ਆਈ ਤਾਜ਼ਾ ਵੱਡੀ ਖਬਰ

ਫਿਲਮੀ ਖੇਤਰ ਵਿੱਚ ਬਹੁਤ ਸਾਰੀਆਂ ਅਜਿਹੀਆਂ ਫ਼ਿਲਮੀ ਹਸਤੀਆਂ ਹਨ ਜਿਨ੍ਹਾਂ ਵੱਲੋਂ ਆਪਣੀ ਹਿੰਮਤ ਅਤੇ ਦਲੇਰੀ ਸਦਕਾ ਆਪਣੀ ਇਕ ਵੱਖਰੀ ਪਹਿਚਾਣ ਬਣਾਈ ਗਈ ਹੈ। ਟੀਵੀ ਜਗਤ ਦੀਆਂ ਵੀ ਬਹੁਤ ਸਾਰੀਆਂ ਅਜਿਹੀਆਂ ਮਸ਼ਹੂਰ ਹਸਤੀਆਂ ਹਨ ਜਿਨ੍ਹਾਂ ਵੱਲੋਂ ਵੱਖ ਵੱਖ ਨਾਟਕਾਂ ਦੇ ਵਿੱਚ ਆਪਣੀਆਂ ਅਹਿਮ ਭੂਮਿਕਾ ਨੂੰ ਲੈ ਕੇ ਲੋਕਾਂ ਦੇ ਦਿਲਾਂ ਤੇ ਰਾਜ ਕੀਤਾ ਜਾ ਰਿਹਾ ਹੈ। ਪਰ ਕੁਝ ਸਮੇਂ ਤੋਂ ਜਿੱਥੇ ਕਰੋਨਾ ਦੀ ਚਪੇਟ ਵਿੱਚ ਆਉਣ ਕਾਰਨ ਬਹੁਤ ਸਾਰੇ ਲੋਕ ਪ੍ਰਭਾਵਤ ਵੀ ਹੋਏ ਹਨ। ਉੱਥੇ ਹੀ ਬਹੁਤ ਸਾਰੀਆਂ ਹਸਤੀਆਂ ਕਈ ਗੰਭੀਰ ਬਿਮਾਰੀਆਂ ਨਾਲ ਜੂਝ ਰਹੀਆਂ ਹਨ।

ਬੀਤੇ ਕੱਲ੍ਹ ਜਿੱਥੇ ਮਨੋਰੰਜਨ ਜਗਤ ਤੇ ਕਾਮੇਡੀਅਨ ਰਾਜੂ ਸ਼੍ਰੀਵਾਸਤਵ ਨੂੰ ਅਚਾਨਕ ਦਿਲ ਦਾ ਦੌਰਾ ਪੈਣ ਤੇ ਹਸਪਤਾਲ ਦਾਖਲ ਕਰਵਾਇਆ ਗਿਆ ਸੀ ਅਤੇ ਉਨ੍ਹਾਂ ਦੀ ਸਿਹਤ ਹੁਣ ਸਥਿਰ ਦੱਸੀ ਜਾ ਰਹੀ ਹੈ। ਉੱਥੇ ਹੀ ਹੁਣ ਇਸ ਮਸ਼ਹੂਰ ਅਦਾਕਾਰਾ ਨੂੰ ਵੀ ਹਸਪਤਾਲ ਦਾਖਲ ਕਰਾਇਆ ਗਿਆ ਹੈ ਜਿਨ੍ਹਾਂ ਦੀ ਸਿਹਤ ਵਿਗੜੀ ਹੈ ਜਿਸ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਿੱਥੇ ਅਜੇ ਰਾਜੂ ਸ਼੍ਰੀਵਾਸਤਵ ਹਸਪਤਾਲ ਤੋਂ ਘਰ ਨਹੀਂ ਪਰਤੇ ਹਨ ਅਤੇ ਦਿੱਲੀ ਦੇ ਏਮਜ਼ ਹਸਪਤਾਲ ਵਿੱਚ ਵੈਂਟੀਲੇਟਰ ਤੇ ਜੇਰੇ ਇਲਾਜ ਹਨ।

ਉਥੇ ਹੀ ਗੰਭੀਰ ਸਥਿਤੀ ਦੇ ਚਲਦਿਆਂ ਹੋਇਆਂ ਹੋਰ ਅਦਾਕਾਰਾ ਸੰਭਾਵਨਾ ਸੇਠ ਨੂੰ ਵੀ ਹਸਪਤਾਲ ਦਾਖਲ ਕਰਾਇਆ ਗਿਆ ਹੈ। ਕਿਉਂਕਿ ਉਨ੍ਹਾਂ ਦੀ ਸਿਹਤ ਕਾਫੀ ਵਿਗੜ ਰਹੀ ਸੀ ਕਿਉਂਕਿ ਪਿਛਲੇ ਕਈ ਦਿਨਾਂ ਤੋਂ ਉਹ ਵਾਇਰਲ ਬੁਖਾਰ ਦੇ ਚਲਦਿਆਂ ਹੋਇਆਂ ਇਹ ਸਮੱਸਿਆਵਾਂ ਨਾਲ ਜੂਝ ਰਹੇ ਸਨ ਜਿੱਥੇ ਉਨ੍ਹਾਂ ਨੂੰ ਲਗਾਤਾਰ ਉਲਟੀਆਂ ਆ ਰਹੀਆਂ ਸਨ ਅਤੇ ਉਨ੍ਹਾਂ ਦੀ ਸਥਿਤੀ ਗੰਭੀਰ ਹੋਣ ਤੇ ਹਸਪਤਾਲ ਦਾਖਲ ਕਰਾਇਆ ਗਿਆ ਹੈ। ਉਥੇ ਹੀ ਉਹ ਗਠੀਏ ਵਰਗੀ ਬੀਮਾਰੀ ਤੋਂ ਵੀ ਪੀੜਤ ਹਨ।

ਉਨ੍ਹਾਂ ਦੀ ਸਿਹਤ ਬਾਰੇ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦੇ ਪਤੀ ਵੱਲੋਂ ਦੱਸਿਆ ਗਿਆ ਹੈ ਕਿ ਜਿੱਥੇ ਉਨ੍ਹਾਂ ਦੀ ਪਤਨੀ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਉਥੇ ਹੀ ਉਨ੍ਹਾਂ ਦੇ ਪ੍ਰਸੰਸਕਾ ਵਲੋ ਸੰਭਾਵਨਾ ਦੇ ਜਲਦ ਠੀਕ ਹੋਣ ਵਾਸਤੇ ਦੁਆਵਾਂ ਕੀਤੀਆਂ ਜਾ ਰਹੀਆਂ ਹਨ। ਦੱਸ ਦਈਏ ਕਿ ਇਸ ਤੋਂ ਪਹਿਲਾਂ ਸੰਭਾਵਨਾ ਸੇਠ ਵੱਲੋਂ ਖੁਦ ਹੀ ਆਪਣੀ ਵਿਗੜੀ ਸਿਹਤ ਬਾਰੇ ਪ੍ਰਸੰਸਕਾਂ ਨੂੰ ਜਾਣਕਾਰੀ ਦਿੱਤੀ ਗਈ ਸੀ।


ਤਾਜਾ ਜਾਣਕਾਰੀ
ਇਸ ਮਸ਼ਹੂਰ ਅਦਾਕਾਰਾ ਨੂੰ ਕਰਾਇਆ ਗਿਆ ਹਸਪਤਾਲ ਦਾਖਿਲ, ਸਿਹਤ ਵਿਗੜੀ
ByadminAugust 11, 2022Comments Off on ਇਸ ਮਸ਼ਹੂਰ ਅਦਾਕਾਰਾ ਨੂੰ ਕਰਾਇਆ ਗਿਆ ਹਸਪਤਾਲ ਦਾਖਿਲ, ਸਿਹਤ ਵਿਗੜੀ
Previous Postਮੁੰਡੇ ਵਾਲਿਆਂ ਵਲੋਂ ਮੰਗਣੀ ਤੋੜਨ ਤੋਂ ਨਰਾਜ ਹੋਣ ਤੇ ਕੁੜੀ ਦੇ ਪਿਤਾ ਦਾ ਨੱਕ ਵੱਢਿਆ
Next Postਪੰਜਾਬ: ਪੈਟਰੋਲ ਪੰਪ ਮਾਲਕ ਨੂੰ ਗੋਲੀਆਂ ਮਾਰ ਉਤਾਰਿਆ ਗਿਆ ਮੌਤ ਦੇ ਘਾਟ