BREAKING NEWS
Search

ਅਮਰੀਕਾ ਲਈ NASA ਨੇ ਠੋਕਿਆ ਵੱਡਾ ਦਾਵਾ, 2050 ਤੱਕ ਡੁੱਬ ਜਾਣਗੇ ਇਹ ਸ਼ਹਿਰ

ਆਈ ਤਾਜਾ ਵੱਡੀ ਖਬਰ 

ਦੁਨੀਆ ਵਿੱਚ ਕੁਦਰਤੀ ਆਫ਼ਤਾਂ ਦੇ ਚਲਦਿਆਂ ਹੋਇਆ ਜਿੱਥੇ ਬਹੁਤ ਸਾਰੇ ਲੋਕਾਂ ਨੂੰ ਕਈ ਤਰਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਥੇ ਹੀ ਸਾਰੇ ਦੇਸ਼ਾਂ ਵਿੱਚ ਕਰੋਨਾ ਤੋਂ ਵੀ ਪ੍ਰਭਾਵਤ ਹੋਏ ਲੋਕਾਂ ਵੱਲੋਂ ਮੁੜ ਪੈਰਾਂ ਸਿਰ ਹੋਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਉੱਥੇ ਹੀ ਕਈ ਵਾਰ ਕੁਦਰਤ ਦਾ ਅਜਿਹਾ ਕਹਿਰ ਸਾਮ੍ਹਣੇ ਆ ਜਾਂਦਾ ਹੈ ਜਿਸ ਕਾਰਨ ਬਹੁਤ ਸਾਰੇ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਆ ਰਹੀਆਂ ਹਨ। ਅਮਰੀਕਾ ਜਿੱਥੇ ਕਰੋਨਾ ਦੀ ਚਪੇਟ ਵਿਚ ਆਉਣ ਕਾਰਨ ਸਭ ਤੋਂ ਵਧੇਰੇ ਪ੍ਰਭਾਵਿਤ ਹੋਇਆ ਹੈ। ਉੱਥੇ ਹੀ ਇਕ ਤੋਂ ਬਾਅਦ ਇਕ ਕੁਦਰਤੀ ਆਫ਼ਤਾਂ ਦੇ ਆਉਣ ਤੇ ਲਗਾਤਾਰ ਖਬਰ ਸਾਹਮਣੇ ਆਉਂਦੀ ਰਹਿੰਦੀ ਹੈ ਜਿਸ ਕਾਰਨ ਲੋਕਾਂ ਵਿਚ ਡਰ ਦਾ ਮਾਹੌਲ ਪੈਦਾ ਹੋ ਜਾਂਦਾ ਹੈ।

ਜੰਗਲੀ ਅੱਗ ਅਤੇ ਸਮੁੰਦਰੀ ਤੂਫਾਨ ਦੇ ਕਾਰਨ ਵੀ ਕਈ ਵਾਰ ਭਾਰੀ ਜਾਨੀ-ਮਾਲੀ ਨੁਕਸਾਨ ਹੋਇਆ ਹੈ। ਹੁਣ ਅਮਰੀਕਾ ਲਈ ਨਾਸਾ ਵੱਲੋਂ ਵੱਡਾ ਦਾਅਵਾ ਠੋਕਿਆ ਗਿਆ ਹੈ ਜਿੱਥੇ 2050 ਤੱਕ ਇਹ ਸ਼ਹਿਰ ਡੁੱਬ ਜਾਣ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਵਿਗਿਆਨੀਆਂ ਵੱਲੋਂ ਅਮਰੀਕਾ ਤੇ ਤੱਟਵਰਤੀ ਖੇਤਰ ਨੂੰ ਭੂਚਾਲ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਹੈ ਜਿਸ ਨੂੰ ਲੈ ਕੇ ਅਮਰੀਕਾ ਵਿੱਚ ਚਿੰਤਾ ਵੱਧ ਗਈ ਹੈ।

ਦੱਸਿਆ ਗਿਆ ਹੈ ਕਿ ਸਮੁੰਦਰੀ ਪੱਧਰ ਤੇ ਵਧ ਜਾਣ ਕਾਰਨ ਜਿਥੇ ਕੁਝ ਤੱਟਵਰਤੀ ਖੇਤਰ 2050 ਤੱਕ ਡੁੱਬ ਜਾਣਗੇ ਉੱਥੇ ਹੀ ਇਹ ਵੀ ਦੱਸਿਆ ਗਿਆ ਹੈ ਕਿ ਸੈਟੇਲਾਈਟ ਡਾਟਾ ਦੇ ਜ਼ਰੀਏ ਸਾਹਮਣੇ ਆਈ ਜਾਣਕਾਰੀ ਦੇ ਮੁਤਾਬਕ ਤੱਟ ਇਕ ਫੁੱਟ ਤੱਕ ਡੁੱਬ ਜਾਣਗੇ ਜਿਸ ਕਾਰਨ ਇਹ ਸਭ ਕੁੱਝ ਉਥੇ ਸਮੁੰਦਰੀ ਹੜ੍ਹ ਦੀ ਸਮੱਸਿਆ ਦੇ ਕਾਰਨ ਹੋਵੇਗਾ ਅਤੇ ਵੱਡੇ ਤੂਫਾਨ ਆਉਣ ਕਾਰਨ ਇਹ ਸਮੱਸਿਆ ਪੈਦਾ ਹੋਵੇਗੀ

ਉੱਥੇ ਹੀ ਇਸ ਦੇ ਚਲਦਿਆਂ ਹੋਇਆਂ ਨਾਸਾ ਵੱਲੋਂ ਜਾਰੀ ਕੀਤੀ ਗਈ ਚੇਤਾਵਨੀ ਦੇ ਅਨੁਸਾਰ ਤੱਟਵਰਤੀ ਰਾਜ ਡੁੱਬ ਜਾਣਗੇ ਜਿਨ੍ਹਾਂ ਵਿੱਚ ਵਰਜੀਨੀਆ ਲਾਸ ਏਜ਼ਲਸ , ਸੈਨ ਫ਼ਰਾਸਿਸਕੋ , ਅਤੇ ਨਿਊਯਾਰਕ ਵਰਗੇ ਸ਼ਹਿਰ ਵੀ ਸ਼ਾਮਲ ਹਨ। ਇਥੇ ਵਿਗਿਆਨੀਆਂ ਵੱਲੋਂ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਜਿੱਥੇ ਆਉਣ ਵਾਲੇ 30 ਸਾਲਾਂ ਦੇ ਦੌਰਾਨ ਅਮਰੀਕਾ ਤੇ ਸਮੁੰਦਰੀ ਕੰਢਿਆਂ ਤੇ ਸਿਰਫ ਪਾਣੀ ਹੀ ਪਾਣੀ ਹੋਵੇਗਾ। ਉਥੇ ਹੀ ਅਮਰੀਕਾ ਦੇ ਤਟਵਰਤੀ ਖੇਤਰ ਦੇ ਤੱਟ ਡੁਬ ਜਾਣਗੇ।



error: Content is protected !!