BREAKING NEWS
Search

ਸਾਵਧਾਨ ਡਿਜਿਟਲ ਠੱਗਾਂ ਤੋਂ – ਪੰਜਾਬ ਚ ਇਥੇ ਗਰੀਬਾਂ ਨਾਲ ਵਜੀ ਏਦਾਂ ਠੱਗੀ ਹਰ ਹੋਈ ਹੋ ਗਿਆ ਹੈਰਾਨ

ਆਈ ਤਾਜਾ ਵੱਡੀ ਖਬਰ

ਇਸ ਸਮੁੱਚੇ ਦੇਸ਼ ਅੰਦਰ ਕਰੋਨਾ ਕੇਸਾਂ ਵਿੱਚ ਠੱਲ੍ਹ ਪਈ ਹੈ ਉਥੇ ਹੀ ਸਾਰੇ ਲੋਕਾਂ ਵਿੱਚ ਕੁਝ ਰਾਹਤ ਮਹਿਸੂਸ ਕੀਤੀ ਜਾ ਰਹੀ ਹੈ। ਪੰਜਾਬ ਵਿਚ ਜਿਥੇ ਇਸ ਸਮੇਂ ਸਾਰੀਆਂ ਸਿਆਸੀ ਪਾਰਟੀਆਂ ਦੀ ਨਜ਼ਰ ਅਗਲੇ ਸਾਲ ਹੋਣ ਵਾਲੀਆਂ ਚੋਣਾਂ ਉਪਰ ਟਿਕੀ ਹੋਈ ਹੈ,ਲੋਕ ਆਰਥਿਕ ਮੰਦੀ ਦੇ ਦੌਰ ਵਿਚੋਂ ਗੁਜ਼ਰ ਰਹੇ ਹਨ ਕਿਉਂਕਿ ਬਹੁਤ ਸਾਰੇ ਲੋਕਾਂ ਦੇ ਰੋਜਗਾਰ ਕਰੋਨਾ ਦੇ ਕਾਰਨ ਬੰਦ ਹੋ ਗਏ ਸਨ। ਜਿੱਥੇ ਲੋਕ ਮੁੜ ਪੈਰਾਂ ਸਿਰ ਹੋਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ ਉਥੇ ਹੀ ਸੂਬੇ ਵਿੱਚ ਲੁੱਟ ਖੋਹ ਅਤੇ ਧੋਖਾਧੜੀ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਹੁਣ ਪੰਜਾਬ ਵਿੱਚ ਇੱਥੇ ਗ਼ਰੀਬਾਂ ਨਾਲ ਵੱਜੀ ਠੱਗੀ ਨੂੰ ਲੈ ਕੇ ਹਰ ਕੋਈ ਹੈਰਾਨ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਗੁਰਦਾਸਪੁਰ ਜ਼ਿਲੇ ਤੋਂ ਸਾਹਮਣੇ ਆਇਆ ਹੈ।

ਜਿੱਥੇ ਠੱਗਾ ਵਲੋ ਡਿਜੀਟਲ ਤਰੀਕੇ ਨਾਲ ਠੱਗੀ ਮਾਰੀ ਗਈ ਹੈ। ਠੱਗਾਂ ਵੱਲੋਂ ਇੱਕ ਢਾਬੇ ਦੇ ਮਾਲਕ ਨੂੰ ਆਪਣੀ ਠੱਗੀ ਦਾ ਸ਼ਿਕਾਰ ਉਸ ਸਮੇਂ ਬਣਾਇਆ ਗਿਆ ਜਦੋਂ ਉਨ੍ਹਾਂ ਵੱਲੋਂ 20 ਥਾਲੀਆਂ ਦਾ ਆਰਡਰ ਦਿੱਤਾ ਗਿਆ ਅਤੇ ਐਡਵਾਂਸ ਪੈਸੇ ਮੰਗਣ ਤੇ ਅੱਗੋਂ ਫੋਨ ਕਰਨ ਵਾਲੇ ਨੇ ਆਖਿਆ ਕਿ ਉਹ ਫੌਜ ਦੇ ਆਦਮੀ ਹਨ ਅਤੇ ਧੋਖਾ ਨਹੀਂ ਕਰਨਗੇ। ਇਹ ਸੁਣ ਕੇ ਢਾਬੇ ਵਾਲੇ ਵੱਲੋਂ ਉਨ੍ਹਾਂ ਉੱਪਰ ਵਿਸ਼ਵਾਸ ਕਰ ਲਿਆ ਗਿਆ ਅਤੇ ਆਰਡਰ ਤਿਆਰ ਕਰਨ ਤੋਂ ਬਾਅਦ ਉਨ੍ਹਾਂ ਨੂੰ ਫੋਨ ਕਰ ਦਿੱਤਾ ਗਿਆ।

ਠੱਗਾਂ ਵੱਲੋਂ ਪੈਸੇ ਦੇਣ ਦੇ ਲਈ ਏਟੀਐਮ ਕਾਰਡ ਦੀ ਫੋਟੋ ਮੰਗੀ ਗਈ ਅਤੇ ਇਸ ਤਰ੍ਹਾਂ ਹੀ ਚਲਾਕੀ ਵਰਤਦੇ ਹੋਏ ਢਾਬਾ ਮਾਲਕ ਤੋਂ ਫੋਨ ਉਪਰ ਆਉਣ ਵਾਲਾ ਓ ਟੀ ਪੀ ਨੰਬਰ ਵੀ ਪ੍ਰਾਪਤ ਕਰ ਲਿਆ। ਬਾਅਦ ਵਿੱਚ ਠੱਗਾਂ ਵੱਲੋਂ ਆਖਿਆ ਗਿਆ ਕਿ ਇਸ ਨੰਬਰ ਉਪਰ ਪੈਸੇ ਨਹੀਂ ਭੇਜੇ ਜਾ ਰਹੇ ਅਗਰ ਕੋਈ ਹੋਰ ਅਕਾਊਂਟ ਨੰਬਰ ਹੈ ਉਹ ਦੇ ਦਿਓ , ਉਸ ਉਪਰ ਸਾਰੀ ਪੇਮੈਂਟ ਕਰ ਦਿੱਤੀ ਜਾਵੇਗੀ। ਇਸ ਤਰ੍ਹਾਂ ਢਾਬਾ ਮਾਲਕ ਵੱਲੋਂ ਦੂਸਰ ਖਾਤਾ ਨੰਬਰ ਦੇ ਦਿੱਤਾ ਗਿਆ। ਉਸ ਗਰੀਬ ਨੂੰ ਇਸ ਗੱਲ ਦੀ ਖ਼ਬਰ ਨਹੀਂ ਸੀ ਕਿ ਉਸ ਵੱਲੋਂ ਦਸ-ਦਸ ਰੁਪਏ ਕਰਕੇ ਜੋੜੇ ਗਏ ਉਸਦੇ ਸਾਰੇ ਪੈਸੇ ਇਨ੍ਹਾਂ ਦੋਹਾਂ ਖਾਤਿਆਂ ਵਿੱਚੋ ਠੱਗਾਂ ਵੱਲੋਂ ਉਡਾ ਜਾਣਗੇ।

ਇਸ ਘਟਨਾ ਦੀ ਸ਼ਿਕਾਇਤ ਪੁਲਿਸ ਸਟੇਸ਼ਨ ਵਿਚ ਕੀਤੀ ਗਈ ਹੈ। ਇਸ ਘਟਨਾ ਤੋਂ ਬਾਅਦ ਭਾਵਕ ਹੁੰਦੇ ਹੋਏ ਢਾਬਾ ਮਾਲਕ ਦੀ ਪਤਨੀ ਵੱਲੋਂ ਦੱਸਿਆ ਗਿਆ ਕਿ ਉਨ੍ਹਾਂ ਦੇ ਦੋ ਛੋਟੇ ਛੋਟੇ ਬੱਚੇ ਹਨ ਅਤੇ ਠੱਗਾਂ ਵੱਲੋਂ ਹਜ਼ਾਰਾਂ ਰੁਪਏ ਦਾ ਰਾਸ਼ਨ ਖਰਾਬ ਕਰ ਦਿੱਤਾ ਗਿਆ ਹੈ। ਢਾਬਾ ਮਾਲਕ ਨੂੰ ਇਸ ਘਟਨਾ ਦਾ ਉਦੋਂ ਪਤਾ ਲੱਗਾ ਜਦੋਂ ਫੋਨ ਕੱਟਣ ਤੋਂ ਬਾਅਦ ਉਸ ਦੇ ਮੋਬਾਇਲ ਉਪਰ ਮੈਸਜ ਆਉਣੇ ਸ਼ੁਰੂ ਹੋ ਗਏ ਤੇ ਉਸ ਦੇ ਦੋ ਖਾਤਿਆਂ ਵਿੱਚ ਜਮਾ ਕੀਤੀ ਗਈ ਰਕਮ ਠੱਗਾਂ ਵੱਲੋਂ ਕਢਵਾ ਲਈ ਗਈ।



error: Content is protected !!