BREAKING NEWS
Search

ਸਰੀਰ ਦੇ ਇਹਨਾਂ 7 ਅੰਗਾਂ ਨੂੰ ਕਦੇ ਨਹੀਂ ਛੂਹਣਾ ਚਾਹੀਦਾ,ਕਾਰਨ ਜਾਣ ਕੇ ਰਹਿ ਜਾਓਗੇ ਹੈਰਾ

ਅਕਸਰ ਲੋਕਾਂ ਦੀ ਆਦਤ ਹੁੰਦੀ ਹੈ ਕਿ ਉਹ ਬੈਠੇ-ਬੈਠੇ ਕੰਨ ,ਨੱਕ ,ਅੱਖ ਅਤੇ ਕੀਤੇ ਵੀ ਖਾਰਸ਼ ਕਰਦੇ ਰਹਿੰਦੇ ਹਨ ਜਾਂ ਛੂਹਦੇ ਰਹਿੰਦੇ ਹਨ |ਪਰ ਕੀ ਤੁਸੀਂ ਜਾਣਦੇ ਹੋ ਕਿ ਸਰੀਰ ਵਿਚ ਅਜਿਹੇ 7 ਮਹੱਤਵਪੂਰਨ ਅੰਗ ਹੁੰਦੇ ਹਨ ਜਿੰਨਾਂ ਨੂੰ ਕਦੇ ਵੀ ਨਹੀਂ ਛੂਹਣਾ ਚਾਹੀਦਾ |

ਦਰਾਸਲ ਇਹਨਾਂ ਅੰਗਾਂ ਨੂੰ ਛੂਹਣ ਦੀ ਆਦਤ ਤੁਹਾਨੂੰ ਬਿਮਾਰ ਬਣਾ ਸਕਦੀ ਹੈ |ਇਹਨਾਂ ਨੂੰ ਛੂਹਣ ਨਾਲ ਇੰਨਫੈਕਸ਼ਨ ਫੈਲਣ ਦਾ ਖਤਰਾ ਹੁੰਦਾ ਹੈ |ਜੇਕਰ ਤੁਸੀਂ ਇਸ ਜਾਣਕਾਰੀ ਤੋਂ ਅਨਜਾਣ ਹੋ ਤਾਂ ਇਹ ਖਬਰ ਤੁਹਾਡੇ ਕੰਮ ਦੀ ਹੈ |ਗੋਹਤਮ ਨਰਸਿੰਗ ਹੋਮ ਦੇ ਨਿਊਟ੍ਰੀਸ਼ਨਿਸਟ ਅਲਕਾ ਗੋਹਤਮ ਦੇ ਮੁਤਾਬਿਕ ,ਇੰਨਫੈਕਸ਼ਨ ਨੂੰ ਦੂਰ ਰੱਖਣ ਦੇ ਲਈ ਇਹਨਾਂ ਗੱਲਾਂ ਦਾ ਖਿਆਲ ਰੱਖਣਾ ਜਰੂਰੀ ਹੈ |ਆਓ ਜਾਣਦੇ ਹਾਂ ਕਿ ਕਿਹੜੇ ਹਨ ਉਹ ਸਰੀਰ ਦੇ ਅੰਗ ,ਜਿੰਨਾਂ ਨੂੰ ਛੂਹਣਾ ਖਤਰਨਾਕ ਹੈ |

ਅੱਖਾਂ ਨੂੰ ਨਾ ਮਸਲੋ:- ਜਿਆਦਾਤਰ ਅਸੀਂ ਆਪਣੀਆਂ ਅੱਖਾਂ ਨੂੰ ਮਸਲਦੇ ਹਾਂ |ਕਦੇ ਦਰਦ ਹੋਣ ਤੇ ਜਾਂ ਫਿਰ ਕਦੇ ਵੈਸੇ ਹੀ ਰਗੜਦੇ ਰਹਿੰਦੇ ਹਾਂ |ਅੱਖਾਂ ਸੇਂਸੀਟਿਵ ਹੁੰਦੀਆਂ ਹਨ ਅਤੇ ਸਭ ਤੋਂ ਜਲਦੀ ਇੰਨਫ਼ੈਕਸ਼ਨ ਫੜਦੀਆਂ ਹਨ ,ਪਰ ਅਕਸਰ ਇਹਨਾਂ ਨੂੰ ਛੂੰਹਦੇ ਵਕਤ ਇਹਨਾਂ ਗੱਲਾਂ ਨੂੰ ਧਿਆਨ ਨੂੰ ਧਿਆਨ ਨਹੀਂ ਰੱਖਿਆ ਜਾਂਦਾ |ਇਹਨਾਂ ਨੂੰ ਛੂੰਹਣ ਨਾਲ ਇੰਨਫੈਕਸ਼ਨ ਹੋ ਸਕਦੀ ਹੈ ਕਿਉਂਕਿ ਹੱਥਾਂ ਅਤੇ ਨੌਹਾਂ ਦੇ ਕੀਟਾਣੂ ਅੱਖਾਂ ਵਿਚ ਆਸਾਨੀ ਨਾਲ ਚਲੇ ਜਾਂਦੇ ਹਨ |ਇਸ ਲਈ ਅੱਖਾਂ ਵਿਚ ਖਾਰਸ਼ ਹੋਣਾ ਇੱਕ ਆਮ ਗੱਲ ਹੋ ਜਾਂਦੀ ਹੈ ਅਤੇ ਹੌਲੀ-ਹੌਲੀ ਇਹ ਇੰਨਫੈਕਸ਼ਨ ਦਾ ਰੂਪ ਲੈ ਲੈਂਦੀ ਹੈ |

ਇਸ ਲਈ ਹੁੰਦੀਆਂ ਹਨ ਫਿੰਸੀਆਂ:- ਰੋਜਾਨਾ ਆਪਣੇ ਚਿਹਰੇ ਨੂੰ ਧੋਣ ਦੀ ਆਦਤ ਸਭ ਦੀ ਹੁੰਦੀ ਹੈ |ਨਹਾਉਣ ਦੇ ਬਾਅਦ ਵੀ ਲੋਕ ਆਪਣੇ ਚਿਹਰੇ ਨੂੰ ਲੈ ਕੇ ਸਤਰਕ ਰਹਿੰਦੇ ਹਨ ਅਤੇ ਲਗਾਤਾਰ ਉਸਨੂੰ ਛੂਹ ਕੇ ਦੇਖਦੇ ਹਾਂ |ਚਿਹਰੇ ਉੱਪਰ ਆੱਯਲ ਆਉਣਾ ਜਾਂ ਫਿਰ ਉਸਨੂੰ ਵਾਰ-ਵਾਰ ਹੱਥ ਨਾਲ ਸਾਫ਼ ਕਰਨਾ ਖਤਰਨਾਕ ਹੈ |ਅਕਸਰ ਅਜਿਹੇ ਲੋਕਾਂ ਦੇ ਚਿਹਰੇ ਉੱਪਰ ਹੀ ਫਿੰਸੀਆਂ ਹੁੰਦੀਆਂ ਹਨ |ਵਾਰ-ਵਾਰ ਹੱਥ ਲਗਾਉਣ ਨਾਲ ਕੀਟਾਣੂਆਂ ਦੀ ਵਜਾ ਨਾਲ ਇੰਨਫੈਕਸ਼ਨ ਹੋਣ ਦਾ ਵੀ ਖਤਰਾ ਰਹਿੰਦਾ ਹੈ |ਸਕਿੰਨ ਸਮੱਸਿਆ ਹੁੰਦੀ ਹੈ |ਇਸ ਲਈ ਸਾਵਧਾਨੀ ਵਰਤਣੀ ਚਾਹੀਦੀ ਹੈ |

ਕੰਨਾਂ ਦੇ ਅੰਦਰ ਨਾ ਪਾਓ ਹੱਥ:- ਅਕਸਰ ਲੋਕਾਂ ਦੀ ਆਦਤ ਹੁੰਦੀ ਹੈ ਕਿ ਉਹ ਆਪਣੇ ਹੱਥ ਨਾਲ ਕੰਨ ਸਾਫ਼ ਕਰਦੇ ਹਨ |ਕੁੱਝ ਜਿਆਦਾਤਰ ਕੰਨ ਵਿਚ ਖੁਜਲੀ ਹੋਣ ਤੇ ਉਸਨੂੰ ਹੱਥ ਨਾਲ ਜਾਂ ਕਿਸੇ ਹੋਰ ਚੀਜ ਨਾਲ ਸਾਫ਼ ਕਰਨ ਦੀ ਕੋਸ਼ਿਸ਼ ਕਰਦੇ ਹਨ ,ਪਰ ਇਹ ਬੇਹਦ ਖਤਰਨਾਕ ਹੈ |ਇਸ ਨਾਲ ਕੰਨ ਦੇ ਅੰਦਰ ਦੀ ਈਅਰ ਕੈਨਾਲ ਉੱਪਰ ਅਸਰ ਪੈਂਦਾ ਹੈ |ਉਹ ਡੈਮੇਜ ਹੋ ਸਕਦੀ ਹੈ |

ਨੱਕ ਵਿਚ ਨਾ ਪਾਓ ਉਂਗਲੀ:- ਅਕਸਰ ਲੋਕ ਕੰਨ ,ਅੱਖ ਦੀ ਤਰਾਂ ਨੱਕ ਵਿਚ ਵੀ ਉਂਗਲੀ ਪਾ ਕੇ ਸਾਫ਼ ਕਰਦੇ ਹਨ ,ਪਰ ਕਦੇ ਇਹ ਨਹੀਂ ਸੋਚਦੇ ਕਿ ਜਿਸ ਨਾਲ ਉਹ ਗੰਦਗੀ ਬਾਹਰ ਕੱਢ ਰਹੇ ਹਨ |ਦਰਾਸਲ ਉਹ ਹੋਰ ਵੀ ਗੰਦਗੀ ਦੀ ਦਾਵਤ ਦੇ ਰਹੀ ਹੈ |ਹੱਥ ਦੇ ਕੀਟਾਣੂੂ ਨੱਕ ਵਿਚ ਜਾਣ ਨਾਲ ਨੇਜਲ ਇੰਨਫੈਕਸ਼ਨ ਅਤੇ ਲਗਾਤਾਰ ਕਰਨ ਨਾਲ ਫੰਗਲ ਇੰਨਫੈਕਸ਼ਨ ਵੀ ਫੈਲ ਸਕਦੀ ਹੈ |ਨੱਕ ਨੂੰ ਸਾਫ਼ ਕਰਨ ਦਾ ਸਭ ਤੋਂ ਸਹੀ ਤਰੀਕਾ ਸੇਨੇਟਾਇਜ ਟਿਸ਼ੂ ਹੈ |ਇਸ ਨਾਲ ਸਾਫ਼ ਕਰਨ ਨਾਲ ਕਦੇ ਵੀ ਇੰਨਫੈਕਸ਼ਨ ਦਾ ਖਤਰਾ ਨਹੀਂ ਹੁੰਦਾ |

ਏਨਲ ਉੱਪਰ ਨਾ ਲਗਾਓ ਹੱਥ:- ਏਨਲ ਸਰੀਰ ਦਾ ਅਜਿਹਾ ਭਾਗ ਹੈ ,ਜਿਸਨੂੰ ਛੂੰਹਣ ਨਾਲ ਕੁੱਝ ਬਿਮਾਰੀਆਂ ਹੋ ਸਕਦੀਆਂ ਹਨ |ਇਹ ਇੱਕ ਸੁਪਰ ਸੇਂਸੀਟਿਵ ਏਰੀਆ ਹੈ |ਏਨਲ ਵਿਚ ਬੈਕਟੀਰੀਆ ਦੀ ਮਾਤਰਾ ਜਿਆਦਾ ਹੁੰਦੀ ਹੈ |ਜਿਸਨੂੰ ਛੂੰਹਣ ਨਾਲ ਹੱਥਾਂ ਵਿਚ ਬੈਕਟੀਰੀਆ ਲੱਗ ਸਕਦੇ ਹਨ |ਇਸ ਲਈ ਜਦ ਤੁਸੀਂ ਇਹਨਾਂ ਬੈਕਟੀਰੀਆ ਵਾਲੇ ਹੱਥ ਨੂੰ ਸਰੀਰ ਦੇ ਦੂਸਰੇ ਅੰਗਾਂ ਉੱਪਰ ਲਗਾਓਗੇ ਤਾਂ ਇੰਨਫੈਕਸ਼ਨ ਫੈਲਣ ਦਾ ਖਤਰਾ ਵੱਧ ਜਾਂਦਾ ਹੈ |

ਨੌਹਾਂ ਦੀ ਸਕਿੰਨ:- ਨੌਂਹ ਕੱਟਦੇ ਸਮੇਂ ਕਈ ਵਾਰ ਅੰਦਰ ਦੀ ਸਕਿੰਨ ਗੰਦੀ ਦਿਖਾਈ ਦਿੰਦੀ ਹੈ |ਇਸ ਲਈ ਲੋਕ ਇਸਨੂੰ ਅਓਨੇ ਹੱਥਾਂ ਨਾਲ ਹੀ ਨੋਚ ਕੇ ਬਾਹਰ ਕੱਢਦੇ ਹਨ ਜਾਂ ਫਿਰ ਨੇਲ ਕਟਰ ਨਾਲ ਉਸਨੂੰ ਸਾਫ਼ ਕਰਦੇ ਹਨ ,ਪਰ ਇਹ ਖਤਰਨਾਕ ਹੈ |ਇਸ ਨਾਲ ਫੰਗਲ ਇੰਨਫ਼ੈਕਸ਼ਨ ਹੋਣ ਦਾ ਖਤਰਾ ਰਹਿੰਦਾ ਹੈ |

ਮੂੰਹ ਵਿਚ ਹੱਥ ਨਾ ਪਾਓ:- ਹਾਲਾਂਕਿ ਇਹ ਆਦਤ ਘੱਟ ਹੀ ਲੋਕਾਂ ਵਿਚ ਦੇਖਣ ਨੂੰ ਮਿਲਦੀ ਹੈ |ਪਰ ਫਿਰ ਵੀ ਮੂੰਹ ਵਿਚ ਹੱਥ ਪਾਉਣ ਨਾਲ ਬਿਮਾਰੀਆਂ ਨੂੰ ਸੜਦਾ ਦੇਣ ਜਿਹੀ ਗੱਲ ਹੈ |ਭਲਾ ਆਪਣੇ ਹੱਥ ਚੰਗੀ ਤਰਾਂ ਧੋਤੇ ਹੋਣ ,ਪਰ ਹੱਥਾ ਵਿਚ ਬੈਕਟੀਰੀਆ ਦੀ ਮਾਤਰਾ ਸਕਿੰਨ ਵਿਚ ਹਿਪ੍ਕ ਜਾਂਦੀ ਹੈ |ਇਸ ਨਾਲ ਇਹ ਸਾਰੇ ਬੈਕਟੀਰੀਆ ਤੁਹਾਡੇ ਮੂੰਹ ਵਿਚ ਚਲੇ ਜਾਂਦੇ ਹਨ |



error: Content is protected !!