BREAKING NEWS
Search

ਪੰਜਾਬ: 4 ਸਾਲਾਂ ਧੀ ਹੈ ਇਸ ਦੁਰਲੱਭ ਬਿਮਾਰੀ ਤੋਂ ਪੀੜਤ, ਪਹਿਲਾ ਭੈਣ ਦੀ ਵੀ ਹੋ ਚੁੱਕੀ ਮੌਤ

ਆਈ ਤਾਜ਼ਾ ਵੱਡੀ ਖਬਰ 

ਬੱਚੇ ਮਾਪਿਆਂ ਦੇ ਸਭ ਤੋਂ ਕਰੀਬੀ ਹੁੰਦੇ ਹਨ , ਮਾਪੇ ਆਪਣੇ ਬੱਚਿਆਂ ਲਈ ਹਰਸੰਭਵ ਕੋਸ਼ਿਸ਼ ਕਰਦੇ ਹਨ ਕਿ ਕਿਸੇ ਨਾ ਕਿਸੇ ਪ੍ਰਕਾਰ ਨਾਲ ਉਨ੍ਹਾਂ ਨੂੰ ਖੁਸ਼ੀਆਂ ਦਿੱਤੀਆਂ ਜਾ ਸਕਣ । ਬੱਚਿਆਂ ਨੂੰ ਜਦੋਂ ਥੋੜ੍ਹੀ ਜਿਹੀ ਸੱਟ ਲੱਗਦੀ ਹੈ ਤਾਂ ਮਾਪਿਆਂ ਦੀ ਜਾਨ ਨਿਕਲ ਜਾਂਦੀ ਹੈ ।ਪਰ ਸੋਚੋ ਜੇਕਰ ਕਿਸੇ ਬੱਚੇ ਨੂੰ ਕੋਈ ਗੰਭੀਰ ਬਿਮਾਰੀ ਲੱਗ ਜਾਵੇ ਤੇ ਮਾਪਿਆਂ ਤੇ ਕੀ ਬੀਤੇਗੀ । ਸੋਚ ਕੇ ਹੀ ਡਰ ਲੱਗ ਰਿਹਾ ਹੈ ਨਾ , ਪਰ ਅਜਿਹਾ ਮਾਮਲਾ ਪੰਜਾਬ ਦੇ ਜ਼ਿਲ੍ਹਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਜਿੱਥੇ ਪੰਜਾਬ ਦੀ ਮਾਸੂਮ ਚਾਰ ਸਾਲਾ ਧੀ ਨੂੰ ਇਕ ਅਜਿਹੀ ਦੁਰਲੱਭ ਬੀਮਾਰੀ ਲੱਗੀ ਜਿਸ ਕਾਰਨ ਹੁਣ ਮਾਪੇ ਰੋਂਦੇ ਕੁਰਲਾਉਂਦੇ ਨਜ਼ਰ ਆ ਰਹੇ ਹਨ ।

ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਇੱਕ ਚਾਰ ਸਾਲਾ ਮਾਨਸੀ ਇਕ ਦੁਰਲੱਭ ਬੀਮਾਰੀ ਚੋਂ ਗੁਜ਼ਰ ਰਹੀ ਹੈ । ਮਾਨਸੀ ਦਾ ਵਜ਼ਨ ਚਾਰ ਸਾਲ ਦੀ ਉਮਰ ਵਿੱਚ ਬੱਤੀ ਕਿਲੋ ਹੈ । ਇਸ ਤੋਂ ਪਹਿਲਾਂ ਮਾਨਸੀ ਦੀ ਵੱਡੀ ਭੈਣ ਚਾਹਤ ਦੀ 2019 ‘ਚ ਢਾਈ ਸਾਲ ਦੀ ਉਮਰ ‘ਚ ਮੌਤ ਹੋ ਗਈ ਸੀ। ਉਸਦਾ ਭਾਰ ਉਸਦੀ ਮੌਤ ਦਾ ਕਾਰਨ ਬਣਿਆ ਸੀ। ਮਾਪੇ ਅਜੇ ਵੱਡੀ ਧੀ ਦੀ ਮੌਤ ਦੇ ਸਦਮੇ ਚੋਂ ਉੱਭਰ ਨਹੀਂ ਸਕੇ ਸਨ ਕਿ ਮਾਨਸੀ ਵੀ ਚਾਹਤ ਵਾਂਗ ਅਜੀਬ ਬੀਮਾਰੀ ਦੀ ਲਪੇਟ ਵਿੱਚ ਆ ਚੁੱਕੀ ਹੈ ।

ਮਾਨਸੀ ਦੀ ਸਰੀਰਕ ਦਿੱਖ ਆਮ ਬੱਚਿਆਂ ਨਾਲੋਂ ਤਿੱਨ ਗੁਣਾ ਜ਼ਿਆਦਾ ਹੈ ਤੇ ਉਹ ਸਰੀਰਕ ਪੱਖੋਂ ਬਹੁਤ ਮੋਟੀ ਹੈ । ਉੱਥੇ ਹੀ ਮਾਨਸੀ ਦੇ ਪਿਤਾ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਉਹ ਆਮ ਬੱਚਿਆਂ ਵਾਂਗ ਹੀ ਹਸਤੀ ਅਤੇ ਖੇਡਦੀ ਹੈ । ਇੰਨਾ ਹੀ ਨਹੀਂ ਸਗੋਂ ਉਸ ਦਾ ਖਾਣਾ ਪੀਣਾ ਵੀ ਬਹੁਤ ਘੱਟ ਹੈ ਤੇ ਚਾਹਤ ਵਾਂਗ ਹੀ ਮਾਨਸੀ ਰਾਤ ਨੂੰ ਦੱਸ ਵਜੇ ਸੌਣ ਤੋਂ ਬਾਅਦ ਹਰ ਰੋਜ਼ ਸਵੇਰੇ ਤਿੰਨ ਵਜੇ ਉਠਦੀ ਹੈ ਤੇ ਉਹ ਸਾਨੂੰ ਚੁੱਕ ਕੇ ਖਿਡਾਉਣ ਦੀ ਜ਼ਿੱਦ ਕਰਦੀ ਹੈ ।

ਉਹ ਗੋਡਿਆਂ ਭਾਰ ਰੇਂਗ ਕੇ ਘਰ ਦੇ ਵਿਹੜੇ ਵਿੱਚ ਖੇਡਦੀ ਹੈ ਤੇ ਖੇਡਦੇ ਸਮੇਂ ਉਸ ਦੇ ਸਾਹ ਫੁੱਲ ਜਾਂਦੇ ਹਨ। ਜਿਸ ਕਾਰਨ ਉਹ ਜ਼ਮੀਨ ਤੇ ਹੀ ਲੇਟ ਜਾਂਦੀ ਹੈ ਤੇ ਉਸ ਨੂੰ ਬਾਈਕ ਤੇ ਬੈਠਣ ਦਾ ਬਹੁਤ ਜ਼ਿਆਦਾ ਸ਼ੌਂਕ ਹੈ । ਇਸ ਤੋਂ ਇਲਾਵਾ ਉਸ ਦੇ ਵੱਡਾ ਭਰਾ ਬਲਜਿੰਦਰ ਦੇ ਲੜਕੇ ਮਲਕੀਤ ਦਾ ਵੀ ਭਾਰ ਜ਼ਿਆਦਾ ਹੈ । ਇਸ ਦੇ ਨਾਲ ਹੀ ਦੱਸਦੀਏ ਕਿ ਲੜਕੀ ਦੇ ਪਰਿਵਾਰ ਵਾਲੇ ਉਸ ਦਾ ਇਲਾਜ ਗੁਰੂ ਨਾਨਕ ਦੇਵ ਹਸਪਤਾਲ ‘ਚ ਕਰਵਾ ਰਹੇ ਹਨ। ਉੱਥੇ ਉਸ ਨੂੰ ਲੈਪਟਿਨ ਹਾਈਪੋਥੈਲੇਮਸ ਨਾਂ ਦੀ ਬਿਮਾਰੀ ਦੱਸੀ ਗਈ ਹੈ।



error: Content is protected !!