BREAKING NEWS
Search

17 ਭੈਣ ਭਰਾਵਾਂ ਦਾ ਵਿਆਹ ਹੋਇਆ ਇਕੱਠਿਆਂ , 100 ਤੋਂ ਵੱਧ ਲੋਕਾਂ ਦੇ ਨਾਮ ਕਾਰਡ ਤੇ ਛਪੇ ਫੋਟੋਆਂ ਹੋਈਆਂ ਵਾਇਰਲ

ਆਈ ਤਾਜਾ ਵੱਡੀ ਖਬਰ 

ਘਰ ਵਿੱਚ ਜਦੋਂ ਕੋਈ ਵਿਆਹ ਹੁੰਦਾ ਹੈ ਤਾਂ, ਘਰ ਦਾ ਮਾਹੌਲ ਇੱਕੋ ਦਮ ਖੁਸ਼ੀਆਂ ਵਿੱਚ ਤਬਦੀਲ ਹੋ ਜਾਂਦਾ l ਰਿਸ਼ਤੇਦਾਰਾਂ ਦੀ ਭੀੜ ਲੱਗਣੀ ਸ਼ੁਰੂ ਹੋ ਜਾਂਦੀ ਹੈ, ਗੀਤ ਗਾਏ ਜਾਂਦੇ ਹਨ, ਤੇ ਲੋਕ ਨੱਚ ਟੱਪ ਕੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕਰਦੇ ਹਨ। ਅੱਜ ਕੱਲ ਦੇ ਸਮੇਂ ਵਿੱਚ ਵਿਆਹ ਦਿਖਾਵੇ ਦਾ ਰੂਪ ਧਰਦੇ ਜਾ ਰਹੇ ਹਨ ਤੇ ਲੋਕ ਦਿਖਾਵੇ ਵਾਸਤੇ ਆਪਣੇ ਲੱਖਾਂ ਰੁਪਏ ਵਿਆਹ ਸਮਾਗਮਾਂ ਦੇ ਵਿੱਚ ਬਰਬਾਦ ਕਰ ਦਿੰਦੇ ਹਨ l ਪਰ ਅੱਜ ਤੁਹਾਨੂੰ ਇੱਕ ਅਜਿਹੇ ਪਰਿਵਾਰ ਬਾਰੇ ਦੱਸਾਂਗੇ, ਜਿਨਾਂ ਵੱਲੋਂ 17 ਵਿਆਹ ਇਕੱਠਿਆ ਕਰ ਦਿੱਤੇ ਗਏ ਤੇ 100 ਤੋਂ ਵੱਧ ਲੋਕਾਂ ਦੇ ਨਾਮ ਤੇ ਵਿਆਹ ਦੇ ਕਾਰਡ ਛਿਪਵਾ ਕੇ ਇਸ ਨੂੰ ਵਾਇਰਲ ਕੀਤਾ ਗਿਆ। ਜੀ ਬਿਲਕੁਲ ਸੋਸ਼ਲ ਮੀਡੀਆ ਦੇ ਉੱਪਰ ਇਹਨਾਂ ਦਿਨੀਂ ਇੱਕ ਕਾਰਡ ਕਾਫੀ ਵਾਇਰਲ ਹੋ ਰਿਹਾ ਹੈ,ਇਸ ਕਾਰਡ ਵਿੱਚ ਨਾ ਤਾਂ ਕੋਈ ਸ਼ਾਇਰੀ ਹੈ ਅਤੇ ਨਾ ਹੀ ਕੁਝ ਵੱਖਰਾ ਕੀਤਾ ਗਿਆ ਹੈ, ਫਿਰ ਵੀ ਇਸ ਕਾਰਡ ਨੂੰ ਵੱਡੇ ਪੱਧਰ ‘ਤੇ ਸਾਂਝਾ ਕੀਤਾ ਜਾ ਰਿਹਾ ਹੈ।

ਇਸ ਕਾਰਡ ਦੀ ਖਾਸੀਅਤ ਇਹ ਦੱਸੀ ਜਾ ਰਹੀ ਹੈ ਕਿ ਇਸ ਵਿੱਚ 17 ਭੈਣ-ਭਰਾਵਾਂ ਨੂੰ ਇਕੱਠੇ ਵਿਆਹ ਦਾ ਸੱਦਾ ਦਿੱਤਾ ਗਿਆ । ਇਹ ਮਾਮਲਾ ਬੀਕਾਨੇਰ ਦੇ ਨੋਖਾ ਇਲਾਕੇ ਦੇ ਇੱਕ ਪਿੰਡ ਦਾ ਹੈ ਜਿੱਥੇ ਰਹਿਣ ਵਾਲੇ ਬਜ਼ੁਰਗ ਸੂਰਜਰਾਮ ਗੋਦਾਰਾ ਆਪਣੇ ਸਾਂਝੇ ਪਰਿਵਾਰ ਨਾਲ ਰਹਿੰਦੇ ਹਨ ਤੇ ਉਨ੍ਹਾਂ ਨੇ 17 ਪੋਤੇ-ਪੋਤੀਆਂ ਨਾਲ ਵਿਆਹ ਕਰਵਾ ਕੇ ਆਪਣੇ ਪਰਿਵਾਰ ਨੂੰ ਲੋਕਾਂ ਦੇ ਸਾਹਮਣੇ ਮਿਸਾਲ ਬਣਾਇਆ, ਇਸ ਵਿਆਹ ਦੇ ਵਿੱਚ ਖਾਸੀ ਰੌਣਕ ਦੀ ਗੱਲ ਆਖੀ ਜਾ ਰਹੀ । ਇਸ ਦੇ ਲਈ ਪਰਿਵਾਰ ਨੇ ਵੱਖਰੇ ਤੌਰ ‘ਤੇ ਕਾਰਡ ਪ੍ਰਿੰਟ ਨਹੀਂ ਕਰਵਾਏ ਤੇ ਸਿਰਫ ਇੱਕ ਪ੍ਰਿੰਟ ਕਰਵਾਇਆ।

ਇਸ ਕਾਰਡ ਵਿੱਚ ਸਾਰੇ 17 ਪੋਤੇ-ਪੋਤੀਆਂ ਅਤੇ ਉਨ੍ਹਾਂ ਦੇ ਹੋਣ ਵਾਲੇ ਜੀਵਨ ਸਾਥੀ ਦੇ ਨਾਂ ਲਿਖੇ ਹੋਏ ਹਨ। ਇਸ ਪਰਿਵਾਰ ਨੇ ਆਪਣੇ ਸਾਰੇ ਬੱਚਿਆਂ ਦੇ ਵਿਆਹ ਲਈ ਦੋ ਦਿਨ ਤੈਅ ਕੀਤੇ। ਮਿਲੀ ਜਾਣਕਾਰੀ ਮੁਤਾਬਿਕ ਪਤਾ ਚੱਲਿਆ ਹੈ ਕਿ ਪਹਿਲੇ ਦਿਨ ਪਰਿਵਾਰ ਦੀਆਂ ਪੰਜ ਕੁੜੀਆਂ ਦਾ ਵਿਆਹ ਹੋਇਆ ਤੇ ਅਗਲੇ ਦਿਨ ਬਾਰਾਂ ਬੱਚਿਆਂ ਦਾ ਵਿਆਹ ਹੋਇਆ। ਇਸ ਵਿਆਹ ਦੀ ਆਲੇ-ਦੁਆਲੇ ਦੇ ਸਾਰੇ ਇਲਾਕੇ ‘ਚ ਚਰਚਾ ਹੋ ਰਹੀ। ਇਸ ਕਾਰਡ ਵਿੱਚ ਸਾਰੇ ਭਰਾਵਾਂ ਦੇ ਜਾਣਕਾਰ ਬੁਲਾਏ ਗਏ ਸਨ।ਪਰਿਵਾਰ ਦੇ 17 ਬੱਚਿਆਂ ਦਾ ਇਕੱਠਿਆਂ ਵਿਆਹ ਕਰਵਾ ਕੇ ਪਰਿਵਾਰ ਨੇ ਵੀ ਕਾਫੀ ਕੁਝ ਬਚਾਇਆ ਹੈ।

ਸਿਰਫ਼ ਇੱਕ ਹੀ ਵਿਆਹ ਦਾ ਕਾਰਡ ਛਾਪਿਆ ਗਿਆ ਸੀ, ਵਿਆਹ ਲਈ ਸਿਰਫ਼ ਇੱਕ ਹੀ ਪੰਡਾਲ ਬਣਾਇਆ ਗਿਆ ਸੀ ਅਤੇ ਵਿਆਹ ਲਈ ਇਕੱਠੇ ਆਉਣ ਵਾਲੇ ਹਰ ਇੱਕ ਦੇ ਆਉਣ ਵਾਲੇ ਖਰਚੇ ਵੀ ਬਚ ਗਏ। ਸੋ ਇਸ ਪਰਿਵਾਰ ਦੇ ਵੱਲੋਂ ਬੇਫਾਲਤੂ ਖਰਚੇ ਤੋਂ ਬਚਣ ਦੇ ਲਈ ਘਰ ਦੇ 17 ਬੱਚਿਆਂ ਦਾ ਇਕੱਠੇਆ ਵਿਆਹ ਕਰਨ ਦਾ ਫੈਸਲਾ ਕੀਤਾ ਗਿਆ l ਇਸ ਨਾਲ ਇੱਕ ਤਾਂ ਖਰਚਾ ਬਚੇਗਾ ਤੇ ਦੂਜਾ ਪਰਿਵਾਰ ਉੱਪਰ ਵਿੱਤੀ ਬੋਝ ਵੀ ਘਟੇਗਾ, ਤੀਜਾ ਮਿਸਾਲ ਵਜੋਂ ਇਹ ਵਿਆਹ ਹੁਣ ਹੋਰਾਂ ਦੇ ਲਈ ਵੀ ਇੱਕ ਪ੍ਰੇਰਨਾ ਦਾ ਸਰੋਤਰ ਬਣਦਾ ਜਾ ਰਿਹਾ ਹੈ l ਲੋਕ ਇਸ ਤੋਂ ਸਿੱਖ ਰਹੇ ਹਨ ਕਿ ਕਿਸ ਤਰੀਕੇ ਦੇ ਨਾਲ ਅਸੀਂ ਬੇਫਾਲਤੂ ਖਰਚੇ ਤੋਂ ਬਚ ਸਕਦੇ ਹਾਂ l



error: Content is protected !!