BREAKING NEWS
Search

42 ਘੰਟਿਆਂ ਤੋਂ ਬੋਰਵੈਲ ਚ ਡਿੱਗਾ 11 ਸਾਲਾਂ ਬੱਚਾ ਹਜੇ ਵੀ ਜਿਉਂਦਾ – ਖੁਦ ਕਰ ਰਿਹਾ ਬਚਾਅ ਕਾਰਜਾਂ ਚ ਮਦਦ

ਆਈ ਤਾਜ਼ਾ ਵੱਡੀ ਖਬਰ 

ਦੁਨੀਆਂ ਵਿੱਚ ਹਰ ਇੱਕ ਬੱਚਾ ਜਿੱਥੇ ਆਪਣੇ ਮਾਂ-ਬਾਪ ਦੀ ਜਿੰਦ-ਜਾਨ ਹੁੰਦਾ ਹੈ। ਉਥੇ ਹੀ ਇਨ੍ਹਾਂ ਬੱਚਿਆਂ ਦੇ ਨਾਲ ਘਰ ਦੀਆਂ ਖ਼ੁਸ਼ੀਆਂ ਬਰਕਰਾਰ ਰਹਿੰਦੀਆਂ ਹਨ। ਜਦੋਂ ਇਨ੍ਹਾਂ ਬੱਚਿਆਂ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਹਾਦਸਾ ਵਾਪਰ ਜਾਂਦਾ ਹੈ ਤਾਂ ਉਹ ਮਾਂ ਬਾਪ ਜਿਉਂਦੇ ਜੀ ਹੀ ਮਰ ਜਾਂਦੇ ਹਨ। ਪਰ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਬੱਚਿਆਂ ਨਾਲ ਵਾਪਰਨ ਵਾਲੀਆਂ ਦੁਰਘਟਨਾਵਾਂ ਵਿੱਚ ਵਾਧਾ ਦਰਜ ਕੀਤਾ ਜਾ ਰਿਹਾ ਹੈ ਜਿੱਥੇ ਬਹੁਤ ਸਾਰੇ ਬੱਚੇ ਵੱਖ ਵੱਖ ਹਾਦਸਿਆਂ ਦਾ ਸ਼ਿਕਾਰ ਹੋਏ ਹਨ ਜਿਸ ਵਿੱਚ ਬਹੁਤ ਸਾਰੇ ਬੱਚੇ ਬੋਰਵੈੱਲ ਵਿੱਚ ਡਿੱਗਣ ਕਾਰਨ ਵੀ ਮੌਤ ਦੇ ਮੂੰਹ ਵਿਚ ਚਲੇ ਗਏ ਹਨ। ਅਜਿਹੇ ਮਾਮਲੇ ਨੂੰ ਠੱਲ ਪਾਉਣ ਵਾਸਤੇ ਜਿੱਥੇ ਸਰਕਾਰ ਵੱਲੋਂ ਲੋਕਾਂ ਨੂੰ ਚੇਤਾਵਨੀ ਜਾਰੀ ਕੀਤੀ ਜਾਦੀ ਹੈ, ਬੋਰਵੈਲ ਨੂੰ ਬੰਦ ਕੀਤਾ ਜਾਵੇ ਤਾਂ ਜੋ ਹਾਦਸਿਆਂ ਨੂੰ ਰੋਕਿਆ ਜਾ ਸਕੇ।

ਹੁਣ 42 ਘੰਟਿਆਂ ਤੋਂ ਬੋਰਵੈਲ ਵਿਚ ਡਿੱਗਿਆ ਹੋਇਆ 11 ਸਾਲਾਂ ਦਾ ਬੱਚਾ ਅੱਜ ਜਿਉਂਦਾ ਹੈ ਅਤੇ ਖੁਦ ਬਚਾਅ ਕਾਰਜਾਂ ਵਿੱਚ ਮਦਦ ਕਰ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਛੱਤੀਸਗੜ੍ਹ ਸੂਬੇ ਤੋਂ ਸਾਹਮਣੇ ਆਇਆ ਹੈ ਜਿੱਥੇ ਛੱਤੀਸਗੜ੍ਹ ਤੋਂ ਸਾਹਮਣੇ ਆਇਆ ਹੈ, ਜਿੱਥੇ ਚੰਪਾ ਜ਼ਿਲ੍ਹੇ ਦੇ ਅਧੀਨ ਆਉਣ ਵਾਲੇ ਪਿੰਡ ਫ਼ਰੀਦ ਵਿਖੇ ਸ਼ੁੱਕਰਵਾਰ ਦੁਪਹਿਰ ਨੂੰ ਆਪਣੇ ਘਰ ਦੇ ਪਿੱਛੇ ਖੇਡਦੇ ਹੋਏ 11 ਸਾਲਾ ਦਾ ਬੱਚਾ ਰਾਹੁਲ ਅਚਾਨਕ ਹੀ ਇਕ 80 ਫੁੱਟ ਡੂੰਘੇ ਬੋਰਵੈੱਲ ਵਿੱਚ ਡਿੱਗਿਆ ਸੀ ਜੋ ਕਿ ਉਸ ਦੇ ਪਿਤਾ ਵੱਲੋਂ ਘਰ ਦੇ ਪਿੱਛੇ ਸਬਜ਼ੀਆਂ ਉਗਾਉਣ ਵਾਸਤੇ ਪੁੱਟਿਆ ਗਿਆ ਸੀ ਪਰ ਉਸ ਵਿਚੋਂ ਪਾਣੀ ਨਾ ਆਉਣ ਕਾਰਨ ਉਸ ਨੂੰ ਖੁੱਲਾ ਛੱਡ ਦਿੱਤਾ ਗਿਆ।

ਜਿੱਥੇ ਇਸ ਬੱਚੇ ਨੂੰ ਇਸ ਵਿਚ ਡਿੱਗੇ ਹੋਏ 42 ਘੰਟੇ ਲੰਘ ਚੁੱਕੇ ਹਨ ਅਤੇ ਲਗਾਤਾਰ ਰਾਹਤ ਕਾਰਜ ਕੀਤੇ ਜਾ ਰਹੇ ਹਨ ਅਤੇ ਇਸ ਦੇ ਬਰਾਬਰ ਹੀ ਇਕ ਹੋਰ ਬੋਰਬੈਲ ਕੁੱਟਿਆ ਗਿਆ ਹੈ। ਬੱਚੇ ਨੂੰ ਜਿਥੇ ਖਾਣ ਵਿੱਚ ਫਲ ਅਤੇ ਜੂਸ ਮੁਹਈਆ ਕਰਵਾਇਆ ਗਿਆ ਹੈ ਉਥੇ ਹੀ ਬੱਚੇ ਦੀ ਹਰ ਹਰਕਤ ਨੂੰ ਕੈਮਰੇ ਰਾਹੀਂ ਦੇਖਿਆ ਜਾ ਰਿਹਾ ਹੈ ਅਤੇ ਡਾਕਟਰੀ ਟੀਮ ਵੱਲੋਂ ਲਗਾਤਾਰ ਆਕਸੀਜਨ ਪਹੁੰਚਾਈ ਜਾ ਰਹੀ ਹੈ ਦੱਸਿਆ ਗਿਆ ਹੈ ਕਿ ਪਹਿਲਾਂ ਦੇ ਮੁਕਾਬਲੇ ਕੁਝ ਕਮਜ਼ੋਰ ਹੋ ਰਿਹਾ ਹੈ।

ਉੱਥੇ ਹੀ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਮੁੱਖ ਮੰਤਰੀ ਦਫ਼ਤਰ ਵੱਲੋਂ ਦੱਸਿਆ ਗਿਆ ਹੈ ਕਿ ਇਨ੍ਹਾਂ ਰਾਹਤ ਕਾਰਜਾਂ ਵਿੱਚ ਤਿੰਨ ਤੋਂ ਚਾਰ ਘੰਟੇ ਦਾ ਹੋਰ ਸਮਾਂ ਲੱਗ ਸਕਦਾ ਹੈ। ਲੋਕਾਂ ਵੱਲੋਂ ਇਸ ਬੱਚੇ ਦੀ ਤੰਦਰੁਸਤੀ ਲਈ ਦੁਆਵਾਂ ਕੀਤੀਆਂ ਜਾ ਰਹੀਆਂ ਹਨ।



error: Content is protected !!