BREAKING NEWS
Search

ਵਿਦੇਸ਼ ਤੋਂ ਚਾਚੇ ਭਤੀਜੇ ਨੇ ਇੰਡੀਆ ਚ ਵੀਡੀਓ ਕਾਲ ਕੀਤੀ ਪਰ ਫਿਰ ਘਰ ਦੇ ਅੰਦਰ ਵਾਪਰਿਆ ਅਜਿਹਾ ਹੋਈਆਂ ਦੋਨਾਂ ਦੀਆਂ ਮੌਤਾਂ

ਆਈ ਤਾਜ਼ਾ ਵੱਡੀ ਖਬਰ 

ਬਹੁਤ ਸਾਰੇ ਨੌਜਵਾਨ ਅਤੇ ਬਹੁਤ ਸਾਰੇ ਪਰਿਵਾਰ ਰੋਜ਼ਗਾਰ ਦੀ ਭਾਲ ਵਿਚ ਜਿੱਥੇ ਵਿਦੇਸ਼ੀਆਂ ਦਾ ਰੁੱਖ ਕਰਦੇ ਹਨ ਉਥੇ ਹੀ ਵਿਦੇਸ਼ਾਂ ਦੀ ਧਰਤੀ ਤੇ ਆਪਣੇ ਲਈ ਰਹਿਣ ਬਸੇਰਾ ਵੀ ਬਣਾ ਲੈਂਦੇ ਹਨ। ਜਿੱਥੇ ਉਨ੍ਹਾਂ ਵੱਲੋਂ ਸਖਤ ਮਿਹਨਤ ਕੀਤੀ ਜਾਂਦੀ ਹੈ ਅਤੇ ਭਾਰਤ ਵਿੱਚ ਰਹਿੰਦੇ ਪਰਿਵਾਰਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕੀਤਾ ਜਾਂਦਾ ਹੈ। ਅੱਜ ਦੇ ਯੁੱਗ ਵਿੱਚ ਜਿਥੇ ਫੋਨ ਦੇ ਜ਼ਰੀਏ ਹਰ ਇਨਸਾਨ ਆਪਣੇ ਪਰਿਵਾਰ ਨਾਲ ਕਿਸੇ ਸਮੇਂ ਵੀ ਰਾਬਤਾ ਕਾਇਮ ਕਰ ਸਕਦਾ ਹੈ ਉਥੇ ਹੀ ਵੀਡੀਓ ਕਾਲ ਦੇ ਜ਼ਰੀਏ ਇਕ ਦੂਸਰੇ ਨੂੰ ਅਸਾਨੀ ਨਾਲ ਵੇਖ ਵੀ ਸਕਦੇ ਹਨ। ਵਿਦੇਸ਼ਾਂ ਵਿੱਚ ਰਹਿੰਦੇ ਪਰਿਵਾਰਾਂ ਨਾਲ ਜਿਥੇ  ਤੋਂ ਹੀ ਹਰ ਦਿਨ ਲੋਕਾਂ ਵੱਲੋਂ ਗੱਲਬਾਤ ਕੀਤੀ ਜਾਂਦੀ ਹੈ।

ਹੁਣ ਵਿਦੇਸ਼ ਰਹਿੰਦੇ ਚਾਚੇ ਅਤੇ ਭਤੀਜੇ ਵੱਲੋਂ ਵੀਡੀਓ ਕਾਲ ਕੀਤੀ ਗਈ ਸੀ ਅਤੇ ਉਸ ਤੋਂ ਬਾਅਦ ਉਨ੍ਹਾਂ ਦੀ ਮੌਤ ਹੋ ਗਈ ਹੈ,ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮੰਦਭਾਗੀ ਘਟਨਾ ਹਰਿਆਣਾ ਤੋਂ ਸਾਹਮਣੇ ਆਈ ਹੈ। ਦੱਸਿਆ ਗਿਆ ਹੈ ਕਿ ਹਰਿਆਣਾ ਦੇ ਜਮਨਾ ਨਗਰ ਜ਼ਿਲੇ ਅਧੀਨ ਆਉਂਦੇ ਪਿੰਡ ਹਵੇਲੀਆਂ ਦੇ ਇੱਕ ਪਰਿਵਾਰ ਵਿਚ ਚਾਚਾ ਬਲਦੇਵ ਸਿੰਘ ਅਤੇ ਭਤੀਜਾ ਮਨਦੀਪ ਸਿੰਘ ਪਿਛਲੇ 15 ਸਾਲਾਂ ਤੋਂ ਰੋਜ਼ੀ ਰੋਟੀ ਦੀ ਖਾਤਰ ਫਰਾਂਸ ਦੇ ਸ਼ਹਿਰ ਪੈਰਿਸ ਵਿਚ ਰਹਿ ਰਹੇ ਸਨ। ਜਿਨ੍ਹਾਂ ਵੱਲੋਂ ਦੀਵਾਲੀ ਦੇ ਸ਼ੁਭ ਮੌਕੇ ਤੇ ਆਪਣੇ ਪਰਿਵਾਰ ਨਾਲ ਵੀਡੀਓ ਕਾਲ ਰਾਹੀਂ ਗੱਲਬਾਤ ਕੀਤੀ ਗਈ ਸੀ।

ਜਿਸ ਤੋਂ ਬਾਅਦ ਚਾਚੇ ਭਤੀਜੇ ਵੱਲੋਂ ਆਪਣਾ ਰੋਟੀ-ਪਾਣੀ ਬਣਾ ਕੇ ਖਾ ਕੇ ਆਰਾਮ ਕਰਨ ਦੀ ਗੱਲ ਆਖੀ ਗਈ ਸੀ। ਪਰ ਅਗਲੇ ਦਿਨ ਦੋਹਾਂ ਵੱਲੋਂ ਕੋਈ ਫੋਨ ਨਾ ਚੁੱਕੇ ਜਾਣ ਤੇ ਪਰਵਾਰ ਵੱਲੋਂ ਚਿੰਤਾ ਕੀਤੀ ਜਾਣ ਲੱਗੀ ਅਤੇ ਆਪਣੇ ਕਿਸੇ ਹੋਰ ਰਿਸ਼ਤੇਦਾਰ ਨੂੰ ਉਨ੍ਹਾਂ ਨੂੰ ਜਾ ਕੇ ਵੇਖਣ ਵਾਸਤੇ ਆਖਿਆ ਗਿਆ। ਜਦੋਂ ਰਿਸ਼ਤੇਦਾਰ ਵੱਲੋਂ ਜਾ ਕੇ ਦਰਵਾਜਾ ਤੋੜ ਕੇ ਵੇਖਿਆ ਗਿਆ ਦਾ ਚਾਚਾ ਭਤੀਜਾ ਦੋਨੋ ਮ੍ਰਿ-ਤ-ਕ ਹਾਲਤ ਵਿੱਚ ਮਿਲੇ। ਜਿੱਥੇ ਪੁਲਿਸ ਵੱਲੋਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਉਥੇ ਹੀ ਰਿਪੋਰਟ ਆਉਣ ਉਪਰੰਤ ਦੀ ਮੌਤ ਦੇ ਅਸਲ ਕਾਰਨਾਂ ਦਾ ਪਤਾ ਲੱਗ ਸਕੇਗਾ।

ਉੱਥੇ ਹੀ ਮਨਦੀਪ ਸਿੰਘ ਦੀ ਲਾਸ਼ ਹਰਿਆਣਾ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸਦੇ ਵਿਆਹ ਨੂੰ 10 ਸਾਲ ਹੋ ਗਏ ਹਨ ਅਤੇ ਉਸਦੇ ਕੋਈ ਵੀ ਬੱਚਾ ਨਹੀਂ ਹੈ ਅਤੇ ਭਾਰਤ ਰਹਿੰਦੀ ਉਸ ਦੀ ਪਤਨੀ ਉਸ ਦਾ ਮੂੰਹ ਵੇਖਣਾ ਚਾਹੁੰਦੀ ਹੈ। ਜਿਸ ਵਾਸਤੇ ਮ੍ਰਿਤਕ ਨੌਜਵਾਨ ਮਨਦੀਪ ਸਿੰਘ ਦੇ ਮਾਤਾ ਪਿਤਾ ਇੰਗਲੈਂਡ ਤੋਂ ਫ਼ਰਾਂਸ ਪਹੁੰਚੇ ਹਨ।



error: Content is protected !!