ਆਈ ਤਾਜ਼ਾ ਵੱਡੀ ਖਬਰ
ਬਹੁਤ ਸਾਰੇ ਪਰਿਵਾਰਾਂ ਵਿੱਚ ਜਿੱਥੇ ਕਈ ਮਾਮਲਿਆਂ ਨੂੰ ਲੈ ਕੇ ਅਕਸਰ ਵੀ ਝਗੜੇ ਹੁੰਦੇ ਦੇਖੇ ਜਾਂਦੇ ਹਨ ਉਥੇ ਹੀ ਪਤੀ-ਪਤਨੀ ਵਿੱਚ ਵੀ ਕਈ ਤਰ੍ਹਾਂ ਦੇ ਵਿਵਾਦ ਪੈਦਾ ਹੋ ਜਾਂਦੇ ਹਨ। ਜਿੱਥੇ ਸਾਹਮਣੇ ਆਉਣ ਵਾਲੇ ਅਜਿਹੇ ਮਾਮਲੇ ਲੋਕਾਂ ਨੂੰ ਹੈਰਾਨ ਪ੍ਰੇਸ਼ਾਨ ਵੀ ਕਰ ਦਿੰਦੇ ਹਨ। ਕਈ ਮਾਮਲਿਆ ਨੂੰ ਲੈ ਕੇ ਜਿੱਥੇ ਪਤੀ-ਪਤਨੀ ਇਸ ਕਦਰ ਇਕ ਦੂਸਰੇ ਤੋਂ ਖਫਾ ਹੋ ਜਾਂਦੇ ਹਨ ਕਿ ਉਨ੍ਹਾਂ ਵੱਲੋਂ ਕਈ ਤਰ੍ਹਾਂ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ ਜਿਸ ਦਾ ਅਸਰ ਉਨ੍ਹਾਂ ਦੇ ਪਰਿਵਾਰ ਉੱਪਰ ਵੀ ਪੈਂਦਾ ਹੈ। ਹੁਣ ਇੱਥੇ ਪਤਨੀ ਦੇ ਲੜਨ ਤੇ ਪਤੀ ਵੱਲੋਂ ਸੱਪ ਨੂੰ ਖਾ ਲਿਆ ਗਿਆ ਹੈ ਜਿਸ ਨੂੰ ਹਸਪਤਾਲ ਦਾਖਲ ਕਰਾਇਆ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਝਾਰਖੰਡ ਤੋਂ ਸਾਹਮਣੇ ਆਇਆ ਹੈ। ਜਿੱਥੇ ਚਕਰਧਰਪੁਰ ਵਿੱਚ ਇੱਕ ਪਰਿਵਾਰ ਵਿੱਚ ਪਤੀ-ਪਤਨੀ ਦਾ ਝਗੜਾ ਇਸ ਕਦਰ ਵਧ ਗਿਆ ਕਿ ਪਤਨੀ ਨਾਲ ਝਗੜਾ ਕਰਨ ਤੋਂ ਬਾਅਦ ਪਤੀ ਵੱਲੋਂ ਇੱਕ ਸੱਪ ਨੂੰ ਖਾ ਲਿਆ ਗਿਆ। ਜਿੱਥੇ ਇਹ 55 ਸਾਲ ਦਾ ਵਿਅਕਤੀ ਦਾਸਰ ਬੋਦਰ ਆਪਣੇ ਪਿੰਡ ਵਿੱਚ ਝਾੜ ਫੂਕ ਦਾ ਕੰਮ ਕਰਦਾ ਸੀ। ਕੁਝ ਲੋਕਾਂ ਵੱਲੋਂ ਹਸਪਤਾਲ ਜਾਣ ਦੀ ਬਜਾਏ ਇਸਦੇ ਕੋਲ ਇਲਾਜ ਕਰਵਾਇਆ ਜਾਂਦਾ ਸੀ ਜਿਨ੍ਹਾਂ ਲੋਕਾਂ ਨੂੰ ਸੱਪ ਵੱਲੋਂ ਕੱਟ ਲਿਆ ਜਾਂਦਾ ਸੀ। ਉਹ ਲੋਕ ਇਥੇ ਆ ਕੇ ਆਪਣਾ ਝਾੜ-ਫੂਕ ਕਰਵਾਉਂਦੇ ਸਨ।
ਜਿੱਥੇ ਇਹ ਵਿਅਕਤੀ ਸੱਪ ਦਾ ਝਾੜ ਫੂਕ ਕਰਨ ਦਾ ਕੰਮ ਕਰਦਾ ਸੀ ਉੱਥੇ ਹੀ ਐਤਵਾਰ ਸ਼ਾਮ ਨੂੰ ਆਪਣੀ ਪਤਨੀ ਨਾਲ ਕਿਸੇ ਗੱਲ ਨੂੰ ਝਗੜਾ ਕਰਨ ਤੋਂ ਬਾਅਦ ਇਸ ਵਿਅਕਤੀ ਵੱਲੋਂ ਇੱਕ ਸੱਪ ਨੂੰ ਪਕਾ ਕੇ ਖਾ ਲਿਆ ਗਿਆ। ਜਿੱਥੇ ਇਹ ਸੱਪ ਜ਼ਹਿਰੀਲਾ ਸੀ ਅਤੇ ਉਸ ਦੇ ਜਹਿਰ ਦੇ ਅਸਰ ਕਾਰਨ ਉਸ ਨੂੰ ਕਾਫੀ ਬੇਚੈਨੀ ਹੋਈ, ਡਰ ਕੇ ਉੱਚੀ-ਉੱਚੀ ਰੋਣ ਤੋਂ ਬਾਅਦ ਉਸਦੇ ਰਿਸ਼ਤੇਦਾਰਾਂ ਵੱਲੋਂ ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ।
ਜਿੱਥੇ ਉਸ ਨੂੰ ਹਸਪਤਾਲ ਵਿਚ ਜ਼ੇਰੇ-ਇਲਾਜ ਰੱਖਿਆ ਗਿਆ ਹੈ। ਉਥੇ ਹੀ ਸੱਪ ਦੇ ਜਹਿਰ ਕਰ ਇਸ ਵਿਅਕਤੀ ਦੀ ਹਾਲਤ ਵਿਗੜ ਜਾਣ ਤੇ ਉਸਨੂੰ ਹਸਪਤਾਲ ਲਿਜਾਇਆ ਗਿਆ ਸੀ । ਇਸ ਵਿਅਕਤੀ ਵੱਲੋਂ ਜ਼ਹਿਰੀਲੇ ਸੱਪ ਨੂੰ ਖਾਣ ਕਾਰਨ ਉਸ ਦੀ ਹਾਲਤ ਗੰਭੀਰ ਹੋ ਗਈ ਜਿਸ ਦੀ ਚਰਚਾ ਸਭ ਪਾਸੇ ਹੋ ਰਹੀ ਹੈ।
ਤਾਜਾ ਜਾਣਕਾਰੀ