BREAKING NEWS
Search

ਹੁਣੇ ਹੁਣੇ ਦੁਪਹਿਰੇ ਆਈ ਮੌਸਮ ਦੀ ਇਹ ਵੱਡੀ ਚੇਤਾਵਨੀ ਹੋ ਜਾਵੋ ਕੈਂਮ ਆ ਰਿਹਾ ਹੈ ..

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਪੰਜਾਬ ‘ਚ 10 ਜੁਲਾਈ ਤਕ ਲੱਗਣਗੀਆਂ ਮੌਨਸੂਨ ਦੀਆਂ ਛਹਿਬਰਾਂ

ਚੰਡੀਗੜ੍ਹ: ਮੁੰਬਈ, ਗੁਜਰਾਤ ਤੇ ਓਡੀਸ਼ਾ ‘ਚ 7 ਜੁਲਾਈ ਤਕ ਭਾਰੀ ਮੀਂਹ ਦੇ ਅਲਰਟ ਤੋਂ ਬਾਅਦ ਮੌਸਮ ਵਿਭਾਗ ਤੇ ਪ੍ਰਾਈਵੇਟ ਮੌਸਮ ਏਜੰਸੀ ਸਕਾਈਮੈਟ ਨੇ ਉੱਤਰ ਭਾਰਤ ਤੇ ਦਿੱਲੀ ਦੇ ਨੇੜਲੇ ਸੂਬਿਆਂ ਲਈ ਰਾਹਤ ਦੀ ਖ਼ਬਰ ਦਿੱਤੀ ਹੈ।

ਮੌਨਸੂਨ ਅਹਿਮਦਾਬਾਦ, ਭੋਪਾਲ ਦੇ ਉੱਪਰ ਤੋਂ ਹੁੰਦਾ ਹੋਇਆ ਉੱਤਰ ਵੱਲ ਵਧ ਰਿਹਾ ਹੈ। ਮੌਸਮ ਵਿਭਾਗ ਮੁਤਾਬਕ ਪੰਜਾਬ ਤੇ ਹਰਿਆਣਾ ‘ਚ 6 ਤੋਂ 10 ਜੁਲਾਈ ਤਕ ਮੌਨਸੂਨ ਪਹੁੰਚ ਸਕਦਾ ਹੈ।

ਸੂਬੇ ‘ਚ ਜਾਰੀ ਗਰਮੀ ਤੋਂ ਅਜੇ 4 ਜੁਲਾਈ ਤੋਂ ਬਾਅਦ ਹੀ ਰਾਹਤ ਮਿਲਣ ਦੀ ਉਮੀਦ ਹੈ। ਇਸ ਦੌਰਾਨ ਵਿੱਚ-ਵਿੱਚ ਬੱਦਲ ਵੀ ਛਾਏ ਰਹਿਣਗੇ ਤੇ ਹਵਾਵਾਂ ਚੱਲਣ ਦੇ ਆਸਾਰ ਬਣਨਗੇ। ਸੋਮਵਾਰ ਨੂੰ ਬਠਿੰਡਾ 42 ਡਿਗਰੀ ਨਾਲ ਸਭ ਤੋਂ ਗਰਮ ਜ਼ਿਲ੍ਹਾ ਰਿਹਾ। ਅੱਜ ਵੀ ਤਾਪਮਾਨ ਇੰਨਾ ਹੀ ਰਹਿਣ ਦਾ ਅਨੁਮਾਨ ਹੈ।

ਪ੍ਰੀ ਮਾਨਸੂਨ ਬਾਰਸ਼ ਹੋਣ ‘ਚ ਅਜੇ 24 ਤੋਂ 72 ਘੰਟਿਆਂ ਦਾ ਸਮਾਂ ਲੱਗਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਮੁਤਾਬਕ ਪੰਜਾਬ ਤੇ ਹਰਿਆਣਾ ’ਚ ਵੀ ਅਗਲੇ ਦੋ ਤੋਂ ਤਿੰਨ ਦਿਨ ਰਾਹਤ ਦੇ ਆਸਾਰ ਨਹੀਂ। ਕੁਝ ਥਾਂਵਾਂ ‘ਤੇ ਲੋਕਲ ਕਲਾਊਡ ਫਾਮੇਸ਼ਨ ਤੇ ਧੂੜ ਭਰੀ ਹਨੇਰੀ ਚੱਲ ਸਕਦੀ ਹੈ। ਪ੍ਰੀ ਮੌਨਸੂਨ ਜੁਲਾਈ ਦੇ ਪਹਿਲੇ ਹਫਤੇ ਤਕ ਆਉਣ ਦੀ ਉਮੀਦ ਹੈ।



error: Content is protected !!