=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਪੰਜਾਬ : ਕੈਨੇਡਾ ਤੋਂ ਆਈ ਪਤਨੀ ਨੇ ਕੀਤਾ ਅਜਿਹਾ ਕਾਰਾ , ਪਤੀ ਦੇ ਵੀ ਪੈਰੋਂ ਨਿਕਲੀ ਜਮੀਨ

ਆਈ ਤਾਜਾ ਵੱਡੀ ਖਬਰ

ਪੰਜਾਬ ਤੋਂ ਵਿਦੇਸ਼ ਜਾਣ ਦੀ ਚਾਹ ਨੇ ਹੁਣ ਤੱਕ ਕਈ ਲੋਕਾਂ ਨੂੰ ਠੱਗੀਆਂ ਦਾ ਸ਼ਿਕਾਰ ਬਣਾ ਦਿੱਤਾ ਹੈ। ਹਰ ਸਾਲ ਵਿਦੇਸ਼ ਜਾਣ ਦੀ ਚਾਹ ਦੇ ਚਲਦੇ ਬਹੁਤ ਸਾਰੇ ਲੋਕ ਠੱਗੀਆਂ ਦਾ ਸ਼ਿਕਾਰ ਹੁੰਦੇ ਪਏ ਹਨ। ਇਹ ਠੱਗੀਆਂ ਵਿਦੇਸ਼ ਜਾਣ ਦੇ ਨਾਮ ਤੇ ਕਦੇ ਇਹ ਏਜੰਟਾ ਵੱਲੋਂ ਤੇ ਕਦੇ ਆਈਲੈਟਸ ਪਾਸ ਕੁੜੀਆਂ ਵੱਲੋਂ ਮਾਰੀਆਂ ਜਾ ਰਹੀਆਂ ਹਨ। ਹੁਣ ਇੱਕ ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ, ਜਿੱਥੇ ਪੰਜਾਬ ਦੇ ਰਹਿਣ ਵਾਲੇ ਇੱਕ ਮੁੰਡੇ ਨੇ ਲੱਖਾਂ ਰੁਪਏ ਖਰਚ ਕੇ ਆਪਣੀ ਪਤਨੀ ਨੂੰ ਕਨੇਡਾ ਭੇਜਿਆ ਸੀ, ਪਰ ਕਨੇਡਾ ਜਾ ਕੇ ਉਸ ਲੜਕੀ ਵੱਲੋਂ ਜੋ ਕੀਤਾ ਗਿਆ ਉਸ ਨੂੰ ਸੁਣਦੇ ਸਾਰ ਹੀ ਸਾਰੇ ਪਰਿਵਾਰ ਦੇ ਪੈਰੋ ਹੇਠੋ ਜਮੀਨ ਨਿਕਲ ਗਈ l ਮਾਮਲਾ ਪੰਜਾਬ ਦੇ ਜ਼ਿਲਾ ਮੋਗਾ ਦੇ ਪਿੰਡ ਡੇਮਰੂ ਖੁਰਦ ਦਾ ਹੈ, ਜਿੱਥੇ ਦੇ ਰਹਿਣ ਵਾਲੇ ਕੁਲਵੀਰ ਸਿੰਘ ਸੰਘਾ ਨੇ ਆਪਣੀ ਪਤਨੀ ਨੂੰ ਆਈਲੈਟਸ ਕਰਵਾ ਕੇ 9 ਸਤੰਬਰ 2019 ਨੂੰ ਕੈਨੇਡਾ ਭੇਜ ਦਿੱਤਾ, ਜਿਸ ਤੋਂ ਬਾਅਦ ਉਹਨਾਂ ਨੂੰ ਬਹੁਤ ਸਾਰੀਆਂ ਉਮੀਦਾਂ ਸੀ ਕਿ ਉਨਾਂ ਦੀ ਪਤਨੀ ਉਨਾਂ ਨੂੰ ਵੀ ਵਿਦੇਸ਼ ਸੱਦ ਲਵੇਗੀ ।

ਕੈਨੇਡਾ ਭੇਜਣ ਅਤੇ ਕਾਲਜ ਦੀਆਂ ਫੀਸਾਂ ’ਤੇ ਪਰਿਵਾਰ ਦੇ ਦੱਸੇ ਮੁਤਾਬਕ ਕਰੀਬ 23 ਲੱਖ ਰੁਪਏ ਖਰਚਾ ਆਇਆ, ਪਰ ਕੁੜੀ ਨੇ ਕੈਨੇਡਾ ਜਾਣ ਦੇ ਬਾਅਦ ਆਪਣੇ ਪਤੀ ਨਾਲ ਗੱਲਬਾਤ ਕਰਨੀ ਬੰਦ ਕਰ ਦਿੱਤੀ, ਜਿਸ ’ਤੇ ਪੀੜਿਤ ਪਰਿਵਾਰ ਨੇ ਮੋਹਤਬਰ ਵਿਅਕਤੀਆਂ ਤੇ ਕੁੜੀ ਦੇ ਪਰਿਵਾਰ ਵੱਲੋਂ ਸਮਝਾਉਣ ’ਤੇ ਮੇਰੀ ਪਤਨੀ ਇੰਡੀਆ ਵਾਪਸ ਆ ਗਈ, ਜਿਸ ਦੀ ਟਿਕਟ ਦਾ ਖਰਚਾ 1 ਲੱਖ 30 ਹਜ਼ਾਰ ਰੁਪਏ ਵੀ ਮੁੰਡੇ ਵਾਲਿਆਂ ਨੇ ਖਰਚ ਕੀਤੇ l ਹੁਣਆਪਣੀ ਪਤਨੀ ’ਤੇ ਸੋਨੇ ਦੇ ਗਹਿਣੇ ਅਤੇ ਨਗਦੀ ਲੈ ਕੇ ਫਰਾਰ ਹੋ ਜਾਣ ਦਾ ਦੋਸ਼ ਲਗਾਇਆ ਹੈ। ਇਸ ਦੀ ਜਾਣਕਾਰੀ ਉਹਨਾਂ ਵੱਲੋਂ ਪੁਲਿਸ ਨੂੰ ਦਿੱਤੀ ਗਈ l ਬਾਘਾ ਪੁਰਾਣਾ ਪੁਲਸ ਨੇ ਕੁਲਵੀਰ ਸਿੰਘ ਸੰਘਾ ਦੀ ਸ਼ਿਕਾਇਤ ’ਤੇ ਉਸਦੀ ਪਤਨੀ ਦੇ ਖਿਲਾਫ਼ ਮਾਮਲਾ ਦਰਜ ਕਰ ਕੇ ਉਸਦੀ ਤਲਾਸ਼ ਸ਼ੁਰੂ ਕਰ ਦਿੱਤੀ ।

ਇਸ ਮਾਮਲੇ ਸਬੰਧੀ ਗੱਲਬਾਤ ਕਰਦੇ ਹੋਏ ਪੁਲਿਸ ਅਧਿਕਾਰੀ ਵੱਲੋਂ ਦੱਸਿਆ ਕਿ ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ ‘ਚ ਕੁਲਵੀਰ ਸਿੰਘ ਸੰਘਾ ਨੇ ਕਿਹਾ ਕਿ ਉਸਦਾ ਵਿਆਹ 12 ਅਕਤੂਬਰ 2018 ਨੂੰ ਕਿਰਨਵੀਰ ਕੌਰ ਨਾਲ ਧਾਰਮਿਕ ਰੀਤੀ-ਰਿਵਾਜ਼ਾਂ ਅਨੁਸਾਰ ਹੋਇਆ ਸੀ। ਉਨ੍ਹਾਂ ਵਿਆਹ ਸਮੇਂ ਪੰਜ ਤੋਲੇ ਸੋਨੇ ਦੇ ਗਹਿਣੇ ਪਾਏ ਸਨ। ਹੁਣ ਇੰਡੀਆ ਵਾਪਸ ਆ ਕੇ ਮੇਰੀ ਪਤਨੀ ਨੇ ਮੇਰੇ ਨਾਲ ਚੰਗਾ ਵਰਤਾਉ ਨਹੀਂ ਕੀਤਾ। ਉਸ ਨੇ ਕਿਹਾ ਕਿ 13 ਫਰਵਰੀ 2024 ਨੂੰ ਉਸਦੀ ਪਤਨੀ ਨੇ ਕਿਹਾ ਕਿ ਮੈਂ ਆਪਣੇ 3 ਤੋਲੇ ਸੋਨੇ ਦੇ ਗਹਿਣੇ ਠੀਕ ਕਰਵਾਉਣੇ ਹਨ ਅਤੇ ਇਕ ਤੋਲਾ ਸੋਨਾ ਹੋਰ ਲੈਣਾ ਹੈ, ਜਿਸ ’ਤੇ ਮੈਂ ਉਸ ਨੂੰ ਕਾਰ ਵਿਚ ਲੈ ਗਿਆ ਤੇ ਸੋਨੇ ਦੇ ਗਹਿਣੇ ਅਤੇ 65 ਹਜ਼ਾਰ ਰੁਪਏ ਨਕਦ ਕਾਰ ਦੇ ਡੈਸ਼ ਬੋਰਡ ਵਿਚ ਰੱਖ ਦਿੱਤੇ।

ਰਸਤੇ ਵਿਚ ਮੇਰੀ ਪਤਨੀ ਨੇ ਜੂਸ ਪੀਣ ਲਈ ਕਿਹਾ ਤਾਂ ਮੈਂ ਜੂਸ ਲੈਣ ਲਈ ਉਸ ਨੂੰ ਗੱਡੀ ਵਿਚ ਬਿਠਾ ਕੇ ਚਲਾ ਗਿਆ, ਮੇਰੇ ਜਾਣ ਉਪਰੰਤ ਮੇਰੀ ਪਤਨੀ 3 ਤੋਲੇ ਸੋਨੇ ਦੇ ਗਹਿਣੇ ਅਤੇ 65 ਹਜ਼ਾਰ ਰੁਪਏ ਨਕਦ ਲੈ ਕੇ ਕਿਤੇ ਚਲੀ ਗਈ, ਜਿਸ ਤੋਂ ਬਾਅਦ ਮੈਂ ਉਸ ਨਾਲ ਰਾਬਤਾ ਕਾਇਮ ਕਰਨ ਦੀ ਬੜੀ ਕੋਸ਼ਿਸ਼ ਕੀਤੀ ਪਰ ਨਹੀਂ ਹੋ ਸਕਿਆ l ਜਿਸ ਤੋਂ ਬਾਅਦ ਸ਼ਿਕਾਇਤ ਪੁਲਿਸ ਨੂੰ ਦਿੱਤੀ ਗਈ ਤੇ ਪੁਲਿਸ ਵੱਲੋਂ ਹੁਣ ਮਾਮਲੇ ਸਬੰਧੀ ਕਾਰਵਾਈ ਕੀਤੀ ਜਾ ਰਹੀ ਹੈ।




error: Content is protected !!