ਆਈ ਤਾਜ਼ਾ ਵੱਡੀ ਖਬਰ
ਪਹਿਲਾਂ ਦੇ ਮੁਕਾਬਲੇ ਜਿਥੇ ਅੱਜਕਲ੍ਹ ਬਹੁਤ ਸਾਰੇ ਰਿਸ਼ਤੇ ਟੁੱਟਣ ਦੀਆਂ ਘਟਨਾਵਾਂ ਆਮ ਹੀ ਹੋ ਗਈਆਂ ਹਨ ਅਤੇ ਲੋਕਾਂ ਵਿੱਚ ਤਲਾਕ ਲੈਣਾ ਇਕ ਆਮ ਗੱਲ ਹੈ। ਜਿੱਥੇ ਪਰਿਵਾਰਾਂ ਵੱਲੋਂ ਕੀਤੇ ਗਏ ਰਿਸ਼ਤੇ ਟੁੱਟਦੇ ਹੋਏ ਦੇਖੇ ਜਾਂਦੇ ਹਨ ਉਥੇ ਹੀ ਬਹੁਤ ਸਾਰੇ ਨੌਜਵਾਨਾਂ ਵੱਲੋਂ ਅੱਜ ਪ੍ਰੇਮ ਵਿਆਹ ਕਰਵਾਉਣ ਨੂੰ ਪਹਿਲ ਦਿੱਤੀ ਜਾਂਦੀ ਹੈ। ਜਿੱਥੇ ਬਹੁਤ ਸਾਰੇ ਅੰਤਰ ਜਾਤੀ ਵਿਆਹ ਵੀ ਕੀਤੇ ਜਾਂਦੇ ਹਨ ਅਤੇ ਬਾਅਦ ਵਿੱਚ ਜਾਤ-ਪਾਤ ਅਤੇ ਧਰਮ ਦੇ ਨਾਂਅ ਨੂੰ ਲੈ ਕੇ ਹੀ ਇਹ ਅਕਸਰ ਝਗੜੇ ਦਾ ਕਾਰਨ ਬਣਦੇ ਹਨ। ਜਿੱਥੇ ਪਤੀ-ਪਤਨੀ ਇੱਕ ਦੂਸਰੇ ਤੋਂ ਵੱਖ ਹੋ ਜਾਂਦੇ ਹਨ ਉਥੇ ਹੀ ਉਸ ਦਾ ਅਸਰ ਬੱਚਿਆਂ ਉੱਪਰ ਵੀ ਵੇਖਿਆ ਜਾਂਦਾ ਹੈ।
ਅਜਿਹੀਆਂ ਘਟਨਾਵਾਂ ਦੇ ਚਲਦਿਆਂ ਹੋਇਆਂ ਬਹੁਤ ਸਾਰੇ ਪਤੀ-ਪਤਨੀ ਵੱਲੋਂ ਇੱਕ ਦੂਸਰੇ ਦੇ ਨਾਲ ਵਿਸ਼ਵਾਸਘਾਤ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ। ਹੁਣ ਪਤੀ ਵੱਲੋਂ ਪਤਨੀ ਦਾ ਇਸ ਕਾਰਨ ਗਲਾ ਵੱਢ ਕੇ ਹੱਤਿਆ ਕੀਤੀ ਗਈ ਹੈ ਅਤੇ ਤਿੰਨ ਸਾਲ ਪਹਿਲਾਂ ਲਵ ਮੈਰਿਜ ਕਰਵਾਈ ਗਈ ਸੀ ਜਿਸ ਬਾਰੇ ਤਾਜ਼ਾ ਖਬਰ ਸਾਹਮਣੇ ਆਈ। ਸਭ ਜਾਣਕਾਰੀ ਅਨੁਸਾਰ ਇਹ ਮਾਮਲਾ ਮੁੰਬਈ ਤੋਂ ਸਾਹਮਣੇ ਆਇਆ ਹੈ ਜਿੱਥੇ ਤਿੰਨ ਸਾਲ ਪਹਿਲਾਂ ਮੁਸਲਿਮ ਮੁਹੰਮਦ ਸ਼ੇਖ ਵੱਲੋਂ 23 ਸਾਲਾਂ ਦੀ ਹਿੰਦੂ ਲੜਕੀ ਰੁਪਾਲੀ ਦੇ ਨਾਲ ਲਵ ਮੈਰਿਜ ਕਰਵਾ ਲਈ ਸੀ।
ਜਿੱਥੇ ਹੁਣ ਰੁਪਾਲੀ ਨੂੰ ਵਿਆਹ ਤੋਂ ਬਾਅਦ ਹਿੰਦੂ ਰਿਵਾਜ਼ ਛੱਡ ਕੇ ਮੁਸਲਿਮ ਰੀਤੀ-ਰਿਵਾਜ ਮੰਨਣ ਅਤੇ ਬੁਰਕਾ ਪਹਿਨਣ ਵਾਸਤੇ ਮਜ਼ਬੂਰ ਕੀਤਾ ਜਾ ਰਿਹਾ ਹੈ। ਉਥੇ ਹੀ ਇਸ ਤੋਂ ਇਨਕਾਰ ਕੀਤੇ ਜਾਣ ਤੇ ਦਬਾਅ ਬਣਾਇਆ ਗਿਆ ਜਿਸ ਕਾਰਨ ਉਹ ਪਹਿਲਾਂ ਆਪਣੇ ਪਤੀ ਤੋਂ ਵੱਖ ਰਹਿਣ ਲੱਗ ਪਈ। ਇਹ ਝਗੜਾ ਹੌਲੀ-ਹੌਲੀ ਵਧਦਾ ਗਿਆ ਅਤੇ ਜਿੱਥੇ ਹੁਣ ਪਤੀ ਆਪਣੀ ਪਤਨੀ ਨੂੰ ਮਨਾਉਣ ਲਈ ਉਸਦੇ ਕੋਲ ਗਿਆ ਸੀ।
ਉਥੇ ਹੀ ਪਤਨੀ ਵੱਲੋਂ ਇਨਕਾਰ ਕੀਤੇ ਜਾਣ ਤੇ ਪਤੀ ਵੱਲੋਂ ਗੁੱਸੇ ਵਿੱਚ ਆਪਣੀ ਪਤਨੀ ਨੂੰ ਗਲੀ ਵਿਚ ਬਾਹਰ ਲਿਜਾ ਕੇ ਉਸਦੀ ਗਰਦਨ ਚਾਕੂ ਨਾਲ ਹਮਲਾ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ ਰੁਪਾਲੀ ਹੈ ਚੀਕਾਂ ਸੁਣ ਕੇ ਜਦੋਂ ਨਜ਼ਦੀਕ ਦੇ ਲੋਕ ਇਕੱਠੇ ਹੋਏ ਤਾਂ ਦੇਖਿਆ ਤਾਂ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ। ਪੁਲਸ ਦੇ ਆਉਣ ਤੱਕ ਰੁਪਾਲੀ ਦੀ ਮੌਤ ਹੋ ਗਈ ਸੀ ਅਤੇ ਉਨ੍ਹਾਂ ਦਾ 2 ਸਾਲ ਦਾ ਬੇਟਾ ਵੀ ਹੈ। ਪੁਲਿਸ ਵੱਲੋਂ ਉਸ ਦੇ ਪਤੀ ਨੂੰ ਕਾਬੂ ਕਰ ਲਿਆ ਗਿਆ ਹੈ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਤਾਜਾ ਜਾਣਕਾਰੀ