BREAKING NEWS
Search

ਵਿਦੇਸ਼ ਮਰੇ ਪੁੱਤ ਦੀ ਰਸਤੇ ਚ ਆ ਰਹੀ ਸੀ ਲਾਸ਼ ਪਰ ਅਚਾਨਕ ਜੋ ਵਾਪਰ ਗਿਆ ਕਿਸੇ ਨੇ ਸੁਪਨੇ ਚ ਵੀ ਨਹੀਂ ਸੀ ਸੋਚਿਆ

ਆਈ ਤਾਜਾ ਵੱਡੀ ਖਬਰ

ਪੰਜਾਬ ਦੀ ਨੌਜਵਾਨ ਪੀੜ੍ਹੀ ਵੱਲੋਂ ਜਿਥੇ ਅੱਜ ਵਿਦੇਸ਼ਾਂ ਦਾ ਰੁਖ਼ ਕੀਤਾ ਜਾ ਰਿਹਾ ਹੈ, ਉਥੇ ਹੀ ਵਾਪਰਨ ਵਾਲੇ ਹਾਦਸੇ ਵਿਚ ਵੀ ਵਾਧਾ ਹੋ ਗਿਆ ਹੈ। ਜਿੱਥੇ ਬਹੁਤ ਸਾਰੇ ਨੌਜਵਾਨ ਕੈਨੇਡਾ ਵੱਲ ਪੜ੍ਹਾਈ ਦਾ ਰੁਖ ਕਰ ਰਹੇ ਹਨ। ਜਿਸ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਖਬਰਾਂ ਅੱਜਕਲ ਸੋਸ਼ਲ ਮੀਡੀਆ ਵਿਚ ਚਰਚਾ ਦਾ ਵਿਸ਼ਾ ਬਣਿਆ ਹੋਈਆ ਹੈ। ਉੱਥੇ ਹੀ ਬਹੁਤ ਸਾਰੇ ਨੌਜਵਾਨ ਆਪਣੇ ਪਰਿਵਾਰਿਕ ਤੰਗੀਆਂ-ਤੁਰਸ਼ੀਆਂ ਦੇ ਕਾਰਨ ਹੋਰ ਮੁਲਕਾਂ ਦਾ ਰੁਖ਼ ਕਰਦੇ ਹਨ ਜਿੱਥੇ ਜਾ ਕੇ ਉਹ ਆਪਣੇ ਘਰ ਦੀਆਂ ਮੁਸ਼ਕਲਾਂ ਨੂੰ ਹੱਲ ਕਰ ਸਕਣ। ਜਿੱਥੇ ਬਹੁਤ ਸਾਰੇ ਪੰਜਾਬ ਦੇ ਨੌਜਵਾਨ ਏਜੰਟਾਂ ਦੇ ਜ਼ਰੀਏ ਵਿਦੇਸ਼ ਜਾਂਦੇ ਹਨ। ਉਥੇ ਹੀ ਉਨ੍ਹਾਂ ਨਾਲ ਜੁੜੀਆਂ ਹੋਈਆਂ ਮੰਦਭਾਗੀਆਂ ਖਬਰਾਂ ਉਨ੍ਹਾਂ ਤੱਕ ਪਹੁੰਚ ਜਾਂਦੀਆਂ ਹਨ।

ਹੁਣ ਵਿਦੇਸ਼ ਵਿਚ ਮਰੇ ਪੁੱਤਰ ਦੀ ਰਸਤੇ ਵਿਚ ਆ ਰਹੀ ਸੀ ਲਾਸ਼ ਘਰ ਅਚਾਨਕ ਜੋ ਵਾਪਰਿਆ ਉਹ ਕਿਸੇ ਵੱਲੋਂ ਸੁਫ਼ਨੇ ਵਿੱਚ ਵੀ ਨਹੀਂ ਸੋਚਿਆ ਗਿਆ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਹੁਸ਼ਿਆਰਪੁਰ ਦੇ ਅਧੀਨ ਆਉਂਦੇ ਮਾਹਲਪੁਰ ਦੇ ਨਜ਼ਦੀਕ ਪਿੰਡ ਲੰਗੇਰੀ ਤੋਂ ਸਾਹਮਣੇ ਆਈ ਹੈ। ਜਿੱਥੇ ਅਪ੍ਰੈਲ ਰੋਜ਼ੀ ਰੋਟੀ ਦੀ ਖਾਤਰ ਰੋਮਾਨੀਆ ਗਏ ਇਕ ਨੌਜਵਾਨ ਦੀ ਮੌਤ ਹੋ ਗਈ ਸੀ। ਪੀੜਤ ਪਰਿਵਾਰ ਨੇ ਦੱਸਿਆ ਕਿ ਜਦੋਂ 30 ਅਪ੍ਰੈਲ ਨੂੰ ਉਨ੍ਹਾਂ ਵੱਲੋਂ ਆਪਣੇ ਪੁੱਤਰ ਨਾਲ ਗੱਲਬਾਤ ਕੀਤੀ ਗਈ ਤਾਂ ਉਹ ਬਿਲਕੁਲ ਠੀਕ ਸੀ। ਪਰ ਸ਼ਾਮ ਨੂੰ ਏਜੰਟ ਵੱਲੋਂ ਫੋਨ ਕਰਕੇ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ ਕਿ ਉਨ੍ਹਾਂ ਦੇ ਬੇਟੇ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ।

ਜਿਸ ਕਾਰਨ ਪਰਵਾਰ ਵੱਲੋਂ ਏਜੰਟ ਨੂੰ ਉਨ੍ਹਾਂ ਦੇ ਪੁੱਤਰ ਦੀ ਲਾਸ਼ ਭਾਰਤ ਵਾਪਸ ਲਿਆਉਣ ਲਈ ਆਖਿਆ ਗਿਆ। ਜਿੱਥੇ ਭਰੋਸਾ ਦਿਵਾਇਆ ਕਿ ਅੱਠ ਦਸ ਦਿਨਾਂ ਵਿੱਚ ਉਨ੍ਹਾਂ ਦੇ ਪੁੱਤਰ ਦੀ ਲਾਸ਼ ਵਾਪਸ ਉਨ੍ਹਾਂ ਦੇ ਪਿੰਡ ਆ ਜਾਵੇਗੀ। ਜਿਸ ਵੱਲੋਂ ਹਲਫੀਆ ਬਿਆਨ ਦੇ ਕੇ ਸਭ ਕੁਝ ਕੀਤਾ ਗਿਆ ਸੀ ਪਰ ਸਮਾਂ ਬੀਤ ਜਾਣ ਤੇ ਪੁੱਤਰ ਦੀ ਲਾਸ਼ ਪਿੰਡ ਨਾ ਆਉਣ ਤੇ ਪਿੰਡ ਵਾਸੀਆਂ ਵੱਲੋਂ ਭਾਜਪਾ ਆਗੂ ਅਵਿਨਾਸ਼ ਰਾਏ ਖੰਨਾ, ਭਗਵੰਤ ਮਾਨ ਅਤੇ ਮਨੀਸ਼ ਤਿਵਾੜੀ ਨੂੰ ਅਪੀਲ ਕੀਤੀ ਗਈ ਸੀ।

ਜਿਨ੍ਹਾਂ ਸਭ ਦੇ ਸਹਿਯੋਗ ਸਦਕਾ ਰੋਮਾਨੀਆ ਵਿਖੇ ਭਾਰਤੀ ਦੂਤਾਵਾਸ ਨਾਲ ਗੱਲਬਾਤ ਕਰਨ ਮਗਰੋਂ ਉਨ੍ਹਾਂ ਦੇ ਪੁੱਤਰ ਦੀ ਲਾਸ਼ ਨੂੰ ਭਾਰਤ ਭੇਜਿਆ ਗਿਆ। ਪਰਿਵਾਰ ਵਿਚ ਉਸ ਸਮੇਂ ਸਥਿਤੀ ਹੋਰ ਗੰਭੀਰ ਹੋ ਗਈ, ਜਦੋਂ ਪੁੱਤਰ ਦੀ ਲਾਸ਼ ਘਰ ਪਰਤਣ ਤੋਂ ਕੁਝ ਘੰਟੇ ਪਹਿਲਾਂ ਮਾਂ ਦੀ ਮੌਤ ਹੋ ਗਈ। ਜੋ ਲੰਮੇ ਸਮੇਂ ਤੋਂ ਆਪਣੇ ਪੁੱਤਰ ਦਾ ਮੂੰਹ ਦੇਖਣ ਲਈ ਤਰਸ ਰਹੀ ਸੀ। ਮਾਂ ਪੁੱਤਰ ਦੀਆਂ ਲਾਸ਼ਾਂ ਨੂੰ ਇਕੱਠਿਆਂ ਚਿਖਾ ਦਿਖਾਈ ਗਈ, ਅਤੇ ਦੋਹਾਂ ਦਾ ਇਕੱਠਾ ਸੰਸਕਾਰ ਕਰ ਦਿੱਤਾ ਗਿਆ। ਇਸ ਦੁੱਖਦਾਈ ਖਬਰ ਨੇ ਇਲਾਕੇ ਵਿੱਚ ਸਾਰਿਆਂ ਨੂੰ ਝੰ-ਜੋ-ੜ ਕੇ ਰੱਖ ਦਿੱਤਾ ਹੈ। ਮ੍ਰਿਤਕ ਨੌਜਵਾਨ ਕੁਲਦੀਪ ਸਿੰਘ ਇਕ ਏਜੰਟ ਰਾਹੀਂ ਅਪ੍ਰੈਲ ਮਹੀਨੇ ਹੀ ਰੋਮਾਨੀਆ ਗਿਆ ਸੀ।



error: Content is protected !!