ਆਈ ਤਾਜਾ ਵੱਡੀ ਖਬਰ

ਜਿੱਥੇ ਬਹੁਤ ਸਾਰੀਆਂ ਜੋੜੀਆਂ ਨੇ ਵੈਲਨਟਾਈਨ ਡੇ ਬੜੀ ਖੁਸ਼ੀ ਤੇ ਉਤਸ਼ਾਹ ਨਾਲ ਮਨਾਇਆ l ਵੱਖੋ ਵੱਖਰੇ ਢੰਗ ਨਾਲ ਆਪਣੇ ਪਾਰਟਨਰ ਨੂੰ ਇਸ ਦਿਨ ਸਰਪ੍ਰਾਈਜ਼ ਦਿੱਤੇ l ਪਰ ਵੈਲਂਟਾਈਨ ਡੇ ਵਾਲੇ ਦਿਨ ਇੱਕ ਪਤੀ ਵੱਲੋਂ ਅਜਿਹੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਜਿਸ ਕਾਰਨ ਸਭ ਤੇ ਹੀ ਹੋਸ਼ ਉੱਡ ਗਏ l ਦਰਅਸਲ ਇੱਕ ਪਤੀ ਦੇ ਵੱਲੋਂ ਆਪਣੀ ਪਤਨੀ ਦਾ ਸਿਰ ਵੱਢ ਕੇ ਸੜਕ ਕਿਨਾਰੇ ਇੱਕ ਬੈਂਚ ਤੇ ਰੱਖ ਦਿੱਤਾ ਗਿਆ ਤੇ ਉਸ ਕੋਲ ਇਹ ਸ਼ਖਸ ਬੈਠਾ ਰਿਹਾ, ਜਿਸ ਨੂੰ ਜੋ ਵੀ ਕੋਈ ਵੇਖਦਾ ਸੀ ਉਹ ਹੈਰਾਨ ਹੁੰਦਾ ਪਿਆ ਸੀ l ਮਾਮਲਾ ਪੱਛਮ ਬੰਗਾਲ ਤੋਂ ਸਾਹਮਣੇ ਆਇਆ ਜਿੱਥੇ ਦਿਨ-ਦਿਹਾੜੇ ਪਤੀ ਨੇ ਚਾਕੂ ਨਾਲ ਆਪਣੀ ਪਤਨੀ ਦਾ ਸਿਰ ਧੜ ਤੋਂ ਵੱਖ ਕਰ ਦਿੱਤਾ।

ਇਨਾ ਹੀ ਨਹੀਂ ਸਗੋਂ ਇਸ ਸ਼ਖਸ ਨੇ ਆਪਣੀ ਪਤਨੀ ਦਾ ਸਿਰ ਵੱਢਣ ਤੋਂ ਬਾਅਦ ਸਿਰ ਨੂੰ ਹੱਥ ‘ਚ ਫੜ ਕੇ ਲੈ ਗਿਆ ਅਤੇ ਸੜਕ ਕਿਨਾਰੇ ਬੈਂਚ ‘ਤੇ ਸਿਰ ਨੂੰ ਰੱਖ ਕੇ ਬੈਠਾ ਰਿਹਾ। ਜਿਸ ਤੋਂ ਬਾਅਦ ਇਸ ਦੀ ਜਾਣਕਾਰੀ ਲੋਕਾਂ ਵੱਲੋਂ ਪੁਲਿਸ ਨੂੰ ਦਿੱਤੀ ਗਈ l ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ‘ਤੇ ਪੁਲਸ ਪਹੁੰਚੀ l ਜਿਸ ਤੋਂ ਬਾਅਦ ਉਨਾਂ ਨੇ ਇਸ ਘਟਨਾ ਸਬੰਧੀ ਕਾਰਵਾਈ ਕਰਦਿਆਂ ਹੋਇਆਂ ਦੋਸ਼ੀ ਪਤੀ ਗੌਤੇਮ ਗੁਛਾਈਤ ਨੂੰ ਗ੍ਰਿਫਤਾਰ ਕਰ ਲਿਆ ਤੇ ਉਸਦੇ ਮਾਤਾ-ਪਿਤਾ ਨੂੰ ਪੁੱਛਗਿੱਛ ਲਈ ਹਿਰਾਸਤ ‘ਚ ਲੈ ਲਿਆ। ਹੁਣ ਤੁਹਾਨੂੰ ਇਸ ਘਟਨਾ ਦੇ ਪਿੱਛੇ ਦੀ ਅਸਲੀਅਤ ਬਾਰੇ ਦੱਸਦੇ ਹਾਂ।

ਪ੍ਰਾਪਤ ਹੋਈ ਜਾਣਕਾਰੀ ਮੁਤਾਬਿਕ ਪਤਾ ਚੱਲਿਆ ਹੈ ਕਿ ਗੌਤਮ ਗੁਛਾਈਤ ਦੇ ਪਰਿਵਾਰ ‘ਚ ਕਈ ਦਿਨਾਂ ਤੋਂ ਪਰਿਵਾਰਕ ਕਲੇਸ਼ ਚੱਲ ਰਿਹਾ ਸੀ। ਜਿਸ ਕਾਰਨ ਪਰਿਵਾਰਕ ਮੈਂਬਰ ਕਾਫੀ ਪਰੇਸ਼ਾਨ ਸਨ। ਸਥਾਨਕ ਲੋਕਾਂ ਦਾ ਮੰਨਣਾ ਹੈ ਕਿ ਇਹ ਪਰਿਵਾਰਕ ਕਲੇਸ਼ ਕਤਲ ਦਾ ਕਾਰਨ ਬਣੀ ਹੈ।

ਪਿੰਡ ਦੇ ਕੁਝ ਲੋਕਾਂ ਨੇ ਦੱਸਿਆ ਕਿ ਗੌਤਮ ਆਪਣੀ ਪਤਨੀ ਦਾ ਕਤਲ ਕਰਨ ਤੋਂ ਬਾਅਦ ਉਸਦਾ ਵੱਢਿਆ ਹੋਇਆ ਸਿਰ ਲੈ ਕੇ ਐਗਰਾ-ਬਾਜਕੁਲ ਦੀ ਸੜਕ ‘ਤੇ ਆ ਗਿਆ। ਜਿਸ ਤੋਂ ਬਾਅਦ ਕੁਝ ਲੋਕਾਂ ਦੇ ਵੱਲੋਂ ਉਸ ਨੂੰ ਮੌਕੇ ਤੇ ਹੀ ਬੰਨ ਲਿਆ ਗਿਆ ਤੇ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਫਿਰ ਪੁਲਿਸ ਨੇ ਕਾਰਵਾਈ ਕਰਦਿਆਂ ਹੋਇਆਂ ਉਸ ਦੀ ਗ੍ਰਿਫਤਾਰੀ ਕਰ ਲਈ ਹੈ। ਫਿਲਹਾਲ ਪੁਲਿਸ ਵੱਲੋਂ ਮਾਮਲੇ ਸਬੰਧੀ ਅੱਗੇ ਦੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।

Home ਤਾਜਾ ਜਾਣਕਾਰੀ ਵੈਲੇਂਟਾਈਨ ਡੇ ਤੇ ਪਤੀ ਨੇ ਦਿਲ ਦਹਿਲਾ ਦੇਣ ਵਾਲੀ ਘਟਨਾ ਨੂੰ ਦਿੱਤਾ ਅੰਜਾਮ , ਪਤਨੀ ਦਾ ਸਿਰ ਵੱਢ ਕੇ ਸੜਕ ਕਿਨਾਰੇ ਬੈਂਚ ਰੱਖ ਕੇ ਬੈਠਾ ਰਿਹਾ ਪਤੀ

ਤਾਜਾ ਜਾਣਕਾਰੀ
ਵੈਲੇਂਟਾਈਨ ਡੇ ਤੇ ਪਤੀ ਨੇ ਦਿਲ ਦਹਿਲਾ ਦੇਣ ਵਾਲੀ ਘਟਨਾ ਨੂੰ ਦਿੱਤਾ ਅੰਜਾਮ , ਪਤਨੀ ਦਾ ਸਿਰ ਵੱਢ ਕੇ ਸੜਕ ਕਿਨਾਰੇ ਬੈਂਚ ਰੱਖ ਕੇ ਬੈਠਾ ਰਿਹਾ ਪਤੀ
ByadminFebruary 15, 2024Comments Off on ਵੈਲੇਂਟਾਈਨ ਡੇ ਤੇ ਪਤੀ ਨੇ ਦਿਲ ਦਹਿਲਾ ਦੇਣ ਵਾਲੀ ਘਟਨਾ ਨੂੰ ਦਿੱਤਾ ਅੰਜਾਮ , ਪਤਨੀ ਦਾ ਸਿਰ ਵੱਢ ਕੇ ਸੜਕ ਕਿਨਾਰੇ ਬੈਂਚ ਰੱਖ ਕੇ ਬੈਠਾ ਰਿਹਾ ਪਤੀ
Previous Postਯੂਰਪ ਤੋਂ ਆਈ ਵੱਡੀ ਮੰਦਭਾਗੀ ਖਬਰ , ਮਾਪਿਆਂ ਦੇ ਇਕਲੋਤੇ ਪੁੱਤ ਦੀ ਹੋਈ ਇਸ ਤਰਾਂ ਅਚਾਨਕ ਮੌਤ
Next Postਪੰਜਾਬ : ਕੈਨੇਡਾ ਤੋਂ ਆਈ ਪਤਨੀ ਨੇ ਕੀਤਾ ਅਜਿਹਾ ਕਾਰਾ , ਪਤੀ ਦੇ ਵੀ ਪੈਰੋਂ ਨਿਕਲੀ ਜਮੀਨ