BREAKING NEWS
Search

ਦੇਖੋ ਕੀ ਹੋ ਗਿਆ ਪੰਜਾਬ ਵਿੱਚ ਚੱਪੇ ਚੱਪੇ ਤੇ ਪੁਲਿਸ (Video)

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਪੰਜਾਬ ‘ਚ ਵੱਧ ਰਹੀਆਂ ਅੱਤਵਾਦੀ ਗਤੀਵਿਧੀਆਂ ਦੇ ਮੱਦੇਨਜ਼ਰ ਪੰਜਾਬ ਪੁਲਿਸ ਅਲਰਟ ‘ਤੇ ਹੈ। ਫਿਰੋਜ਼ਪੁਰ ਦੇ ਕਸਬਾ ਮਮਦੋਟ ਦੇ ਪਿੰਡ ਬਸਤੀ ਗ਼ੁਲਾਬ ਸਿੰਘ ਵਾਲਾ ਨੂੰ ਪੁਲਿਸ ਨੇ ਘੇਰ ਲਿਆ ਹੈ ਤੇ ਘਰ-ਘਰ ਜਾ ਕੇ ਤਲਾਸ਼ੀ ਲਈ ਜਾ ਰਹੀ ਹੈ। ਸੂਤਰਾਂ ਮੁਤਾਬਕ, ਖੁਫੀਆ ਇਨਪੁਟ ਮਿਲਣ ਤੋਂ ਬਾਅਦ ਪੁਲਿਸ ਨੇ ਬੀਤੀ ਰਾਤ ਨੂੰ ਹੀ ਪੂਰੇ ਇਲਾਕੇ ਨੂੰ ਘੇਰ ਲਿਆ ਸੀ। ਹੁਣ ਪੁਲਿਸ ਜਗ੍ਹਾਂ-ਜਗ੍ਹਾਂ ਨਾਕੇ ਲਗਾਕੇ ਵਾਹਨਾਂ ਦੀ ਵੀ ਤਲਾਸ਼ੀ ਲੈ ਰਹੀ ਹੈ। ਸੂਤਰਾਂ ਮੁਤਾਬਕ, ਪੁਲਿਸ ਨੇ ਬੀਤੀ ਰਾਤ ਇੱਕ ਸ਼ੱਕੀ ਵਿਅਕਤੀ ਨੂੰ ਕਾਬੂ ਕੀਤਾ ਸੀ ਤੇ ਬਾਅਦ ‘ਚ ਉਸਨੂੰ ਛੱਡ ਦਿੱਤਾ ਗਿਆ ਸੀ। ਪਰ ਖੁਫੀਆ ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਮੁੜ ਤੋਂ ਤਲਾਸ਼ੀ ਅਭਿਆਨ ਚਲਾ ਰਹੀ ਹੈ।

ਹਾਲਾਂਕਿ, ਆਈਜੀ ਐੱਮ.ਐੱਸ ਚੀਨਾ ਨੇ ਮਾਮਲੇ ਨੂੰ ਲੈ ਕੇ ਮੀਡੀਆ ਨਾਲ ਕੋਈ ਵੀ ਜਾਣਕਾਰੀ ਸਾਂਝੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਤੇ ਇਸਨੂੰ ਰੂਟੀਨ ਕਾਰਵਾਈ ਦੱਸਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸੂਬੇ ‘ਚ ਵੱਧ ਰਹੀਆਂ ਅੱਤਵਾਦੀ ਗਤੀਵਿਧੀਆਂ ਨੂੰ ਲੈ ਕੇ ਪੁਲਿਸ ਕਾਫੀ ਸੁਚੇਤ ਹੈ, ਇਸਲਈ ਜਗ੍ਹਾਂ-ਜਗ੍ਹਾਂ ਸਰਚ ਆਪਰੇਸ਼ਨ ਕੀਤਾ ਜਾ ਰਿਹਾ ਹੈ ,,,,,,, ਤੇ ਉਨ੍ਹਾਂ ਰਾਜਸਥਾਨ ਚੋਣਾਂ ਕਾਰਣ ਸਖ਼ਤ ਸੁਰੱਖਿਆ ਪ੍ਰਬੰਧ ਕਰਨ ਦੀ ਵੀ ਗੱਲ ਕਹੀ।

ਦੱਸ ਦਈਏ ਕਿ ਕੁੱਝ ਦਿਨ ਪਹਿਲਾਂ ਹੀ ਪੁਲਿਸ ਨੇ ਅੱਤਵਾਦੀ ਜ਼ਾਕਿਰ ਮੂਸਾ ਦੇ ਮਾਲਵਾ ਜ਼ੋਨ ‘ਚ ਹੋਣ ਦਾ ਖ਼ਦਸ਼ਾ ਪ੍ਰਗਟਾਇਆ ਸੀ। ਅੱਤਵਾਦੀ ਜ਼ਾਕਿਰ ਮੂਸਾ ਦੀ ਭਾਲ ਲਈ ਪੁਲਿਸ ਨੇ ਥਾਂ-ਥਾਂ ਮੋਸਟ ਵਾਂਟੇਡ ਦੇ ਪੋਸਟਰ ਵੀ ਲਗਾਏ ਸਨ। ਪੰਜਾਬ ਕਾਊਂਟਰ ਇੰਟੈਲੀਜੈਂਸ ਦੇ ਅਲਰਟ ਤੋਂ ਬਾਅਦ ਪੁਲਿਸ ਨੇ ਮਾਲਵਾ ਇਲਾਕੇ ,,,,,,, ਦੇ ਰੇਲਵੇ ਸਟੇਸ਼ਨਾਂ ਤੇ ਹੋਰ ਜਨਤਕ ਥਾਂਵਾਂ ਤੇ ਤਲਾਸ਼ੀ ਲੈਣੀ ਸ਼ੁਰੂ ਕਰ ਦਿੱਤੀ ਸੀ। ਸੁਰੱਖਿਆ ਏਜੰਸੀਆਂ ਵੱਲੋਂ ਫ਼ਿਰੋਜ਼ਪੁਰ ਦਾ ਸਰਹੱਦੀ ਇਲਾਕਾ ਸੀਲ ਕਰ ਦਿੱਤਾ ਗਿਆ ਸੀ।

ਦਰਅਸਲ, ਪਠਾਨਕੋਟ ਦੇ ਮਾਧੋਪੁਰ ਵਿੱਚ 4 ਸ਼ੱਕੀਆਂ ਵੱਲੋਂ ਇੱਕ ਇਨੋਵਾ ਕਾਰ ਲੁੱਟੀ ਗਈ ਸੀ, ਇਸ ਘਟਨਾ ਤੋਂ ਬਾਅਦ ਪੰਜਾਬ ਦੇ ਸਰਹੱਦੀ ਇਲਾਕਿਆਂ ‘ਚ ਪੁਲਿਸ ਵੱਲੋਂ ਤਲਾਸ਼ੀ ਅਭਿਆਨ ਚਲਾਇਆ ਜਾ ਰਿਹਾ ਹੈ।ਮੂਸਾ ਨੂੰ ਜ਼ਾਕਿਰ ਰਸ਼ੀਦ ਭੱਟ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਅਤੇ ਉਹ 2013 ਵਿੱਚ ਹਿਜ਼ਬੁਲ ,,,,,,,, ਮੁਜ਼ਾਹਿਦੀਨ ਨਾਂ ਦੇ ਅੱਤਵਾਦੀ ਸੰਗਠਨ ਵਿੱਚ ਸ਼ਾਮਲ ਹੋਇਆ ਸੀ। ਜੁਲਾਈ 2017 ਵਿੱਚ ਉਸ ਨੂੰ ਅੰਸਾਰ ਗਜ਼ਾਵਤ-ਉਲ-ਹਿੰਦ ਨਾਮੀ ਅੱਤਵਾਦੀ ਸੰਗਠਨ ਦਾ ਮੁਖੀ ਥਾਪਿਆ ਗਿਆ ਸੀ। ਮੂਸਾ, ਹਿਜ਼ਬੁਲ ਮੁਜ਼ਾਹਿਦੀਨ ਦਾ ਕਮਾਂਡਰ ਵੀ ਰਹਿ ਚੁੱਕਿਆ ਹੈ।



error: Content is protected !!