BREAKING NEWS
Search

600 ਲੋਕਾਂ ਨੂੰ ਦੁਬਾਰਾ ਜਿੰਦਾ ਕਰਨ ਲਈ ਲਾਸ਼ਾਂ ਰੱਖੀਆਂ ਫਰਿੱਜ ਚ, ਇੰਡੀਆ ਚ ਵੀ ਬਣੀ ਲੈਬ

ਆਈ ਤਾਜਾ ਵੱਡੀ ਖਬਰ 

ਇਨਸਾਨ ਦੀ ਜ਼ਿੰਦਗੀ ਵਿੱਚ ਦਰਪੇਸ਼ ਆਉਣ ਵਾਲੀਆਂ ਸਮੱਸਿਆਵਾਂ ਨੂੰ ਜਿੱਥੇ ਇਕ ਡਾਕਟਰ ਵੱਲੋਂ ਹੱਲ ਕੀਤਾ ਜਾਂਦਾ ਹੈ ਉੱਥੇ ਹੀ ਕੁਝ ਸਮੱਸਿਆਵਾਂ ਇਨਸਾਨ ਵੱਲੋਂ ਪਰਮਾਤਮਾ ਦੇ ਹੱਥ ਛੱਡ ਦਿੱਤੀਆਂ ਜਾਂਦੀਆਂ ਹਨ। ਪਰ ਅੱਜ ਦੇ ਵਿਗਿਆਨਕ ਯੁੱਗ ਵਿੱਚ ਜਿਥੇ ਡਾਕਟਰਾਂ ਨੂੰ ਰੱਬ ਦਾ ਦੂਸਰਾ ਰੂਪ ਮੰਨਿਆ ਜਾਂਦਾ ਹੈ ਜਿਸ ਵੱਲੋਂ ਇਨਸਾਨ ਨੂੰ ਜ਼ਿੰਦਗੀ ਦਿੱਤੀ ਜਾਂਦੀ ਹੈ। ਉੱਥੇ ਹੀ ਡਾਕਟਰਾਂ ਵੱਲੋਂ ਜ਼ਿੰਦਗੀ ਅਤੇ ਮੌਤ ਨੂੰ ਲੈ ਕੇ ਕਈ ਚੁਣੌਤੀਆਂ ਦਾ ਸਾਹਮਣਾ ਵੀ ਕੀਤਾ ਜਾਂਦਾ ਹੈ। ਪਰ ਕੁਝ ਮਾਮਲੇ ਅਜਿਹੇ ਵੀ ਹੁੰਦੇ ਹਨ ਜਿਥੇ ਡਾਕਟਰਾਂ ਦੀ ਪਹੁੰਚ ਵੀ ਜਵਾਬ ਦੇ ਜਾਂਦੀ ਹੈ ਅਤੇ ਇਨਸਾਨ ਜ਼ਿੰਦਗੀ ਨੂੰ ਸੁਰੱਖਿਅਤ ਨਹੀਂ ਕੀਤਾ ਜਾ ਸਕਦਾ।

ਪਰ ਅੱਜ ਦੇ ਯੁੱਗ ਵਿੱਚ ਬਹੁਤ ਸਾਰੇ ਵਿਗਿਆਨੀਆਂ ਵੱਲੋਂ ਅਜਿਹੇ ਅਵਿਸ਼ਕਾਰ ਕੀਤੇ ਜਾਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਜਿਸ ਸਦਕਾ ਲੋਕਾਂ ਨੂੰ ਮੁੜ ਤੋਂ ਜ਼ਿੰਦਗੀ ਦਿੱਤੀ ਜਾ ਸਕੇ। ਹੁਣ 600 ਲੋਕਾਂ ਨੂੰ ਦੁਬਾਰਾ ਜ਼ਿੰਦਾ ਕਰਨ ਲਈ ਲਾਸ਼ਾਂ ਫਰਿੱਜ ਵਿੱਚ ਰੱਖਿਆ ਗਈਆਂ ਹਨ ਜਿਥੇ ਇੰਡੀਆ ਵਿਚ ਵੀ ਲੈਬ ਬਣ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਵਿਸ਼ਵ ਦੇ ਸ਼ਕਤੀਸ਼ਾਲੀ ਦੇਸ਼ਾਂ ਦੇ ਵਿਚ ਜਿੱਥੇ ਵਿਗਿਆਨੀਆਂ ਵੱਲੋਂ ਬਹੁਤ ਸਾਰੀਆਂ ਲਾਸ਼ਾਂ ਨੂੰ ਸੰਭਾਲ ਕੇ ਰੱਖਿਆ ਗਿਆ ਹੈ ਜਿਸ ਸਦਕਾ ਉਨ੍ਹਾਂ ਨੂੰ ਫਿਰ ਤੋਂ ਜਿੰਦਾ ਕੀਤਾ ਜਾ ਸਕੇ।

ਵਿਗਿਆਨੀਆਂ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਜਿੱਥੇ ਲੰਬੇ ਸਮੇਂ ਤੱਕ ਇਨ੍ਹਾਂ ਲਾਸ਼ਾਂ ਨੂੰ ਫਰਿਜ ਕਰਕੇ ਰੱਖਿਆ ਜਾਵੇਗਾ। ਉਥੇ ਹੀ ਉਨ੍ਹਾਂ ਨੂੰ ਇਕ ਤਕਨੀਕ ਕ੍ਰਾਇਓਨਿਕਸ ਦੇ ਜ਼ਰੀਏ ਉਨ੍ਹਾਂ ਲੋਕਾਂ ਨੂੰ ਜ਼ਿੰਦਗੀ ਦਿੱਤੀ ਜਾ ਸਕਦੀ ਹੈ। ਜਿਸ ਦਾ ਦਾਅਵਾ ਬਹੁਤ ਸਾਰੀਆਂ ਕੰਪਨੀਆਂ ਵੱਲੋਂ ਕੀਤਾ ਜਾ ਰਿਹਾ ਹੈ ਅਤੇ ਰੋਜ਼ਾਨਾ ਹੀ ਅਜਿਹੇ ਮਾਮਲਿਆਂ ਨੂੰ ਲੈ ਕੇ ਵਿਗਿਆਨੀਆਂ ਵੱਲੋਂ ਖੋਜ ਵੀ ਕੀਤੀ ਜਾ ਰਹੀ ਹੈ। ਦੁਨੀਆ ਵਿੱਚ ਸਾਹਮਣੇ ਆਏ ਜਾਣਕਾਰੀ ਦੇ ਅਨੁਸਾਰ ਜਿਥੇ ਹੁਣ ਤੱਕ ਅਮਰੀਕਾ, ਰੂਸ , ਆਸਟ੍ਰੇਲੀਆ ਅਤੇ ਭਾਰਤ ਵਿੱਚ ਬਹੁਤ ਸਾਰੀਆਂ ਮ੍ਰਿਤਕ ਲਾਸ਼ਾਂ ਨੂੰ ਸੰਭਾਲ ਕੇ ਰੱਖਿਆ ਗਿਆ ਹੈ ਜਿਥੇ ਇਨ੍ਹਾਂ ਨੂੰ 200 ਡਿਗਰੀ ਸੈਲਸੀਅਸ ਤਾਪਮਾਨ ਤੱਕ ਸਟੋਰ ਕੀਤਾ ਜਾ ਰਿਹਾ ਹੈ।

ਜਿਸ ਨਾਲ ਇਨ੍ਹਾਂ ਨੂੰ ਸੰਭਾਲ ਕੇ ਰੱਖਿਆ ਜਾਵੇ ਅਤੇ ਮੁੜ ਤੋਂ ਜਿੰਦਾ ਕੀਤਾ ਜਾ ਸਕੇ। ਜਿਸ ਵਾਸਤੇ ਖਰਚਾ ਇਕ ਕਰੋੜ ਤੋਂ ਉਪਰ ਆਵੇਗਾ। ਵਿਦੇਸ਼ਾਂ ਦੀ ਤਰ੍ਹਾਂ ਹੀ ਹੁਣ ਭਾਰਤ ਦੇ ਵਿੱਚ ਵੀ ਮ੍ਰਿਤਕ ਦੇਹ ਨੂੰ ਸੰਭਾਲ ਕੇ ਰੱਖਣ ਵਾਸਤੇ ਕੰਪਨੀਆਂ ਵੱਲੋਂ ਕ੍ਰਾਇਓਨਿਕਸ ਤਕਨੀਕ ਵਾਲੀ ਲੈਬ ਬਣਾਈ ਗਈ ਹੈ।



error: Content is protected !!