰਚੇ ਅਤੇ ਉਸ ਤੋਂ ਬਾਅਦ ਇਹ ਮਾਮਲਾ ਥਾਣਾ ਬਾਰਾਂਦਰੀ ਦੀ ਪੁਲਸ ਕੋਲ ਪਹੁੰਚ ਗਿਆ। ਪੁਲਸ ਵੱਲੋਂ ਦੋਹਾਂ ਪਰਿਵਾਰਾਂ ਨੂੰ ਥਾਣੇ ਬੁਲਾਇਆ ਗਿਆ ਅਤੇ ਆਪਸੀ ਸਮਝੌਤਾ ਕਰਵਾਉਣ ਤੋਂ ਬਾਅਦ ਪ੍ਰੇਮੀ ਜੋੜੇ ਦਾ ਵਿਆਹ ਪੁਲਿਸ ਥਾਣੇ ਦੇ ਬਾਹਰ ਕਰਵਾ ਦਿੱਤਾ ਗਿਆ।

ਜਿੱਥੇ ਪੁਲਿਸ ਵੱਲੋਂ ਦੋਹਾਂ ਨੂੰ ਇਸ ਵਿਆਹ ਵਾਸਤੇ ਸਹਿਮਤੀ ਦੇ ਦਿੱਤੀ ਗਈ ਉਥੇ ਹੀ ਥਾਣੇ ਦੇ ਬਾਹਰ ਇਕ ਦੂਸਰੇ ਨੂੰ ਮਾਲਾ ਪਹਿਨਾ ਕੇ ਵਿਆਹ ਕੀਤਾ ਗਿਆ। ਜਿੱਥੇ ਝਗੜਾ ਹੋਣ ਦੀ ਸੂਰਤ ਵਿਚ ਪੁਲਿਸ ਕੋਲ ਇਸ ਮਾਮਲੇ ਦੀ ਸ਼ਿਕਾਇਤ ਪਹੁੰਚੀ ਸੀ ਉਥੇ ਹੀ ਪੁਲਸ ਵੱਲੋਂ ਦੋਹਾਂ ਧਿਰਾਂ ਦਾ ਸਮਝੌਤਾ ਕਰਵਾ ਦਿੱਤਾ ਗਿਆ ਹੈ ਅਤੇ ਪੁਲਿਸ ਵੱਲੋਂ ਕਰਵਾਏ ਗਏ ਇਸ ਵਿਆਹ ਦੀ ਸ਼ਲਾਘਾ ਬਹੁਤ ਸਾਰੇ ਲੋਕਾਂ ਵੱਲੋਂ ਕੀਤੀ ਜਾ ਰਹੀ ਹੈ।



error: Content is protected !!