ਆਈ ਤਾਜ਼ਾ ਵੱਡੀ ਖਬਰ

ਸਾਡੇ ਦੇਸ਼ ਵਿੱਚ ਸੋਸ਼ਲ ਮੀਡੀਆ ਦਾ ਵੱਡੀ ਤਦਾਦ ਵਿੱਚ ਪ੍ਰਯੋਗ ਕੀਤਾ ਜਾਂਦਾ ਹੈ। ਸੋਸ਼ਲ ਮੀਡੀਆ ਉੱਪਰ ਕਈ ਤਰ੍ਹਾਂ ਦੀਆਂ ਅਜਿਹੀਆਂ ਖ਼ਬਰਾਂ ਹੁੰਦੀਆਂ ਹਨ ਜੋ ਕੁਝ ਹੀ ਮਿੰਟਾਂ ਦੇ ਵਿੱਚ ਵਾਇਰਲ ਹੋ ਜਾਂਦੀਆਂ ਹਨ। ਇਨ੍ਹਾਂ ਖਬਰਾਂ ਦੇ ਵਾਇਰਲ ਹੋਣ ਦੇ ਨਾਲ ਹੀ ਇਹ ਕੁਝ ਚਿਰਾਂ ਦੇ ਵਿਚ ਪੂਰੇ ਵਿਸ਼ਵ ਭਰ ਵਿਚ ਫੈਲ ਜਾਂਦੀਆਂ ਹਨ। ਇਸ ਵੇਲੇ ਵੀ ਇਕ ਅਜਿਹੀ ਹੀ ਵੀਡੀਓ ਸੋਸ਼ਲ ਮੀਡੀਆ ਉਪਰ ਛਾਈ ਹੋਈ ਹੈ ਜਿਸ ਦਾ ਸਬੰਧ ਇੱਕ ਵਿਆਹ ਦੇ ਨਾਲ ਹੈ। ਵਿਆਹ ਸਬੰਧੀ ਹਰ ਇਕ ਦਾ ਆਪਣਾ ਸੁਪਨਾ ਹੁੰਦਾ ਹੈ ਜਿਸ ਵਿੱਚ ਉਹ ਕੁਝ ਅਲੱਗ ਤਰੀਕਿਆਂ ਦੇ ਨਾਲ ਇਸ ਸਮੇਂ ਨੂੰ ਦੇਖਦੇ ਹਨ।

ਸੋਸ਼ਲ ਮੀਡੀਆ ਉਪਰ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਇਹ ਅਨੋਖਾ ਨਜ਼ਾਰਾ ਮੱਧ ਪ੍ਰਦੇਸ਼ ਰਾਜ ਦੇ ਬੈਤੂਲ ਦਾ ਦੱਸਿਆ ਜਾ ਰਿਹਾ ਹੈ ਜਿਥੇ ਵਿਆਹ ਵਾਲੀ ਲਾੜੀ ਦੀ ਐਂਟਰੀ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ। ਦਰਅਸਲ ਆਪਣੇ ਵਿਆਹ ਦੇ ਵਿੱਚ ਜਦੋਂ ਲਾੜੀ ਨੇ ਕਾਲਾ ਚਸ਼ਮਾ ਲਗਾ ਕੇ ਟਰੈਕਟਰ ਚਲਾਉਂਦੇ ਹੋਏ ਮੰਡਪ ਦੇ ਵਿੱਚ ਐਂਟਰੀ ਕੀਤੀ ਤਾਂ ਹਰ ਕੋਈ ਇਸ ਨਜ਼ਾਰੇ ਨੂੰ ਦੇਖ ਕੇ ਹੈਰਾਨ ਰਹਿ ਗਿਆ। ਇਹ ਵਿਆਹ ਇੱਥੋਂ ਦੇ ਸਾਈਂਖੇੜਾ ਖੇਤਰ ਦੇ ਰਹਿਣ ਵਾਲੇ ਇੰਜੀਨੀਅਰ ਵਾਸੂ ਕਵਡਕਰ ਅਤੇ ਲਾੜੀ ਭਾਰਤੀ ਤਾਗੜੇ ਦੇ ਵਿਚਕਾਰ ਬੁੱਧਵਾਰ ਦੀ ਰਾਤ ਨੂੰ ਸੰਪੰਨ ਹੋ ਗਿਆ।

ਇਸ ਵਿਆਹ ਦੇ ਵਿੱਚ ਭਾਰਤੀ ਮੰਡਪ ਵਿੱਚ ਟਰੈਕਟਰ ਚਲਾ ਕੇ ਪੁੱਜੀ। ਇਸ ਸਬੰਧੀ ਗੱਲ ਕਰਨ ‘ਤੇ ਭਾਰਤੀ ਨੇ ਦੱਸਿਆ ਕੇ ਵਿਆਹ ਜ਼ਿੰਦਗੀ ਵਿਚ ਇਕ ਵਾਰ ਹੁੰਦਾ ਹੈ ਅਤੇ ਮੰਡਪ ਤੱਕ ਟਰੈਕਟਰ ਰਾਹੀਂ ਜਾਣ ਦਾ ਵਿਚਾਰ ਉਸਨੂੰ ਵਿਆਹ ਦੀ ਤਰੀਕ ਫਾਈਨਲ ਕਰਨ ਤੋਂ ਬਾਅਦ ਆਇਆ ਸੀ।

ਭਾਰਤੀ ਨੇ ਦੱਸਿਆ ਕਿ ਉਸ ਨੇ ਆਪਣੇ ਇਸ ਵਿਚਾਰ ਨੂੰ ਆਪਣੇ ਹੋਣ ਵਾਲੇ ਪਤੀ ਤੱਕ ਸਾਂਝਾ ਕੀਤਾ ਤਾਂ ਉਸ ਦੇ ਪਤੀ ਨੇ ਬਿਨਾਂ ਕੋਈ ਰੋਕ ਟੋਕ ਉਸ ਨੂੰ ਅਜਿਹਾ ਕਰਨ ਦੇ ਲਈ ਆਖ ਦਿੱਤਾ। ਦੱਸ ਦੇਈਏ ਕਿ ਭਾਰਤੀ ਦੇ ਪਿਤਾ ਕਿਸਾਨ ਹਨ ਅਤੇ ਪੇਂਡੂ ਖੇਤਰ ਵਿੱਚ ਟਰੈਕਟਰ ਆਸਾਨੀ ਦੇ ਨਾਲ ਉਪਲਬਧ ਹੋ ਜਾਂਦਾ ਹੈ ਅਤੇ ਭਾਰਤੀ ਪਹਿਲਾਂ ਵੀ ਕਈ ਵਾਰ ਟਰੈਕਟਰ ਚਲਾ ਚੁੱਕੀ ਸੀ। ਪੋਸਟ ਗਰੈਜੁਏਸ਼ਨ ਦੀ ਡਿਗਰੀ ਹਾਸਲ ਕਰ ਚੁੱਕੀ ਲਾੜੀ ਭਾਰਤੀ ਦੀ ਇਸ ਐਂਟਰੀ ਨੂੰ ਉਸਦੇ ਰਿਸ਼ਤੇਦਾਰਾਂ ਵੱਲੋਂ ਬਹੁਤ ਪਸੰਦ ਕੀਤਾ ਗਿਆ।


ਤਾਜਾ ਜਾਣਕਾਰੀ
ਵਿਆਹ ਚ ਲਾੜੀ ਨੇ ਕੀਤਾ ਅਜਿਹਾ ਅਨੋਖਾ ਕੰਮ, ਹਰੇਕ ਕੋਈ ਰਹਿ ਗਿਆ ਹੈਰਾਨ, ਹੋਗੇ ਦੂਰ ਦੂਰ ਤਕ ਚਰਚੇ
ByadminMay 28, 2022Comments Off on ਵਿਆਹ ਚ ਲਾੜੀ ਨੇ ਕੀਤਾ ਅਜਿਹਾ ਅਨੋਖਾ ਕੰਮ, ਹਰੇਕ ਕੋਈ ਰਹਿ ਗਿਆ ਹੈਰਾਨ, ਹੋਗੇ ਦੂਰ ਦੂਰ ਤਕ ਚਰਚੇ
Previous Postਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਵਲੋਂ ਆਈ ਵੱਡੀ ਖਬਰ , ਇਹਨਾਂ ਚ ਛਾਈ ਖੁਸ਼ੀ ਦੀ ਲਹਿਰ
Next PostDJ ਤੇ ਨੱਚਦੇ ਨੱਚਦੇ ਹੋਈ ਇਸ ਤਰਾਂ ਅਚਾਨਕ ਮੌਤ, ਵਿਆਹ ਦਾ ਖੁਸ਼ਨੁਮਾ ਮਾਹੌਲ ਬਦਲਿਆ ਮਾਤਮ ਚ- ਤਾਜਾ ਵੱਡੀ ਖਬਰ